Pakistan Toshakhana case: ਪਾਕਿਸਤਾਨ ਵਿੱਚ ਤੋਸ਼ਾਖਾਨਾ ਮਾਮਲੇ ਵਿੱਚ ਹਾਈਕੋਰਟ ਨੇ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ ਹੈ। ਪਾਕਿਸਤਾਨ ਹਾਈਕੋਰਟ ਨੇ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸੁਣਾਈ ਗਈ 14 ਸਾਲ ਦੀ ਸਜ਼ਾ ਨੂੰ ਨਿਲੰਬਿਤ ਕਰ ਦਿੱਤਾ ਹੈ। ਦੱਸ ਦਈਏ ਕਿ ਇਮਰਾਨ ਖ਼ਾਨ ਸਜ਼ਾ ਤੋਂ ਤਾਂ ਬੱਚ ਗਏ ਪਰ ਪਰ ਉਹ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਅਗਲੇ 10 ਸਾਲਾਂ ਤੱਕ ਕੋਈ ਵੀ ਜਨਤਕ ਅਹੁਦਾ ਨਹੀਂ ਸੰਭਾਲ ਸਕਣਗੇ।
ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਮਾਮਲੇ ਵਿੱਚ ਸੁਣਾਈ ਗਈ 14 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਆਮ ਚੋਣਾਂ ਤੋਂ ਠੀਕ ਪਹਿਲਾਂ ਪਾਕਿਸਤਾਨ ਦੀ ਐਨਏਬੀ ਅਦਾਲਤ ਨੇ ਦੋਵਾਂ ਨੂੰ ਇਹ ਸਜ਼ਾ ਸੁਣਾਈ ਸੀ। ਇਸ ਤੋਂ ਠੀਕ ਇੱਕ ਦਿਨ ਬਾਅਦ, ਦੋਵਾਂ ਨੂੰ ਵਿਆਹ ਨਾਲ ਸਬੰਧਤ ਇੱਕ ਕੇਸ ਵਿੱਚ ਵੱਖਰੇ ਤੌਰ 'ਤੇ ਸੱਤ ਸਾਲ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ: Farmer Protest: ਸ਼ੁਭਕਰਨ ਸਿੰਘ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਹਰਿਆਣਾ ਸਰਕਾਰ ਨੂੰ ਲੱਗਿਆ ਝਟਕਾ
ਦੱਸ ਦਈਏ ਕਿ ਇੱਕ ਪਾਸੇ ਤਾਂ ਇਮਰਾਨ ਖਾਨ ਦੀਆਂ ਥੋੜੀਆਂ ਜਿਹੀਆਂ ਮੁਸ਼ਕਿਲਾਂ ਘੱਟਦੀਆਂ ਨਜ਼ਰ ਆ ਰਹੀਆਂ ਹਨ ਪਰ ਦੂਜੇ ਪਾਸੇ ਉਹ ਇੱਕ ਹੋਰ ਮੁਸ਼ਕਿਲ ਵਿੱਚ ਫਸ ਗਏ ਹਨ। ਇਮਰਾਨ ਖਾਨ ਅਤੇ ਪਤਨੀ ਬੁਸ਼ਰਾ ਬੀਬੀ ਅਗਲੇ 10 ਸਾਲਾਂ ਤੱਕ ਕੋਈ ਵੀ ਜਨਤਕ ਅਹੁਦਾ ਸਾਂਭਣ ਦੇ ਯੋਗ ਨਹੀਂ ਹੋਣਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Heart Attack: ਹਾਰਟ ਅਟੈਕ ਤੋਂ 6 ਮਹੀਨੇ ਪਹਿਲਾਂ ਹੀ ਲੱਗ ਜਾਂਦਾ ਪਤਾ...ਇੰਝ ਬਚਾਈ ਜਾ ਸਕਦੀ ਜਾਨ