ਇਸਲਾਮਾਬਾਦ: ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਕੋਰਿਆਈ ਮੁਲਕਾਂ ਵਾਂਗ ਅਮਨ ਦੀ ਰਾਹ 'ਤੇ ਚੱਲਣਾ ਚਾਹੀਦਾ ਹੈ। ਪਾਕਿਸਤਾਨੀ ਅਖਬਾਰ 'ਡੇਲੀ ਟਾਈਮਜ਼' ਨੇ ਆਪਣੇ ਸੰਪਾਦਕੀ ਵਿੱਚ ਉੱਤਰ ਕੋਰੀਆ ਦੇ ਕਿਮ ਜੋਂਗ ਉਨ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਦੇ ਕਦਮਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਹੀ ਮਾਇਨੇ ਵਿੱਚ ਪਾਕਿਸਤਾਨ ਤੇ ਭਾਰਤ ਵਿਚਾਲੇ ਅਮਨ ਦੇ ਰਿਸ਼ਤੇ ਕੋਰੀਆ ਵਾਂਗ ਹੀ ਖਾਸ ਹਨ।


 

ਅਖਬਾਰ ਨੇ ਪੁੱਛਿਆ ਕਿ ਭਾਰਤ ਤੇ ਪਾਕਿਸਤਾਨ ਦੇ ਮੁਖੀ ਕਦੋਂ ਰਿਸ਼ਤਿਆਂ ਦੀ ਦੂਰੀ ਘੱਟ ਕਰਨ ਵਿੱਚ ਹੱਲਾਸ਼ੇਰੀ ਵਿਖਾਉਣਗੇ। ਇਸੇ ਕਾਰਨ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ 70 ਸਾਲਾਂ ਤੋਂ ਉਦਾਸੀ ਛਾਈ ਹੈ? ਅਜਿਹਾ ਕਰਨਾ ਉਨ੍ਹਾਂ ਦੇ ਆਪਣੇ ਕੌਮੀ ਤੇ ਖੇਤਰੀ ਹਿੱਤ ਵਿੱਚ ਹੈ।

ਪਾਕਿਸਤਾਨ ਦੇ ਦੂਜੇ ਵੱਡੇ ਅਖਬਾਰ ਡਾਨ ਮੁਤਾਬਕ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਵ ਮੂਲ ਰੂਪ ਤੋਂ ਦੋਹਾਂ ਕੋਰਿਆਈ ਮੁਲਕਾਂ ਤੋਂ ਵੱਖ ਹੈ ਤੇ ਦੋਹਾਂ ਮੁਲਕਾਂ ਦੇ ਲੋਕ ਅਮਨ ਦੀ ਉਮੀਦ ਰੱਖਦੇ ਹਨ।