ਫਰਾਂਸ ਨੂੰ ਪਿਛਾੜ ਭਾਰਤ ਬਣਿਆ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਅਰਥਚਾਰਾ
ਏਬੀਪੀ ਸਾਂਝਾ | 11 Jul 2018 03:00 PM (IST)
ਸੰਕੇਤਕ ਤਸਵੀਰ
ਪੈਰਿਸ: ਵਰਲਡ ਬੈਂਕ ਮੁਤਾਬਕ ਭਾਰਤ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਭਾਰਤ ਨੇ ਫਰਾਂਸ ਨੂੰ ਪਿੱਛੇ ਛੱਡਿਆ ਹੈ। ਸਾਲ 2017 ਵਿੱਚ ਫਰਾਂਸ ਦੀ ਅਰਥਵਿਵਸਥਾ 2.59 ਟ੍ਰਿਲੀਅਨ ਡਾਲਰ (177 ਲੱਖ ਕਰੋੜ ਰੁਪਏ) ਦਰਜ ਕੀਤੀ ਗਈ ਸੀ, ਪਰ ਇਸ ਸਾਲ ਭਾਰਤ ਦਾ ਅਰਥਚਾਰਾ 2.59 ਟ੍ਰਿਲੀਅਨ ਡਾਲਰ (178 ਲੱਖ ਕਰੋੜ ਰੁਪਏ) ਹੋ ਗਈ। ਹਾਲੇ ਦੁਨੀਆ ਦੇ ਪਹਿਲੇ ਪੰਜ ਵੱਡੇ ਅਰਥਚਾਰਿਆਂ ਦੇ ਅੰਕੜੇ ਜਾਰੀ ਹੋਣੇ ਬਾਕੀ ਹਨ। ਹਾਲਾਂਕਿ, ਭਾਰਤ ਦੀ ਆਬਾਦੀ 134 ਕਰੋੜ ਹੈ, ਉੱਥੇ ਹੀ ਫਰਾਂਸ ਦੀ ਜਨਸੰਖਿਆ ਸਿਰਫ 6.7 ਕਰੋੜ ਹੈ। ਵਿਸ਼ਵ ਬੈਂਕ ਮੁਤਾਬਕ, ਭਾਰਤ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ 20 ਗੁਣਾ ਜ਼ਿਆਦਾ ਹੈ। ਵਿਸ਼ਵ ਬੈਂਕ ਗਲੋਬਲ ਇਕਨੌਮਿਕਸ ਪ੍ਰਾਸਪੈਕਟਸ ਰਿਪੋਰਟ ਮੁਤਾਬਕ, ਨੋਟਬੰਦੀ ਤੇ ਜੀਐਸਟੀ ਤੋਂ ਬਾਅਦ ਆਈ ਮੰਦੀ ਵਿੱਚੋਂ ਭਾਰਤ ਦਾ ਅਰਥਚਾਰਾ ਹਾਲੇ ਉੱਭਰ ਰਿਹਾ ਹੈ। ਸਾਲ 2018 ਵਿੱਚ ਭਾਰਤ ਦਾ ਅਰਥਚਾਰਾ 7.3 ਫ਼ੀਸਦ ਦੇ ਵਾਧਾ ਦਰ ਤੇ ਅਗਲੇ ਸਾਲ 7.5 ਫ਼ੀਸਦ ਦੀ ਵਾਧਾ ਦਰ ਨਾਲ ਵਧੇਗਾ। ਰਿਪੋਰਟ ਤਿਆਰ ਕਰਨ ਵਾਲੇ ਵਿਸ਼ਵ ਬੈਂਕ ਦੇ ਨਿਰਦੇਸ਼ਕ ਅਹਿਯਾਨ ਕੋਸੇ ਨੇ ਕਿਹਾ ਕਿ ਭਾਰਤ ਦਾ ਅਰਥਚਾਰਾ ਮਜ਼ਬੂਤ ਹੈ। ਇਸ ਵਿੱਚ ਟਿਕਾਊ ਵਿਕਾਸ ਦੇਣ ਦੀ ਸਮਰੱਥਾ ਹੈ। ਅੰਦਾਜ਼ਾ ਹੈ ਕਿ ਸਾਲ 2032 ਤਕ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਸਕਦਾ ਹੈ। ਭਾਰਤ ਦਾ ਕੁੱਲ ਘਰੇਲੂ ਉਤਪਾਦ ਯਾਨੀ ਜੀਡੀਪੀ ਵੀ ਕਾਫੀ ਮਜ਼ਬੂਤ ਹੋਇਆ ਹਾ। ਸਭ ਤੋਂ ਵੱਡੀ ਜੀਡੀਪੀ ਵਾਲੇ ਸੱਤ ਦੇਸ਼: ਦੇਸ਼ ਜੀਡੀਪੀ (ਲੱਖ ਕਰੋੜ ਰੁਪਏ ਵਿੱਚ) ਅਮਰੀਕਾ 1,379 ਚੀਨ 963 ਜਾਪਾਨ 351 ਜਰਮਨੀ 289 ਯੂਕੇ 202 ਭਾਰਤ 178 ਫਰਾਂਸ 177