ਪੜਚੋਲ ਕਰੋ
Advertisement
ਕਰਤਾਰਪੁਰ ਗਲਿਆਰਾ: ਪਾਕਿ ਦੇ ਲਾਂਘਾ ਖੋਲ੍ਹਣ ਦੇ ਐਲਾਨ ਮਗਰੋਂ ਭਾਰਤ ਦਾ ਵੱਡਾ ਐਲਾਨ
ਭਾਰਤ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਕੌਰੀਡੋਰ ਦਾ ਕੰਮ 31 ਅਕਤੂਬਰ ਤਕ ਪੂਰਾ ਹੋ ਜਾਵੇਗਾ। ਪੂਰੇ ਪ੍ਰਾਜੈਕਟ 'ਤੇ 500 ਕਰੋੜ ਰੁਪਏ ਦਾ ਖਰਚਾ ਆਵੇਗਾ। ਭਾਰਤ ਵਾਲੇ ਪਾਸੇ ਹਾਈਵੇਅ ਦਾ ਨਿਰਮਾਣ 60% ਤਕ ਪੂਰਾ ਹੋ ਗਿਆ ਹੈ
ਨਵੀਂ ਦਿੱਲੀ: ਪਾਕਿਸਤਾਨ ਵੱਲੋਂ ਕਰਤਾਰਪੁਰ ਕੌਰੀਡੋਰ ਦਾ ਨਿਰਮਾਣ 80 ਫ਼ੀਸਦ ਪੂਰਾ ਹੋਣ ਦੇ ਦਾਅਵੇ ਤੋਂ ਬਾਅਦ ਭਾਰਤ ਨੇ ਵੀ ਕਿਹਾ ਹੈ ਕਿ ਉਹ ਗਲਿਆਰੇ ਦਾ ਨਿਰਮਾਣ ਜਲਦ ਕਰਵਾਉਣ ਲਈ ਵਚਨਬੱਧ ਹੈ। ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੌਰੀਡੋਰ ਦਾ ਨਿਰਮਾਣ ਕੀਤਾ ਜਾਵੇ।
ਪਾਕਿਸਤਾਨ ਵੱਲੋਂ ਕੌਰੀਡੋਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਤਕ ਪੂਰਾ ਕਰਨ ਦੇ ਦਾਅਵੇ ਮਗਰੋਂ ਹੁਣ ਭਾਰਤ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਕੌਰੀਡੋਰ ਦਾ ਕੰਮ 31 ਅਕਤੂਬਰ ਤਕ ਪੂਰਾ ਹੋ ਜਾਵੇਗਾ। ਪੂਰੇ ਪ੍ਰਾਜੈਕਟ 'ਤੇ 500 ਕਰੋੜ ਰੁਪਏ ਦਾ ਖਰਚਾ ਆਵੇਗਾ। ਭਾਰਤ ਵਾਲੇ ਪਾਸੇ ਹਾਈਵੇਅ ਦਾ ਨਿਰਮਾਣ 60% ਤਕ ਪੂਰਾ ਹੋ ਗਿਆ ਹੈ ਅਤੇ ਯਾਤਰੀ ਟਰਮੀਨਲ ਦੇ ਨਾਲ-ਨਾਲ ਬਾਕੀ ਕੰਮ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਮਨਾਇਆ ਜਾਵੇਗਾ।Sources: India wants Pakistan to build a bridge in the Creek area. Pakistan says, "it will build causeway." Area is flood prone and if a bridge is not built on their side it may increase the risk of flooding on the Indian side as it on a slope. (File pic) pic.twitter.com/FFXk4W7ArM
— ANI (@ANI) July 12, 2019
ਗਲਿਆਰੇ ਬਾਰੇ ਹਾਲੇ ਵੀ ਦੋਵੇਂ ਦੇਸ਼ਾਂ ਵਿੱਚ ਮੱਤਭੇਦ ਹਨ। ਰਾਵੀ ਦਰਿਆ ਵਿੱਚ ਹੜ੍ਹਾਂ ਦੇ ਖ਼ਤਰੇ ਕਰਕੇ ਭਾਰਤ ਉੱਚੀ ਯਾਨੀ ਕਿ ਪੁਲਨੁਮਾ ਸੜਕ ਉਸਾਰਨ ਦੀ ਮੰਗ ਕਰ ਰਿਹਾ ਹੈ, ਜਦਕਿ ਪਾਕਿਸਤਾਨ ਨੇ ਪੱਕੀ ਸੜਕ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ 14 ਜੁਲਾਈ ਨੂੰ ਭਾਰਤ ਤੇ ਪਾਕਿਸਤਾਨ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਤੇ ਸ਼ਰਤਾਂ ਤੈਅ ਕਰਨ ਲਈ ਮਿਲਣਗੇ। ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਯਾਤਰਾ ਦੀ ਰੂਪਰੇਖਾ ਬਾਰੇ ਵੀ ਵਿਚਾਰ ਵਟਾਂਦਰਾ ਹੋ ਸਕਦਾ ਹੈ।Sources: India to spend Rs 500 crore to build #KartarpurCorridor. India to use high tech surveillance system and put a robust security system in place. https://t.co/irBNcjr3Kj
— ANI (@ANI) July 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement