OECD CitizenShip Report: ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋ-ਆਪ੍ਰੇਸ਼ਨ ਐਂਡ ਡਿਵੈਲਪਮੈਂਟ (OECD) ਦੇ ਦੇਸ਼ਾਂ ਵਿਚ ਮਾਈਗ੍ਰੇਸ਼ਨ ਵਿਚ ਭਾਰਤੀ ਸਭ ਤੋਂ ਅੱਗੇ ਹੈ। ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਦੀ ਸੂਚੀ 'ਚ ਭਾਰਤੀ ਲੋਕ ਵੀ ਸਭ ਤੋਂ ਅੱਗੇ ਹਨ। ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਭਾਰਤੀ ਕੈਨੇਡਾ ਵਿੱਚ ਪਰਵਾਸ ਕਰਦੇ ਹਨ।
ਪੈਰਿਸ-ਇੰਟਰਨੈਸ਼ਨਲ ਮਾਈਗ੍ਰੇਸ਼ਨ ਆਉਟਲੁੱਕ 2023 ਵਿੱਚ ਜਾਰੀ ਕੀਤੀ ਇੱਕ OECD ਰਿਪੋਰਟ ਦੇ ਅਨੁਸਾਰ ਭਾਰਤ ਅਮੀਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡਾ ਦੇਸ਼ ਹੈ। ਉੱਥੇ ਹੀ ਕੈਨੇਡਾ ਨੇ ਮੇਜ਼ਬਾਨ ਦੇਸ਼ਾਂ ਦੇ ਵਿੱਚ 2021 ਅਤੇ 2022 ਦੇ ਵਿਚਕਾਰ 174% ਦੇ ਨਾਲ ਸਭ ਤੋਂ ਵੱਧ ਅਨੁਪਾਤਕ ਵਾਧਾ ਦਰਜ ਕੀਤਾ ਹੈ। ਸਾਲ 2021 ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਸਭ ਤੋਂ ਵੱਧ ਨਾਗਰਿਕਤਾ ਪ੍ਰਾਪਤ ਕਰਨ ਵਿੱਚ OECD ਦੇਸ਼ਾਂ ਵਿੱਚ ਟਾਪ 'ਤੇ ਹੈ। ਮੈਕਸੀਕੋ ਦੂਜੇ ਸਥਾਨ 'ਤੇ ਹੈ। ਸੀਰੀਆ ਤੀਜੇ ਸਥਾਨ 'ਤੇ ਹੈ।
ਓਈਸੀਡੀ ਦੇਸ਼ਾਂ ਵਿੱਚੋਂ ਅਮਰੀਕਾ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਹੈ। ਅਮਰੀਕਾ ਨੇ 63,500 ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਹੈ। ਆਸਟ੍ਰੇਲੀਆ ਨੇ 24 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਆਪਣਾ ਨਾਗਰਿਕ ਬਣਾਇਆ ਹੈ। ਸਾਲ 2021 'ਚ 21 ਹਜ਼ਾਰ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਲਈ ਸੀ।
ਇਹ ਵੀ ਪੜ੍ਹੋ: Visa Free: ਕੈਨੇਡਾ ਨਾਲ ਖਰਾਬ ਹੋਏ ਰਿਸ਼ਤਿਆਂ ਵਿਚਾਲੇ ਇਸ ਦੇਸ਼ ਨੇ ਭਾਰਤੀਆਂ ਲਈ ਵੀਜ਼ਾ ਕੀਤਾ ਮੁਫ਼ਤ
2021 ਵਿੱਚ ਭਾਰਤ ਤੋਂ ਕੁੱਲ 1 ਲੱਖ 30 ਹਜ਼ਾਰ ਲੋਕਾਂ ਨੇ OECD ਦੇਸ਼ਾਂ ਵਿੱਚ ਨਾਗਰਿਕਤਾ ਹਾਸਲ ਕੀਤੀ ਹੈ। ਚੀਨ ਦੇ 57 ਹਜ਼ਾਰ ਲੋਕਾਂ ਨੇ OECD ਦੀ ਨਾਗਰਿਕਤਾ ਹਾਸਲ ਕੀਤੀ ਹੈ।
ਸ਼੍ਰੀਲੰਕਾ ਨੇ ਭਾਰਤੀਆਂ ਲਈ ਮੁਫ਼ਤ ਵੀਜ਼ਾ ਦਾਖਲੇ ਨੂੰ ਦਿੱਤੀ ਮਨਜ਼ੂਰੀ
ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਨੇ ਮੰਗਲਵਾਰ (24 ਅਕਤੂਬਰ) ਨੂੰ ਭਾਰਤੀਆਂ ਨੂੰ ਮੁਫ਼ਤ ਵੀਜ਼ਾ ਦਾਖਲੇ ਦੀ ਇਜਾਜ਼ਤ ਦਿੱਤੀ ਹੈ। ਭਾਰਤ ਦੇ ਨਾਲ-ਨਾਲ ਸ੍ਰੀਲੰਕਾ ਨੇ ਚੀਨ, ਰੂਸ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਅਤੇ ਥਾਈਲੈਂਡ ਨੂੰ ਵੀਜ਼ਾ ਮੁਫ਼ਤ ਦਾਖਲਾ ਸਹੂਲਤ ਪ੍ਰਦਾਨ ਕੀਤੀ ਹੈ।
OECD ਕੀ ਹੈ?
ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (OECD) ਇੱਕ ਅੰਤਰ-ਸਰਕਾਰੀ ਸੰਗਠਨ (Inter-Governmental Organisation) ਹੈ ਜਿਸ ਦੀ ਸਥਾਪਨਾ 1961 ਵਿੱਚ ਆਰਥਿਕ ਤਰੱਕੀ ਅਤੇ ਵਿਸ਼ਵ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ। OECD ਦੇ ਕੁੱਲ 38 ਦੇਸ਼ ਮੈਂਬਰ ਹਨ। OECD ਦਾ ਮੁੱਖ ਦਫਤਰ ਫਰਾਂਸ ਵਿੱਚ ਹੈ ਅਤੇ ਇਸ ਵਿੱਚ ਅਮੀਰ ਦੇਸ਼ ਸ਼ਾਮਲ ਹਨ। ਇਹ ਸਾਰੇ ਦੇਸ਼ ਮਨੁੱਖੀ ਵਿਕਾਸ ਸੂਚਕਾਂਕ ਵਿੱਚ ਆਪਣੀ ਚੋਟੀ ਦੀ ਰੈਂਕਿੰਗ ਲਈ ਜਾਣੇ ਜਾਂਦੇ ਹਨ। ਇਸ ਆਧਾਰ 'ਤੇ ਦੇਸ਼ ਨੂੰ ਵਿਕਸਤ ਅਤੇ ਅਮੀਰ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਸੰਯੁਕਤ ਆਬਾਦੀ ਲਗਭਗ 1.38 ਬਿਲੀਅਨ ਹੈ।
ਇਹ ਵੀ ਪੜ੍ਹੋ: Amritbir Cheema: ਕੌਣ ਹੈ ਅੰਮ੍ਰਿਤਬੀਰ ਚੀਮਾ, ਜਿਸ ਨੂੰ ਹਰਦੀਪ ਨਿੱਝਰ ਦੀ ਥਾਂ ਕੈਨੇਡਾ 'ਚ ਦਿੱਤਾ ਚਾਰਜ, ਚੀਮਾ ਦਾ ਕੀ ਹੈ ਪਿਛੌਕੜ ?