ਪੜਚੋਲ ਕਰੋ

Indo-Pak War: ਪਾਣੀ ਨਾਲ ਭਰ ਗਏ ਡੈਮ, ਮਜਬੂਰੀਵੱਸ ਭਾਰਤ ਨੂੰ ਪਾਕਿਸਤਾਨ ਵੱਲ ਛੱਡਣਾ ਪੈ ਗਿਆ ਪਾਣੀ

Indo-Pak War: ਭਾਰਤ ਭਾਰੀ ਬਾਰਸ਼ ਕਾਰਨ ਪਾਕਿਸਤਾਨ ਨੂੰ ਜਾਂਦਾ ਪਾਣੀ ਨਹੀਂ ਰੋਕ ਸਕਿਆ। ਭਾਰਤ ਨੇ ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਚਨਾਬ ਨਦੀ 'ਤੇ ਬਣੇ ਬਗਲੀਹਾਰ ਡੈਮ ਦੇ ਦੋ ਗੇਟ ਖੋਲ੍ਹ ਦਿੱਤੇ ਗਏ।

Indo-Pak War: ਭਾਰਤ ਭਾਰੀ ਬਾਰਸ਼ ਕਾਰਨ ਪਾਕਿਸਤਾਨ ਨੂੰ ਜਾਂਦਾ ਪਾਣੀ ਨਹੀਂ ਰੋਕ ਸਕਿਆ। ਭਾਰਤ ਨੇ ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਚਨਾਬ ਨਦੀ 'ਤੇ ਬਣੇ ਬਗਲੀਹਾਰ ਡੈਮ ਦੇ ਦੋ ਗੇਟ ਖੋਲ੍ਹ ਦਿੱਤੇ ਗਏ। ਅਜਿਹਾ ਭਾਰੀ ਬਾਰਸ਼ ਕਾਰਨ ਕੀਤਾ ਗਿਆ ਹੈ। ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ 25 ਅਪ੍ਰੈਲ ਨੂੰ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਸਨ। 

ਹਾਸਲ ਜਾਣਕਾਰੀ ਮੁਤਾਬਕ ਭਾਰਤ ਨੇ ਵੀਰਵਾਰ ਨੂੰ ਬਗਲੀਹਾਰ ਤੇ ਸਲਾਲ ਡੈਮਾਂ ਦੇ ਪਾਣੀ ਦੇ ਪ੍ਰਵਾਹ ਨੂੰ ਖੋਲ੍ਹ ਦਿੱਤਾ ਗਿਆ ਹੈ। ਇਹ ਪਿਛਲੇ ਪੰਜ ਦਿਨਾਂ ਵਿੱਚ ਦੂਜਾ ਮੌਕਾ ਹੈ ਜਦੋਂ ਭਾਰਤ ਨੂੰ ਡੈਮਾਂ ਤੋਂ ਪਾਣੀ ਛੱਡਣਾ ਪਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਭਾਰਤ ਸਰਕਾਰ ਨੇ ਚਨਾਬ ਦੇ ਪਾਣੀ ਦੇ ਪ੍ਰਵਾਹ ਨੂੰ ਰੋਕ ਦਿੱਤਾ ਸੀ। ਇਸ ਨਾਲ ਪਾਕਿਸਤਾਨ ਵਿੱਚ ਸੋਕੇ ਦੀ ਸਥਿਤੀ ਪੈਦਾ ਹੋ ਗਈ ਸੀ ਤੇ ਉਸ ਦੇ ਵੱਖ-ਵੱਖ ਪਣ-ਬਿਜਲੀ ਪ੍ਰੋਜੈਕਟ ਬੰਦ ਹੋ ਗਏ ਸਨ। ਹਾਲਾਂਕਿ, ਭਾਰਤ ਨੇ ਅਗਲੇ ਦਿਨ ਸੋਮਵਾਰ ਨੂੰ ਪਾਣੀ ਛੱਡ ਦਿੱਤਾ ਸੀ। 

ਦੱਸ ਦਈਏ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਵਾਟਰ ਸਟ੍ਰਾਈਕ ਕੀਤਾ ਸੀ। ਭਾਰਤ ਨੇ ਪਹਿਲਾਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕੀਤਾ ਤੇ ਫਿਰ ਅਗਲਾ ਕਦਮ ਚੁੱਕਦੇ ਹੋਏ ਭਾਰਤ ਨੇ ਚਨਾਬ ਨਦੀ 'ਤੇ ਬਗਲੀਹਾਰ ਡੈਮ ਰਾਹੀਂ ਪਾਣੀ ਦਾ ਪ੍ਰਵਾਹ ਰੋਕ ਦਿੱਤਾ। ਭਾਰਤ ਜੇਹਲਮ ਨਦੀ 'ਤੇ ਕਿਸ਼ਨਗੰਗਾ ਡੈਮ ਸਬੰਧੀ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਸੀ ਪਰ ਜ਼ਿਆਦਾ ਬਾਰਸ਼ ਨੇ ਕੰਮ ਵਿਗਾੜ ਦਿੱਤਾ। ਜੰਮੂ ਦੇ ਰਾਮਬਨ ਵਿੱਚ ਬਗਲੀਹਾਰ ਹਾਈਡ੍ਰੋਇਲੈਕਟ੍ਰਿਕ ਡੈਮ ਤੇ ਉੱਤਰੀ ਕਸ਼ਮੀਰ ਵਿੱਚ ਕਿਸ਼ਨਗੰਗਾ ਹਾਈਡ੍ਰੋਇਲੈਕਟ੍ਰਿਕ ਡੈਮ ਭਾਰਤ ਨੂੰ ਪਾਣੀ ਛੱਡਣ ਦੇ ਸਮੇਂ ਨੂੰ ਨਿਯਮਤ ਕਰਨ ਦੀ ਸਮਰੱਥਾ ਦਿੰਦੇ ਹਨ।

ਭਾਰਤ ਤੇ ਪਾਕਿਸਤਾਨ ਬਗਲੀਹਾਰ ਡੈਮ 'ਤੇ ਆਹਮੋ-ਸਾਹਮਣੇ ਕਿਉਂ?

ਬਗਲੀਹਾਰ ਡੈਮ ਲੰਬੇ ਸਮੇਂ ਤੋਂ ਦੋਵਾਂ ਗੁਆਂਢੀਆਂ ਵਿਚਕਾਰ ਵਿਵਾਦ ਦਾ ਵਿਸ਼ਾ ਰਿਹਾ ਹੈ। ਪਾਕਿਸਤਾਨ ਨੇ ਇਸ ਮਾਮਲੇ ਵਿੱਚ ਵਿਸ਼ਵ ਬੈਂਕ ਦੀ ਵਿਚੋਲਗੀ ਦੀ ਮੰਗ ਕੀਤੀ ਹੈ। ਪਾਕਿਸਤਾਨ ਨੂੰ ਕਿਸ਼ਨਗੰਗਾ ਡੈਮ 'ਤੇ ਵੀ ਇਤਰਾਜ਼ ਹੈ। ਖਾਸ ਕਰਕੇ ਜੇਹਲਮ ਦੀ ਸਹਾਇਕ ਨਦੀ ਨੀਲਮ 'ਤੇ ਇਸ ਦੇ ਪ੍ਰਭਾਵ ਕਾਰਨ।

ਦਰਅਸਲ ਚਨਾਬ ਨਦੀ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਬਰਲਾਚਾਲਾ ਤੋਂ ਨਿਕਲਦੀ ਹੈ। ਹਿਮਾਚਲ ਵਿੱਚ ਇਹ ਚੰਦਰਾ ਤੇ ਭਾਗਾ ਨਾਮਕ ਦੋ ਨਦੀਆਂ ਦੇ ਸੰਗਮ ਨਾਲ ਬਣਦੀ ਹੈ। ਹਿਮਾਚਲ ਤੋਂ ਇਹ ਨਦੀ ਫਿਰ ਜੰਮੂ ਤੇ ਕਸ਼ਮੀਰ ਵਿੱਚ ਜਾਂਦੀ ਹੈ। ਇਸ ਨਦੀ ਵਿੱਚ ਬਹੁਤ ਸਾਰੇ ਪਾਣੀ ਦਾ ਵਹਾਅ ਹੈ ਤੇ ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਇਸ ਨਦੀ 'ਤੇ ਬਗਲੀਹਾਰ ਡੈਮ ਪ੍ਰੋਜੈਕਟ ਬਣਾਇਆ ਗਿਆ ਹੈ ਜਿਸ 'ਤੇ ਪਾਕਿਸਤਾਨ ਸ਼ੁਰੂ ਤੋਂ ਹੀ ਇਤਰਾਜ਼ ਕਰਦਾ ਆ ਰਿਹਾ ਹੈ। 

ਦਰਅਸਲ, ਭਾਰਤ ਪੱਛਮੀ ਨਦੀਆਂ ਵਿੱਚੋਂ ਇੱਕ ਚਨਾਬ 'ਤੇ ਸਿਰਫ ਇੱਕ ਰਨ ਆਫ਼ ਦ ਰਿਵਰ ਪ੍ਰੋਜੈਕਟ ਬਣਾ ਸਕਦਾ ਹੈ ਤੇ ਬਿਜਲੀ ਉਤਪਾਦਨ ਲਈ ਲੋੜੀਂਦਾ ਪਾਣੀ ਰੋਕ ਸਕਦਾ ਹੈ। ਭਾਰਤ ਨੇ ਇਸ ਅਧਿਕਾਰ ਦੀ ਵਰਤੋਂ ਕੀਤੀ ਸੀ ਪਰ ਪਾਕਿਸਤਾਨ ਇਸ ਡੈਮ ਦੇ ਡਿਜ਼ਾਈਨ ਤੇ ਸਟੋਰੇਜ ਸਮਰੱਥਾ 'ਤੇ ਇਤਰਾਜ਼ ਕਰਦਾ ਆ ਰਿਹਾ ਹੈ। ਇਸ ਮਾਮਲੇ ਵਿੱਚ ਇੱਕ ਨਿਰਪੱਖ ਮਾਹਰ ਨੇ ਡੈਮ ਦੀ ਉਚਾਈ ਸਿਰਫ ਡੇਢ ਮੀਟਰ ਕਰਦੇ ਹੋਏ ਬਾਕੀ ਫੈਸਲਾ ਭਾਰਤ ਦੇ ਹੱਕ ਵਿੱਚ ਦਿੱਤਾ ਸੀ।

ਟਾਪ ਹੈਡਲਾਈਨ

Nepal Curfew : ਪੂਰਬੀ ਨੇਪਾਲ 'ਚ ਭੜਕੀ ਹਿੰਸਾ, ਭਾਰਤ ਨਾਲ ਲੱਗਦੇ 3 ਜ਼ਿਲ੍ਹਿਆਂ ਵਿੱਚ ਕਰਫਿਊ, 1 ਦੀ ਮੌਤ
Nepal Curfew : ਪੂਰਬੀ ਨੇਪਾਲ 'ਚ ਭੜਕੀ ਹਿੰਸਾ, ਭਾਰਤ ਨਾਲ ਲੱਗਦੇ 3 ਜ਼ਿਲ੍ਹਿਆਂ ਵਿੱਚ ਕਰਫਿਊ, 1 ਦੀ ਮੌਤ
Comedian Kapil Sharma: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
Earthquake: ਭੂਚਾਲ ਨੇ 7.1 ਤੀਬਰਤਾ ਨਾਲ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 13 ਦੀ ਮੌਤ ਤੇ ਕਈ ਲਾਪਤਾ; ਪ੍ਰਸ਼ਾਸਨ ਵੱਲੋਂ ਚੌਕਸ ਰਹਿਣ ਦੀ ਅਪੀਲ...
ਭੂਚਾਲ ਨੇ 7.1 ਤੀਬਰਤਾ ਨਾਲ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 13 ਦੀ ਮੌਤ ਤੇ ਕਈ ਲਾਪਤਾ; ਪ੍ਰਸ਼ਾਸਨ ਵੱਲੋਂ ਚੌਕਸ ਰਹਿਣ ਦੀ ਅਪੀਲ...
Water Shortage : ਇਸ ਸ਼ਹਿਰ 'ਚ ਸਿਰਫ਼ 1 ਸਾਲ ਦਾ ਪਾਣੀ ਬਚਿਆ, ਵਿਗਿਆਨੀਆਂ ਨੇ ਦਿੱਤੀ ਗੰਭੀਰ ਚੇਤਾਵਨੀ
Water Shortage : ਇਸ ਸ਼ਹਿਰ 'ਚ ਸਿਰਫ਼ 1 ਸਾਲ ਦਾ ਪਾਣੀ ਬਚਿਆ, ਵਿਗਿਆਨੀਆਂ ਨੇ ਦਿੱਤੀ ਗੰਭੀਰ ਚੇਤਾਵਨੀ

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Punjab Congress Crisis: ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
Embed widget