ਪੜਚੋਲ ਕਰੋ
Advertisement
ਪਾਕਿਸਤਾਨ ਦੇ ਨਵੇਂ ਪੈਂਤੜੇ 'ਤੇ ਭੜਕਿਆ ਭਾਰਤ, ਹਾਈ ਕਮਿਸ਼ਨਰ ਤਲਬ
ਨਵੀਂ ਦਿੱਲੀ: ਪਾਕਿਸਤਾਨੀ ਵਿਦੇਸ਼ੀ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਹੁਰੀਅਤ ਕਾਨਫਰੰਸ ਦੇ ਨੇਤਾ ਮੀਰਵਾਈਜ ਉਮਰ ਫਾਰੂਕ ਨਾਲ ਫੋਨ ‘ਤੇ ਗੱਲ ਹੋਈ ਹੈ। ਇਸ ਮਗਰੋਂ ਭਾਰਤ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਭਾਰਤੀ ਵਿਦੇਸ਼ ਸਕਤੱਰ ਵਿਜੈ ਗੋਖਲੇ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੂੰ ਤਲਬ ਕੀਤਾ ਹੈ।
ਗੋਖਲੇ ਨੇ ਸੋਹੇਲ ਨੂੰ ਸਾਫ ਕਿਹਾ ਕਿ ਇਹ ਭਾਰਤ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਤੇ ਖੇਤਰੀ ਅਖੰਡਤਾ ਦਾ ਉਲੰਘਣ ਕਰਨ ਦੀ ਸ਼ਰਮਨਾਕ ਕੋਸ਼ਿਸ਼ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਚੇਤਾਵਨੀ ਦਿੱਤੀ ਗਈ ਹੈ। ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੁਰੈਸ਼ੀ ਨੇ ਹੁਰੀਅਤ ਨੇਤਾ ਨਾਲ ਗੱਲ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿ ਦੇ ਹਾਈ ਕਮਿਸ਼ਨਰ ਨੂੰ ਕਿਹਾ ਕਿ ਇਹ ਪਾਕਿ ਵੱਲੋਂ ਅੰਤਰਰਾਸ਼ਟਰੀ ਸਬੰਧਾਂ ਦੇ ਸਾਰੇ ਨਿਯਮਾਂ ਦਾ ਉਲੰਘਣ ਹੈ। ਕੁਰੈਸ਼ੀ ਦੇ ਕਦਮ ਉਨ੍ਹਾਂ ਦੇ ਗੁਆਢੀ ਮੁਲਕ ਦੇ ਅੰਦਰੂਨੀ ਮਾਮਲਿਆ ‘ਚ ਸਿੱਧੀ ਦਖਲ ਦੇ ਬਰਾਬਰ ਹੈ। ਬਿਆਨ ‘ਚ ਮੰਤਰਾਲੇ ਨੇ ਕਿਹਾ ਕਿ ਇਸ ਕਦਮ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪਾਕਿਸਤਾਨ ਜਾਣਬੁੱਝ ਕੇ ਭਾਰਤ ਵਿਰੋਧੀ ਗਤੀਵਿਧੀਆਂ ਤੇ ਅੱਤਵਾਦ ਨਾਲ ਜੁੜੇ ਲੋਕਾਂ ਨੂੰ ਉਕਸਾਉਂਦਾ ਤੇ ਪ੍ਰੇਰਿਤ ਕਰਦਾ ਹੈ।#WATCH: Pakistan High Commissioner to India Sohail Mahmood was summoned by Foreign Secretary Vijay Gokhale in connection with the telephone conversation initiated by the Foreign Minister of Pakistan with Mirwaiz Umar Farooq from the All Parties Hurriyat Conference. pic.twitter.com/aFUG3OeLe8
— ANI (@ANI) January 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement