ਜੂਪੀਟਰ (ਫ਼ਲੋਰਿਡਾ, ਅਮਰੀਕਾ): ਭਾਰਤੀ ਮੂਲ ਦੇ ਡਾ. ਕ੍ਰਿਸ ਸਿੰਘ ਕੋਲ ਅਰਬਾਂ ਰੁਪਏ ਦੀਆਂ ਕਈ ਲਗਜ਼ਰੀ ਕਾਰਾਂ ਦੀ ਕੁਲੈਕਸ਼ਨ ਹੈ। ‘ਹੌਲਟੈੱਕ ਇੰਟਰਨੈਸ਼ਨਲ’ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਕ੍ਰਿਸ ਸਿੰਘ ਨੇ ਆਪਣਾ ਕਾਰੋਬਾਰ 1986 ’ਚ ਸ਼ੁਰੂ ਕੀਤਾ ਸੀ।
ਹੁਣ ਜਿਹੜੀ 51 ਕਰੋੜ ਰੁਪਏ ਦੀ ਕਾਰ Aston Martin Valkyrie ਕਾਰਣ ਡਾ. ਕ੍ਰਿਸ ਸਿੰਘ ਦੁਬਾਰਾ ਮੀਡੀਆ ਦੀਆਂ ਨਜ਼ਰਾਂ ’ਚ ਆਏ ਹਨ, ਉਹ ਬਹੁਤ ਖ਼ਾਸ ਹੈ। ਉਂਝ ਉਨ੍ਹਾਂ ਕੋਲ 25 ਕਰੋੜ ਰੁਪਏ ਕੀਮਤ ਦੀ Lamborghini Veneno (ਲੈਂਬੋਰਗਿਨੀ) ਵੀ ਹੈ। ਇਸ ਕਾਰ ਦੀ ਵੱਧ ਤੋਂ ਵੱਧ ਸਪੀਡ 355 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇੱਕ ਚਾਰ-ਪੰਜ ਸੈਕੰਡਾਂ ’ਚ ਹੀ 150 ਕਿਲੋਮੀਟਰ ਤੋਂ ਵੀ ਵੱਧ ਦੀ ਰਫ਼ਤਾਰ ਫੜ ਲੈਂਦੀ ਹੈ।
ਡਾ. ਕ੍ਰਿਸ ਸਿੰਘ ਬਹੁਰਾਸ਼ਟਰੀ ਕੰਪਨੀ ਦਾ ਕਾਰੋਬਾਰ ਦੁਨੀਆ ਦੇ ਪੰਜ ਉੱਪ ਮਹਾਂਦੀਪਾਂ ਦੇ 18 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਨੂੰ ਰੇਸਰ ਕਾਰਾਂ ਰੱਖਣ ਦਾ ਸ਼ੌਕ ਹੈ।
ਉਨ੍ਹਾਂ ਕੋਲ ਸਵਿਟਜ਼ਰਲੈਂਡ ਦੀ ਬਣੀ Koenigsegg Agera XS ਕਾਰ ਵੀ ਹੈ, ਜਿਸ ਦੀ ਕੀਮਤ 19 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਹ 20 ਕਰੋੜ ਰੁਪਏ ਦੀ Aston Martin Valkyrie ਕਾਰ ਦੇ ਵੀ ਮਾਲਕ ਹਨ। ਉਨ੍ਹਾਂ ਇਸ ਕਾਰ ਨੂੰ 31 ਕਰੋੜ ਰੁਪਏ ਹੋਰ ਲਾ ਕੇ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾਇਆ ਹੈ ਤੇ ਇਸ ਦੀ ਕੀਮਤ ਹੁਣ 51 ਕਰੋੜ ਰੁਪਏ ਹੋ ਗਈ ਹੈ। ਇਸ ਦੀ ਵੱਧ ਤੋਂ ਵੱਧ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ।
ਇਸ ਕਾਰ ਵਿੱਚ 1160 ਘੋੜਿਆਂ ਜਿੰਨੀ ਤਾਕਤ (HP) ਹੈ। ਇਹ ਕਾਰ 14 ਸੈਕੰਡਾਂ ਵਿੱਚ 299 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀ ਹੈ। ਡਾ. ਕ੍ਰਿਸ ਸਿੰਘ ਨੇ 1972 ਦੌਰਾਨ ਮਕੈਨੀਕਲ ਇੰਜੀਨੀਅਰਿੰਗ ਵਿੱਚ ਯੂਨੀਵਰਸਿਟੀ ਆੱਫ਼ ਪੈਨਸਿਲਵਾਨੀਆ, ਫ਼ਿਲਾਡੇਲਫ਼ੀਆ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਪੋਸਟ ਗ੍ਰੈਜੂਏਸ਼ਨ 1969 ’ਚ ਇਸੇ ਯੂਨੀਵਰਸਿਟੀ ਤੋਂ ਕੀਤੀ ਸੀ।
ਇਹ ਵੀ ਪੜ੍ਹੋ: Coronavirus in India: ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਦੇਸ਼ 'ਚ ਹੋਰ ਸਖਤੀ ਦੀ ਤਿਆਰੀ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin