ਭਾਰਤ ਨੇ ਕੈਨੇਡਾ ਵਿੱਚ ਭਗਵਦ ਗੀਤਾ ਪਾਰਕ 'ਚ ਹੋਈ ਭੰਨਤੋੜ ਦੀ ਕੀਤੀ ਨਿੰਦਾ
Indian Condems Hate Crime: ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਬਰੈਂਪਟਨ ਦੇ ਸ੍ਰੀ ਭਗਵਦ ਗੀਤਾ ਪਾਰਕ ਵਿੱਚ ਨਫ਼ਰਤੀ ਅਪਰਾਧ ਦੀ ਨਿੰਦਾ ਕਰਦੇ ਹਾਂ ਅਤੇ ਕਾਰਵਾਈ ਦੀ ਅਪੀਲ ਕਰਦੇ ਹਾਂ।
Canada Shri Bhagvad Gita Park: ਕੈਨੇਡਾ ਵਿੱਚ ਹਾਲ ਹੀ ਦੇ ਸਮੇਂ ਵਿੱਚ ਭਾਰਤੀਆਂ ਖਿਲਾਫ ਹੇਟ ਕ੍ਰਾਈਮ ਨਾਲ ਜੁੜੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਤਾਜ਼ਾ ਘਟਨਾ ਵਿੱਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਇੱਕ ਪਾਰਕ ਵਿੱਚ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ। ਇਸ ਪਾਰਕ ਨੂੰ 'ਭਗਵਦ ਗੀਤਾ ਪਾਰਕ' ਵਜੋਂ ਜਾਣਿਆ ਜਾਂਦਾ ਹੈ। ਭਾਰਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ Hate Crime ਦੱਸਿਆ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦੀ ਫੜਨ ਦੀ ਅਪੀਲ ਕੀਤੀ ਹੈ।
We condemn the hate crime at the Shri Bhagvad Gita Park in Brampton and urge Canadian authorities & police to investigate and take prompt action against the perpetrators: High Commission of India in Ottawa, Canada pic.twitter.com/Xrdk7EipFw
— ANI (@ANI) October 2, 2022
ਇਸ ਦੇ ਨਾਲ ਹੀ ਪੁਲਿਸ ਵੱਲੋਂ ਇਸ ਮਾਮਲੇ 'ਤੇ ਕਿਹਾ ਗਿਆ ਹੈ ਕਿ ਸ੍ਰੀ ਭਗਵਦ ਗੀਤਾ ਪਾਰਕ 'ਚ ਪੱਕਾ ਸਾਈਨ ਬੋਰਡ ਅਜੇ ਤੱਕ ਤਿਆਰ ਨਹੀਂ ਹੋਇਆ ਹੈ | ਪਾਰਕ ਵਿੱਚ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਭਾਰਤ ਨੇ ਪਾਰਕ ਵਿੱਚ ਭੰਨਤੋੜ ਦੀ ਕੀਤੀ ਹੈ ਸਖ਼ਤ ਨਿੰਦਾ
ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਕਿਹਾ, "ਅਸੀਂ ਬਰੈਂਪਟਨ ਦੇ ਸ੍ਰੀ ਭਗਵਦ ਗੀਤਾ ਪਾਰਕ ਵਿੱਚ ਨਫ਼ਰਤੀ ਅਪਰਾਧ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡੀਅਨ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਦੀ ਜਾਂਚ ਕਰਨ ਅਤੇ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। "ਇਸ ਨੂੰ ਟਰੋਅਰਜ਼ ਪਾਰਕ ਕਿਹਾ ਗਿਆ। ਇਸਦਾ ਨਾਮ ਬਦਲ ਕੇ ਸ੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ ਅਤੇ 28 ਸਤੰਬਰ ਨੂੰ ਇਸਦਾ ਉਦਘਾਟਨ ਕੀਤਾ ਗਿਆ।
ਬਰੈਂਪਟਨ ਦੇ ਮੇਅਰ ਨੇ ਕੀਤੀ ਹੈ ਪੁਸ਼ਟੀ
ਇਸ ਤੋਂ ਪਹਿਲਾਂ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਪਾਰਕ ਵਿੱਚ ਭੰਨਤੋੜ ਦੀ ਘਟਨਾ ਦੀ ਪੁਸ਼ਟੀ ਕੀਤੀ ਸੀ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਬ੍ਰਾਊਨ ਨੇ ਕਿਹਾ ਕਿ ਸਾਡੇ ਕੋਲ ਇਸ ਲਈ ਜ਼ੀਰੋ ਟੋਲਰੈਂਸ ਹੈ। ਸਾਨੂੰ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਅਨਾਊਂਸ ਕੀਤੇ ਗਏ ਸ੍ਰੀ ਭਗਵਦ ਗੀਤਾ ਪਾਰਕ ਦੇ ਪ੍ਰਤੀਕ ਦੀ ਭੰਨਤੋੜ ਕੀਤੀ ਗਈ ਸੀ। ਅਸੀਂ ਪੀਲ ਰੀਜਨਲ ਪੁਲਿਸ ਨੂੰ ਅਗਲੀ ਜਾਂਚ ਲਈ ਕਿਹਾ ਹੈ। ਸਾਡਾ ਪਾਰਕ ਵਿਭਾਗ ਸਾਈਨ ਬੋਰਡ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕੰਮ ਕਰ ਰਿਹਾ ਹੈ।
ਵਿਦੇਸ਼ ਮੰਤਰਾਲੇ ਨੇ ਨਫ਼ਰਤੀ ਅਪਰਾਧ ਦਾ ਮੁੱਦਾ ਉਠਾਇਆ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਨਫ਼ਰਤੀ ਅਪਰਾਧਾਂ, ਫਿਰਕੂ ਹਿੰਸਾ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦੀਆਂ ਘਟਨਾਵਾਂ ਨੂੰ ਕੈਨੇਡਾ ਕੋਲ ਉਠਾਇਆ ਹੈ ਅਤੇ ਜਾਂਚ ਦੇ ਨਾਲ ਕਾਰਵਾਈ ਦੀ ਮੰਗ ਕੀਤੀ ਹੈ। ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਅਜੇ ਤੱਕ ਇਨ੍ਹਾਂ ਅਪਰਾਧਾਂ ਨੂੰ ਨਿਆਂ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿੱਚ ਭਾਰਤੀ ਮੂਲ ਦੇ ਕਰੀਬ 16 ਲੱਖ ਲੋਕ ਰਹਿੰਦੇ ਹਨ। ਇਸ ਸਾਲ ਦੇਸ਼ 'ਚ ਹਿੰਦੂ ਮੰਦਰਾਂ 'ਤੇ ਹਮਲਿਆਂ ਦੀਆਂ ਘੱਟੋ-ਘੱਟ ਦੋ ਘਟਨਾਵਾਂ ਹੋਈਆਂ ਹਨ।