ਨਵੀਂ ਦਿੱਲੀ: ਭਾਰਤ ਦੇ ਅੰਦਰੂਨੀ ਮਾਮਲਿਆਂ ‘ਤੇ ਕੈਨੇਡੀਅਨ ਅੜਾਈ 'ਤੇ 20 ਤੋਂ ਵੱਧ ਭਾਰਤੀ ਡਿਪਲੋਮੈਟਾਂ (Indian Diplomats) ਨੇ ਓਪਨ ਲੈਟਰ (Open Letter) ਲਿਖ ਕੇ ਕੈਨੇਡਾ ਨੂੰ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ। ਇੰਨਾ ਹੀ ਨਹੀਂ, ਸਾਬਕਾ ਭਾਰਤੀ ਰਾਜਦੂਤਾਂ ਦੇ ਇਸ ਸਮੂਹ ਨੇ ਨਾ ਸਿਰਫ ਕੈਨੇਡਾ ਵਿੱਚ ਖਾਲਿਸਤਾਨੀ ਤੱਤਾਂ ਦੀ ਸਰਪ੍ਰਸਤੀ ਬਾਰੇ ਸਵਾਲ ਖੜੇ ਕੀਤੇ ਹਨ। ਸਗੋਂ ਦੋਸਤਾਨਾ ਸਬੰਧਾਂ ਦੀ ਆੜ ਵਿਚ ਦੋਹਰਾ ਰਵੱਈਆ ਅਪਣਾਉਣ ਨੂੰ ਲੈ ਕੇ ਵੀ ਕੜੇ ਹੱਥੀ ਲਿਆ।
ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਸਾਬਕਾ ਕੂਟਨੀਤਕ ਵਿਸ਼ਨੂੰ ਪ੍ਰਕਾਸ਼ ਦੀ ਅਗਵਾਈ ਵਿੱਚ ਲਿੱਖੇ ਇਸ ਖੁੱਲੀ ਚਿੱਠੀ ‘ਚ ਕੈਨੇਡੀਅਨ ਸਰਕਾਰ ‘ਤੇ ਵੋਟ ਬੈਂਕ ਦੀ ਰਾਜਨੀਤੀ (Canadian government) ਕਰਨ ਦਾ ਦੋਸ਼ ਲਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਹੇ ਪ੍ਰਕਾਸ਼ ਸਮੇਤ 22 ਡਿਪਲੋਮੈਟਾਂ ਦੇ ਇਸ ਸੰਯੁਕਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੁਝ ਕੈਨੇਡੀਅਨ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਵੋਟ ਬੈਂਕ ਦੀ ਰਾਜਨੀਤੀ ਕਾਰਨ ਭਾਰਤ-ਕੈਨੇਡੀਅਨ ਰਿਸ਼ਤੇ ਤਣਾਅ ਦਾ ਸ਼ਿਕਾਰ ਹਨ।
ਉਨ੍ਹਾਂ ਲਿਖਿਆ ਕੈਨੇਡਾ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵਿੱਚ ਕੈਨੇਡੀਅਨ ਖਾਲਿਸਤਾਨੀ ਤੱਤਾਂ ਵੱਲੋਂ ਭਾਰਤੀ ਡਿਪਲੋਮੈਟਾਂ ਨੂੰ ਮੋਟਾ ਪੈਸਾ ਮਿਲਦਾ ਹੈ। ਇਸ ਦੇ ਮੱਦੇਨਜ਼ਰ ਕੈਨੇਡਾ ਵਿਚ ਪਾਕਿਸਤਾਨੀ ਡਿਪਲੋਮੈਟਾਂ ਅਤੇ ਖਾਲਿਸਤਾਨੀ ਅੱਤਵਾਦੀ ਅਨਸਰਾਂ ਨਾਲ ਮਿਲੀਭੁਗਤ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।
ਇਹ ਮਹੱਤਵਪੂਰਨ ਹੈ ਕਿ ਕੈਨੇਡਾ ਵਿਚ ਖਾਲਿਸਤਾਨੀ ਤੱਤਾਂ ਦੀ ਗਤੀਵਿਧੀ ਨੂੰ ਕੈਨੇਡਾ ਵਿਚ ਅੱਤਵਾਦੀ ਖ਼ਤਰੇ ਬਾਰੇ ਇੱਕ ਜਨਤਕ ਰਿਪੋਰਟ ਵਿਚ ਦੱਸਿਆ ਗਿਆ ਸੀ। ਹਾਲਾਂਕਿ, ਕੈਨੇਡਾ ਦੀ ਰਾਜਨੀਤੀ ਵਿੱਚ ਖਾਲਿਸਤਾਨੀ ਤੱਤਾਂ ਦੇ ਦਬਾਅ ਦੇ ਸੰਦਰਭ ਵਿੱਚ ਇਸ ਸਬੰਧੀ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਹਟਾ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਪਿਛਲੇ ਦਿਨੀਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਚਿੰਤਾ ਜ਼ਾਹਰ ਕਰਦਿਆਂ ਟਿੱਪਣੀਆਂ ਕੀਤੀਆਂ ਸੀ। ਭਾਰਤ ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਕਿਹਾ ਕਿ ਇਹ ਗਲਤ ਤੱਥਾਂ ’ਤੇ ਅਧਾਰਤ ਸੀ।
ਕਿਸਾਨਾਂ ਦੇ ਮੁੱਦੇ 'ਤੇ ਅੰਨਾ ਹਜ਼ਾਰੇ ਨੇ ਦਿੱਤੀ ਚੇਤਾਵਨੀ, ਖੇਤੀਬਾੜੀ ਮੰਤਰੀ ਨੂੰ ਲਿਖੀ ਚਿੱਠੀ
ਸਾਬਕਾ ਭਾਰਤੀ ਡਿਪਲੋਮੈਟਾਂ ਨੇ ਆਪਣੇ ਖੁੱਲੇ ਪੱਤਰ ਵਿੱਚ ਕਿਹਾ ਹੈ ਕਿ ਜੇ ਕੈਨੇਡੀਅਨ ਪ੍ਰਧਾਨਮੰਤਰੀ ਇੰਨੇ ਚਿੰਤਤ ਹਨ, ਤਾਂ ਉਨ੍ਹਾਂ ਦਾ ਦੇਸ਼ ਵਿਸ਼ਵ ਵਪਾਰ ਸੰਗਠਨ ਵਿੱਚ ਭਾਰਤੀ ਖੇਤੀਬਾੜੀ ਯੋਜਨਾਵਾਂ ਵਿੱਚ ਸਰਕਾਰ ਦੇ ਸਮਰਥਨ ਦੇ ਸਭ ਤੋਂ ਜ਼ੋਰਦਾਰ ਵਿਰੋਧੀਆਂ ਚੋਂ ਕਿਉਂ ਹੈ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤੀ ਡਿਪਲੋਮੈਟਾਂ ਦਾ ਕੈਨੇਡੀਅਨ ਸਰਕਾਰ ਨੂੰ ਖੁੱਲਾ ਪੱਤਰ, ਟਰੂਡੋ ਸਰਕਾਰ ਨੂੰ ਵੋਟ ਬੈਂਕ ਦੀ ਰਾਜਨੀਤੀ ‘ਤੇ ਇੰਜ ਦਿਖਾਇਆ ਸ਼ੀਸ਼ਾ
ਏਬੀਪੀ ਸਾਂਝਾ
Updated at:
14 Dec 2020 08:13 PM (IST)
ਕਿਸਾਨ ਅੰਦੋਲਨ ਵਿਚ ਕੈਨੇਡੀਅਨ ਸਰਕਾਰ ਦੀ ਅਡਾਈ ਮਾਮਲੇ ‘ਤੇ 20 ਤੋਂ ਜ਼ਿਆਦਾ ਭਾਰਤੀ ਡਿਪਲੋਮੈਟਾਂ ਨੇ ਓਪਨ ਲੈਟਰ ਲਿਖ ਕੇ ਕੈਨੇਡਾ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ।
- - - - - - - - - Advertisement - - - - - - - - -