Rail track thefts:  ਵਿਦੇਸ਼ੀ ਧਰਤੀ ਤੋ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਮੂਲ ਦੇ ਲੋਕਾਂ ਨੇ ਅਜਿਹੀ ਹਰਕਤ ਕੀਤੀ, ਜਿਸ ਨੇ ਉੱਥੇ ਵਸਦੇ ਹੋਰ ਦੇਸ਼ਵਾਸੀਆਂ ਦਾ ਸਿਰ ਨੀਵਾਂ ਕਰ ਦਿੱਤਾ। ਮਾਮਲਾ ਬਰਤਾਨੀਆ ਦਾ ਹੈ। ਜਿੱਥੇ 'ਨੈਟਵਰਕ ਰੇਲ' ਡਿਪੂ ਅਤੇ ਪੂਰਬੀ ਇੰਗਲੈਂਡ ਵਿਚ ਰੇਲਵੇ ਲਾਈਨ ਦੇ ਨਾਲ ਟ੍ਰੈਕ ਚੋਰੀ ਕਰਨ ਦੇ ਦੋਸ਼ ਵਿਚ ਇੱਕ ਸਕ੍ਰੈਪ ਵਪਾਰ ਕੰਪਨੀ ਦੇ ਭਾਰਤੀ ਮੂਲ ਦੇ ਡਾਇਰੈਕਟਰ ਸਣੇ ਇੱਕ ਗਿਰੋਹ ਦੇ ਸੱਤ ਮੈਂਬਰਾਂ ਨੂੰ ਵੱਖ-ਵੱਖ ਸ਼ਰਤਾਂ ਦੀ ਸਜ਼ਾ ਸੁਣਾਈ ਗਈ ਹੈ। 40 ਸਾਲਾ ਜਸਪ੍ਰੀਤ ਓਬਰਾਏ ਨੂੰ 2022 ਵਿੱਚ ਸ਼ੁਰੂ ਹੋਏ ਮੁਕੱਦਮੇ ਦੇ ਅਖੀਰ ਵਿੱਚ ਚੋਰੀ ਦੀ ਸਾਜ਼ਿਸ਼ ਰਚਣ ਦੇ ਦੋ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਸੀ। ਹਾਲ ਹੀ 'ਚ 'ਸ਼ੇਫੀਲਡ ਕਰਾਊਨ' ਅਦਾਲਤ 'ਚ ਉਸ ਨੂੰ 30 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ।


ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐਸ) ਨੇ ਕਿਹਾ ਕਿ ਮੁਕੱਦਮੇ ਦੌਰਾਨ ਇਹ ਸਾਬਤ ਹੋਇਆ ਕਿ ਜੇਐਸਜੇ ਮੈਟਲ ਰੀਸਾਈਕਲਿੰਗ ਲਿਮਟਿਡ ਨੇ ਚੋਰੀ ਹੋਏ ਰੇਲਵੇ ਟਰੈਕਾਂ ਨੂੰ ਸਟੋਰ ਕੀਤਾ ਸੀ। ਓਬਰਾਏ ਇਸ ਕੰਪਨੀ ਵਿੱਚ ਡਾਇਰੈਕਟਰ ਹਨ। ਸੀਪੀਐਸ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਇਸ ਕੰਪਨੀ ਨੇ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਸਕ੍ਰੈਪ ਵਜੋਂ ਚੋਰੀ ਕੀਤੇ ਸਮਾਨ ਨੂੰ ਵੇਚ ਕੇ ਮੁਨਾਫਾ ਕਮਾਇਆ।"



ਅਦਾਲਤ ਨੇ ਕਿਹਾ ਕਿ ਇਸ ਚੋਰੀ ਵਿੱਚ ਸਾਜ਼ਿਸ਼ ਰਚਣ ਵਾਲਿਆਂ ਦੀ ਮਦਦ ਰੇਲਵੇ ਠੇਕੇਦਾਰਾਂ ਵੱਲੋਂ ਕੀਤੀ ਗਈ ਸੀ, ਜੋ ਉਨ੍ਹਾਂ ਨੂੰ ਦੱਸਦੇ ਸਨ ਕਿ ਰੇਲਵੇ ਟਰੈਕ ਕਿੱਥੇ ਰੱਖੇ ਗਏ ਹਨ, ਜਿਸ ਤੋਂ ਬਾਅਦ ਸਾਜ਼ਿਸ਼ਕਾਰ ਭਾਰੀ ਵਾਹਨਾਂ ਨਾਲ ਉਸ ਥਾਂ ਤੱਕ ਪਹੁੰਚਦੇ ਸਨ। ਅਦਾਲਤ ਨੇ ਕਿਹਾ ਕਿ ਮਾਰਚ ਤੋਂ ਨਵੰਬਰ 2016 ਦਰਮਿਆਨ ਓਬਰਾਏ ਦੀ ਕੰਪਨੀ 'ਜੇ.ਐਸ.ਜੇ. ਮੈਟਲ ਰੀਸਾਈਕਲਿੰਗ' ਵਲੋਂ ਇਹ ਚੋਰੀ ਹੋਏ ਰੇਲਵੇ ਟਰੈਕ ਡਿਲੀਵਰ ਕੀਤੇ ਗਏ ਸਨ। ਇਸ ਗਰੋਹ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ 12 ਤੋਂ 30 ਮਹੀਨੇ ਦੀ ਸਜ਼ਾ ਹੋਈ ਹੈ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial