ਲੰਡਨ: ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਲੰਡਨ ਦੇ ਬੈਲੇ ਕੋਰਟ ਵੱਲੋਂ ਜਿਣਸੀ ਸ਼ੋਸ਼ਣ ਦੇ 25 ਮਾਮਲਿਆਂ ਵਿੱਚ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਇਹ ਡਾਕਟਰ ਕੈਂਸਰ ਦੇ ਡਰ ਦਾ ਫਾਇਦਾ ਚੁੱਕ ਕੇ ਔਰਤਾਂ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕਰਦਾ ਸੀ ਤੇ ਸਰੀਰਕ ਸਬੰਧ ਵੀ ਬਣਾਉਂਦਾ ਸੀ।


ਮਨੀਸ਼ ਸ਼ਾਹ, 50, ਮਈ 2009 ਤੋਂ ਜੂਨ 2013 ਤੱਕ ਛੇ ਔਰਤਾਂ ਨਾਲ ਚੈੱਕਅਪ ਦਾ ਬਹਾਨਾ ਬਣਾ ਕੇ ਸਰੀਰਕ ਸਬੰਧ ਬਣਾ ਚੁੱਕਾ ਸੀ ਜਿਸ ਵਿੱਚ 11 ਸਾਲ ਤੱਕ ਦੀਆਂ ਬੱਚੀਆਂ ਵੀ ਸ਼ਾਮਲ ਸਨ।

ਦੂਜੇ ਪਾਸੇ ਆਪਣਾ ਬਚਾ ਕਰਦਿਆਂ ਸ਼ਾਹ ਤੇ ਉਸ ਦੇ ਵਕੀਲ ਨੇ ਸਾਰੇ ਇਲਜ਼ਾਮਾਂ ਨੂੰ ਗ਼ਲਤ ਠਹਿਰਾਇਆ ਹੈ। ਉਧਰ ਵਿਰੋਧੀ ਧਿਰ ਦੇ ਵਕੀਲ ਦਾ ਕਹਿਣਾ ਹੈ ਕਿ ਡਾਕਟਰ ਸ਼ਾਹ ਨੇ ਆਪਣੀ ਕੁਰਸੀ ਦੀ ਤਾਕਤ ਦਾ ਗ਼ਲਤ ਇਸਤੇਮਾਲ ਕਰਦਿਆਂ ਔਰਤਾਂ ਨਾਲ ਇਹ ਘਿਨੌਣੀ ਹਰਕਤ ਕੀਤੀ ਹੈ। ਸ਼ਾਹ ਨੂੰ 2013 ਵਿੱਚ ਹੀ ਉਸ ਖ਼ਿਲਾਫ਼ ਮਾਮਲੇ ਦਰਜ ਹੋਣ ਤੋਂ ਬਾਅਦ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।