ਭਾਰਤੀ ਦੀ ਦੁਬਈ ’ਚ ਨਿਕਲੀ 7,31,65,000 ਰੁਪਏ ਦੀ ਲਾਟਰੀ
ਏਬੀਪੀ ਸਾਂਝਾ
Updated at:
24 Oct 2018 12:45 PM (IST)
NEXT
PREV
ਚੰਡੀਗੜ੍ਹ: 45 ਸਾਲ ਦੇ ਭਾਰਤੀ ਪ੍ਰਵਾਸੀ ਨੇ ਦੁਬਈ ਵਿੱਚ ਦੁਬਈ ਡਿਊਟੀ ਫਰੀ ਮਿਲੇਨੀਅਮ ਡਰਾਅ ’ਚ 10 ਲੱਖ ਡਾਲਰ (7,31,65,000 ਰੁਪਏ) ਦਾ ਜੈਕਪਾਟ ਜਿੱਤਿਆ। ਇਹ ਡਰਾਅ ਮੰਗਲਵਾਰ ਨੂੰ ਖੇਡਿਆ ਗਿਆ ਸੀ।
ਗਲਫ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੌਰਭ ਡੇ ਪਿਛਲੇ 6 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੇ ਹਨ ਤੇ ਇੱਥੇ ਬੀਮਾ ਕੰਪਨੀ ਦੇ ਵਿਭਾਗ ਮੁਖੀ ਵਜੋਂ ਕੰਮ ਕਰਦੇ ਹਨ। ਉਨ੍ਹਾਂ ਪਹਿਲੀ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਪਹਿਲੀ ਵਾਰ ’ਚ ਹੀ ਉਨ੍ਹਾਂ ਨੂੰ ਇੰਨਾ ਵੱਡਾ ਇਨਾਮ ਮਿਲ ਗਿਆ।
ਇਸ ਸਬੰਧੀ ਡੇ ਨੇ ਦੁਬਈ ਡਿਊਟੀ ਫਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਦੁਬਈ ਡਿਊਟੀ ਫਰੀ ਦੇ ਕਦਰਦਾਨ ਰਹਿਣਗੇ। ਦੋ ਹੋਰ ਜੇਤੂਆਂ ਵਿੱਚ ਵਿੱਚ ਵੀ ਇੱਕ ਹੋਰ ਭਾਰਤੀ ਸ਼ਾਮਲ ਹੈ, ਜਿਨ੍ਹਾਂ ਨੇ ਲਗਜ਼ਰੀ ਗੱਡੀਆਂ ਜਿੱਤੀਆਂ ਹਨ।
44 ਸਾਲਾ ਭਾਰਤੀ ਵਿਅਕਤੀ ਬਾਬੂ ਅਜਿਤ ਬਾਬੂ ਨੇ BMW ਮੋਟਰਬਾਈਕ ਜਿੱਤੀ, ਜਦਕਿ 40 ਸਾਲਾਂ ਦੇ ਸ੍ਰੀਲੰਕਾ ਦੇ ਨਿਵਾਸੀ ਸਾਜੀਵਾ ਨਿਰੰਜਨ ਨੇ ਰੇਂਜ ਰੋਵਰ ਕਾਰ ਜਿੱਤੀ।

- - - - - - - - - Advertisement - - - - - - - - -