(Source: Poll of Polls)
ਭਾਰਤੀ ਸਿੱਖਾਂ ਨਾਲ ਪਾਕਿਸਤਾਨ 'ਚ ਹੋ ਰਹੀ ਧੋਖਾਧੜੀ ! PSGPC ਪ੍ਰਧਾਨ ਨੇ ਕਿਹਾ- ਦਰਸ਼ਨਾਂ ਲਈ ਭਾਰਤੀ ਰੁਪਏ ਨਹੀਂ ਅਮਰੀਕਨ ਡਾਲਰ ਲਿਆਓ, ਜਾਣੋ ਵਜ੍ਹਾ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸਿੱਖਾਂ ਨੂੰ ਰੁਪਏ ਦੀ ਥਾਂ ਅਮਰੀਕੀ ਡਾਲਰ ਲਿਆਉਣ ਲਈ ਕਿਹਾ ਹੈ। ਇਸ ਫ਼ੈਸਲੇ ਦਾ ਕਾਰਨ ਭਾਰਤੀ ਨਾਗਰਿਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਨੂੰ ਦੱਸਿਆ ਗਿਆ ਹੈ।
Sikh News: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸਿੱਖਾਂ ਨੂੰ ਰੁਪਏ ਦੀ ਥਾਂ ਅਮਰੀਕੀ ਡਾਲਰ ਲਿਆਉਣ ਲਈ ਕਿਹਾ ਹੈ। ਇਸ ਫ਼ੈਸਲੇ ਦਾ ਕਾਰਨ ਭਾਰਤੀ ਨਾਗਰਿਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਨੂੰ ਦੱਸਿਆ ਗਿਆ ਹੈ।
ਦਰਅਸਲ, ਭਾਰਤੀਆਂ ਨੂੰ ਭਾਰਤੀ ਕਰੰਸੀ ਨੋਟਾਂ ਦੇ ਬਦਲੇ ਤੈਅ ਕੀਮਤ ਤੋਂ ਘੱਟ ਮੁੱਲ ਦੇ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਸਨ। ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਭਾਰਤੀ ਸਿੱਖਾਂ ਵੱਲੋਂ ਆਪਣੇ ਪੈਸਿਆਂ ਦੇ ਬਦਲੇ ਨਿਸ਼ਚਿਤ ਮੁੱਲ ਤੋਂ ਘੱਟ ਦੇ ਕਰੰਸੀ ਨੋਟ ਪ੍ਰਾਪਤ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਸ਼ਿਕਾਇਤਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸਿੱਖਾਂ ਨੂੰ ਇੱਥੇ ਸਹੂਲਤਾਂ ਲਈ ਜ਼ਿਆਦਾ ਪੈਸੇ ਦੇਣ ਦੀ ਲੋੜ ਨਹੀਂ ਹੈ।
The 555th Prakash Purab of Sri Guru Nanak Dev Ji is being celebrated with great faithfulness and devotion at Gurdwara Janam Asthan Sri Nanka Sahib in Pakistan. Approximately 10,000 yatrees from around the globe are expected to visit Pakistan for this event.
— Pakistan Sikh Gurdwara Parbandhak Committee (@SGPCPakistan) September 30, 2024
In a video message,… pic.twitter.com/QuqGJ3LD1T
ਜ਼ਿਕਰ ਕਰ ਦਈਏ ਕਿ ਇਸ ਸਾਲ 14 ਨਵੰਬਰ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਪਿਛਲੇ ਸਾਲ ਇਸ ਮੌਕੇ 3 ਹਜ਼ਾਰ ਦੇ ਕਰੀਬ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ।
ਯਾਦ ਕਰਵਾ ਦਈਏ ਕਿ ਕਰਤਾਰਪੁਰ ਲਾਂਘਾ 9 ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ। ਇਸ ਦਾ ਉਦਘਾਟਨ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ ਸੀ। ਇਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਲ ਜੋੜਦਾ ਹੈ। 4 ਕਿਲੋਮੀਟਰ ਦਾ ਲਾਂਘਾ ਭਾਰਤੀ ਸ਼ਰਧਾਲੂਆਂ ਨੂੰ ਬਿਨਾਂ ਵੀਜ਼ੇ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਪਹਿਲਾਂ ਲੋਕਾਂ ਨੂੰ ਵੀਜ਼ਾ ਲੈ ਕੇ ਲਾਹੌਰ ਰਾਹੀਂ ਉੱਥੇ ਜਾਣਾ ਪੈਂਦਾ ਸੀ, ਜੋ ਕਿ ਲੰਬਾ ਰਸਤਾ ਸੀ। ਇਸ ਸਮੇਂ ਇੱਥੇ ਜਾਣ ਦੀ ਫੀਸ 20 ਡਾਲਰ ਹੈ, ਜੋ ਪਾਕਿਸਤਾਨ ਸਰਕਾਰ ਵੱਲੋਂ ਵਸੂਲੀ ਜਾਂਦੀ ਹੈ।