ਨਵੀਂ ਦਿੱਲੀ: ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਵਿਅਕਤੀਗਤ ਅਤੇ ਕਾਰਪੋਰੇਟ ਪੈਸਾ 2020 ਵਿੱਚ ਵਧ ਕੇ 2.55 ਅਰਬ ਸਵਿਸ ਫਰੈਂਕ (20,700 ਕਰੋੜ ਰੁਪਏ) ਹੋ ਗਿਆ। ਇਹ ਵਾਧਾ ਨਕਦ ਜਮ੍ਹਾਂ ਰਾਸ਼ੀ ਵਜੋਂ ਨਹੀਂ ਸਗੋਂ ਪ੍ਰਤੀਭੂਤੀਆਂ, ਬਾਂਡਾਂ ਅਤੇ ਹੋਰ ਵਿੱਤੀ ਉਤਪਾਦਾਂ ਰਾਹੀਂ ਰੱਖੀ ਗਈ ਰਕਮ ਤੋਂ ਹੋਇਆ ਹੈ। ਹਾਲਾਂਕਿ, ਇਸ ਮਿਆਦ ਦੌਰਾਨ ਗਾਹਕਾਂ ਦੀ ਜਮ੍ਹਾਂ ਰਕਮ ਘੱਟੀ ਹੈ। ਇਹ ਜਾਣਕਾਰੀ ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵੱਲੋਂ ਵੀਰਵਾਰ ਨੂੰ ਜਾਰੀ ਸਾਲਾਨਾ ਅੰਕੜਿਆਂ ਤੋਂ ਹਾਸਲ ਕੀਤੀ ਗਈ।
ਇਹ ਫੰਡ ਸਵਿਸ ਬੈਂਕਾਂ ਵਿਚ ਭਾਰਤ ਵਿਚ ਸ਼ਾਖਾਵਾਂ ਅਤੇ ਹੋਰ ਵਿੱਤੀ ਸੰਸਥਾਵਾਂ ਰਾਹੀਂ ਰੱਖੇ ਗਏ ਹਨ। ਸਵਿਸ ਬੈਂਕਾਂ ਵਿੱਚ ਭਾਰਤੀ ਗਾਹਕਾਂ ਦਾ ਕੁੱਲ ਕਾਰਪਸ 2019 ਦੇ ਅੰਤ ਵਿੱਚ 89.9 ਕਰੋੜ ਸਵਿਸ ਫਰੈਂਕ (6,625 ਕਰੋੜ ਰੁਪਏ) ਸੀ। ਇਹ 2020 ਵਿਚ ਵਧ ਕੇ 2.55 ਅਰਬ ਸਵਿੱਸ ਫਰੈਂਕ ਹੋ ਗਿਆ। ਇਸਤੋਂ ਪਹਿਲਾਂ ਇਹ ਲਗਾਤਾਰ ਦੋ ਸਾਲ ਇਸ 'ਚ ਕਮੀਂ ਆਈ। ਤਾਜ਼ਾ ਅੰਕੜਾ 13 ਸਾਲਾਂ ਵਿਚ ਸਭ ਤੋਂ ਉੱਚਾ ਹੈ।
ਸਵਿਸ ਨੈਸ਼ਨਲ ਬੈਂਕ (ਐਸਐਨਬੀ) ਦੇ ਅੰਕੜਿਆਂ ਮੁਤਾਬਕ, 2006 ਵਿਚ ਇਹ ਲਗਪਗ 6.5 ਅਰਬ ਸਵਿਸ ਫਰੈਂਕ ਦੇ ਰਿਕਾਰਡ ਪੱਧਰ 'ਤੇ ਸੀ। ਉਸ ਤੋਂ ਬਾਅਦ ਇਸ 'ਚ 2011, 2013 ਅਤੇ 2017 ਨੂੰ ਛੱਡ ਕੇ ਗਿਰਾਵਟ ਆਈ। ਐਸਐਨਬੀ ਮੁਤਾਬਕ, 2020 ਦੇ ਅੰਤ ਵਿੱਚ ਸਵਿਸ ਬੈਂਕਾਂ ਦੀ ਭਾਰਤੀ ਗਾਹਕਾਂ ਦੇ ਮਾਮਲੇ ਵਿੱਚ ਕੁੱਲ ਦੇਣਦਾਰੀ 255.47 ਕਰੋੜ ਸੀਐਚਐਫ (ਸਵਿਸ ਫਰੈਂਕ) ਹੈ। ਇਸ 'ਚ 50.9 ਕਰੋੜ ਸਵਿੱਸ ਫਰੈਂਕ (4,000 ਕਰੋੜ ਰੁਪਏ ਤੋਂ ਵੱਧ) ਗਾਹਕ ਜਮ੍ਹਾਂ ਵਜੋਂ ਹਨ।
ਇਸ ਦੇ ਨਾਲ ਹੀ 383 ਕਰੋੜ ਸਵਿਸ ਫਰੈਂਕ (3,100 ਕਰੋੜ ਰੁਪਏ ਤੋਂ ਵੱਧ) ਹੋਰ ਬੈਂਕਾਂ ਰਾਹੀਂ ਰੱਖੇ ਗਏ ਹਨ। 20 ਲੱਖ ਸਵਿਸ ਫਰੈਂਕ (16.5 ਕਰੋੜ ਰੁਪਏ) ਜਦਕਿ ਵੱਧ ਤੋਂ ਵੱਧ 166.48 ਕਰੋੜ ਸਵਿਸ ਫਰੈਂਕ (ਲਗਪਗ 13,500 ਕਰੋੜ ਰੁਪਏ) ਬਾਂਡਾਂ, ਪ੍ਰਤੀਭੂਤੀਆਂ ਅਤੇ ਹੋਰ ਵਿੱਤੀ ਉਤਪਾਦਾਂ ਦੇ ਰੂਪ ਵਿੱਚ ਟਰੱਸਟ ਰਾਹੀਂ ਰੱਖੇ ਗਏ ਹਨ।
ਐਸਐਨਬੀ ਨੇ ਕਿਹਾ ਕਿ ਗ੍ਰਾਹਕ ਅਕਾਉਂਟ ਜਮ੍ਹਾਂ ਰਕਮਾਂ ਵਜੋਂ ਵਰਗੀਕ੍ਰਿਤ ਫੰਡਾਂ ਅਸਲ ਵਿੱਚ 2019 ਦੇ ਮੁਕਾਬਲੇ ਘਟੀਆਂ ਹਨ। ਸਾਲ 2019 ਦੇ ਅੰਤ ਵਿੱਚ ਇਹ 55 ਕਰੋੜ ਸਵਿਸ ਫਰੈਂਕ ਸੀ। ਟਰੱਸਟ ਵਲੋਂ ਰੱਖੀ ਗਈ ਰਕਮ ਵੀ ਪਿਛਲੇ ਸਾਲ ਅੱਧੇ ਤੋਂ ਵੀ ਘੱਟ ਹੋ ਗਈ ਹੈ, ਜਦਕਿ ਸਾਲ 2019 ਵਿਚ 74 ਲੱਖ ਸਵਿਸ ਫਰੈਂਕ ਸੀ। ਹਾਲਾਂਕਿ, ਦੂਜੇ ਬੈਂਕਾਂ ਰਾਹੀਂ ਰੱਖੇ ਫੰਡਾਂ ਨੇ ਸਾਲ 2019 ਵਿਚ 8.8 ਕਰੋੜ ਸਵਿਸ ਫਰੈਂਕ ਨਾਲੋਂ ਤੇਜ਼ੀ ਨਾਲ ਵਾਧਾ ਕੀਤਾ ਹੈ।
ਸਾਲ 2019 ਵਿਚ, ਚਾਰੇ ਮਾਮਲਿਆਂ ਵਿਚ ਫੰਡਾਂ ਵਿਚ ਕਮੀ ਆਈ। ਇਹ ਅੰਕੜੇ ਬੈਂਕਾਂ ਵਲੋਂ ਐਸਐਨਬੀ ਨੂੰ ਦਿੱਤੇ ਗਏ ਹਨ ਅਤੇ ਇਹ ਭਾਰਤੀਆਂ ਵਲੋਂ ਸਵਿਜ਼ਰਲੈਂਡ ਦੇ ਬੈਂਕਾਂ ਵਿਚ ਰੱਖੇ ਕਾਲੇ ਧਨ ਬਾਰੇ ਕੋਈ ਸੰਕੇਤ ਨਹੀਂ ਦਿੰਦੇ। ਇਨ੍ਹਾਂ ਅੰਕੜਿਆਂ ਵਿਚ ਸਵਿਸ ਬੈਂਕਾਂ ਵਿਚ ਭਾਰਤੀਆਂ, ਪ੍ਰਵਾਸੀ ਭਾਰਤੀਆਂ ਜਾਂ ਹੋਰ ਤੀਸਰੇ ਦੇਸ਼ਾਂ ਦੇ ਇਕਾਈਆਂ ਨੂੰ ਰੱਖੀ ਜਾ ਸਕਦੀ ਰਕਮ ਸ਼ਾਮਲ ਨਹੀਂ ਹੈ।
ਐਸਐਨਬੀ ਮੁਤਾਬਕ ਉਨ੍ਹਾਂ ਦਾ ਅੰਕੜਾ ਭਾਰਤੀ ਗਾਹਕਾਂ ਪ੍ਰਤੀ ਸਵਿਸ ਬੈਂਕਾਂ ਦੀ 'ਕੁਲ ਦੇਣਦਾਰੀ' ਨੂੰ ਦਰਸਾਉਂਦਾ ਹੈ। ਇਸ ਦੇ ਲਈ ਸਵਿਸ ਬੈਂਕਾਂ ਵਿੱਚ ਭਾਰਤੀ ਗ੍ਰਾਹਕਾਂ ਦੇ ਹਰ ਤਰ੍ਹਾਂ ਦੇ ਫੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਵਿੱਚ ਵਿਅਕਤੀਆਂ, ਬੈਂਕਾਂ ਅਤੇ ਕੰਪਨੀਆਂ ਤੋਂ ਹਾਸਲ ਹੋਈ ਜਮ੍ਹਾਂ ਰਕਮ ਸ਼ਾਮਲ ਹੈ। ਇਸ ਵਿੱਚ ਭਾਰਤ ਵਿੱਚ ਸਵਿਸ ਬੈਂਕਾਂ ਦੀਆਂ ਸ਼ਾਖਾਵਾਂ ਤੋਂ ਹਾਸਲ ਅੰਕੜਿਆਂ ਨੂੰ ‘ਗੈਰ-ਜਮ੍ਹਾਂ ਦੇਣਦਾਰੀ’ ਵਜੋਂ ਸ਼ਾਮਲ ਕੀਤਾ ਗਿਆ ਹੈ।
ਕੁਲ ਮਿਲਾ ਕੇ ਸਵਿਸ ਬੈਂਕਾਂ ਵਿਚ ਵੱਖ-ਵੱਖ ਦੇਸ਼ਾਂ ਦੇ ਗਾਹਕਾਂ ਦੀਆਂ ਜਮ੍ਹਾਂ ਰਕਮਾਂ 2020 ਵਿਚ ਵਧ ਕੇ ਲਗਪਗ 2,000 ਅਰਬ ਸਵਿਸ ਫਰੈਂਕ ਹੋ ਗਈਆਂ। ਇਸ ਚੋਂ 600 ਅਰਬ ਸਵਿਸ ਫਰੈਂਕ ਵਿਦੇਸ਼ੀ ਗਾਹਕਾਂ ਦੀਆਂ ਜਮ੍ਹਾਂ ਹਨ। ਬ੍ਰਿਟੇਨ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ। ਇਸ ਦੇ ਨਾਗਰਿਕਾਂ ਦੇ ਸਵਿਸ ਬੈਂਕਾਂ ਵਿੱਚ 377 ਬਿਲੀਅਨ ਸਵਿਸ ਫਰੈਂਕ ਹਨ। ਇਸ ਤੋਂ ਬਾਅਦ ਅਮਰੀਕਾ (152 ਅਰਬ ਸਵਿਸ ਫਰੈਂਕ) ਹੈ।
ਪਹਿਲੇ 10 ਵਿੱਚ ਵੈਸਟ ਇੰਡੀਜ਼, ਫਰਾਂਸ, ਹਾਂਗ ਕਾਂਗ, ਜਰਮਨੀ, ਸਿੰਗਾਪੁਰ, ਲਕਜ਼ਮਬਰਗ, ਕੇਮੈਨ, ਆਈਲੈਂਡ ਅਤੇ ਬਹਾਮਾਜ਼ ਹਨ। ਭਾਰਤ ਇਸ ਸੂਚੀ ਵਿਚ 51ਵੇਂ ਨੰਬਰ 'ਤੇ ਹੈ ਅਤੇ ਨਿਊਜ਼ੀਲੈਂਡ, ਨਾਰਵੇ, ਸਵੀਡਨ, ਡੈਨਮਾਰਕ, ਹੰਗਰੀ, ਮਾਰੀਸ਼ਸ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਤੋਂ ਅੱਗੇ ਹੈ। ਬ੍ਰਿਕਸ ਦੇਸ਼ਾਂ ਚੋਂ ਭਾਰਤ ਚੀਨ ਅਤੇ ਰੂਸ ਤੋਂ ਹੇਠਾਂ ਪਰ ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਤੋਂ ਅੱਗੇ ਹੈ।
ਇਹ ਵੀ ਪੜ੍ਹੋ: 2017 'ਚ ਪਰਵਾਸੀ ਪੰਜਾਬੀਆਂ ਨੇ 'ਆਪ' ਨੂੰ ਭੇਜਿਆ ਵੱਡੇ ਪੱਧਰ 'ਤੇ ਪੈਸਾ, ਹੁਣ ਖਹਿਰਾ ਨੇ ਪੁੱਛਿਆ ਫੰਡ ਕਿੱਥੇ ਗਿਆ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin