ਬਰੈਂਪਟਨ: ਇੰਡੋ-ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਨੇ ਉਸ ਵੀਡੀਓ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ ਜਿਸ ਤੋਂ ਬਾਅਦ ਉਸ ਦੀ ਬਹੁਤ ਪ੍ਰਸੰਸ਼ਾ ਹੋਈ। ਵੀਡੀਓ ਵਿੱਚ ਦਿੱਖ ਰਿਹਾ ਸੀ ਕਿ ਇੱਕ ਔਰਤ ਜਗਮੀਤ ਸਿੰਘ ਦੇ ਸਪੀਚ ਦੌਰਾਨ ਕਿਵੇਂ ਉਸ ਲਈ ਗ਼ਲਤ ਸ਼ਬਦਾਵਲੀ ਦਾ ਇਸਤਮਾਲ ਕਰ ਰਹੀ ਸੀ। ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੀ ਲੀਡਰਸ਼ਿਪ ਦੇ ਦਾਅਵੇਦਾਰ ਜਗਮੀਤ ਸਿੰਘ ਨੇ ਦੱਸਿਆ ਕਿ ਉਸ ਵੇਲੇ ਉਸ ਦੇ ਮਨ ਵਿੱਚ ਕੀ ਕੁਝ ਹੋ ਰਿਹਾ ਸੀ ਕਿਉਂਕਿ ਉਸ ਨੂੰ "ਗੁੱਸੇ ਤੇ ਨਫ਼ਰਤ ਭਰੀਆਂ ਟਿੱਪਣੀਆਂ" ਦਾ ਸਾਹਮਣਾ ਕਰਨਾ ਪਿਆ ਸੀ।


ਜਗਮੀਤ ਸਿੰਘ ਨੇ ਕਿਹਾ, "ਬਹੁਤ ਸਾਰੇ ਲੋਕਾਂ ਨੇ ਟਿੱਪਣੀ ਕੀਤੀ ਹੈ ਕਿ ਮੈਂ ਕਹਿ ਸਕਦਾ ਸੀ ਕਿ ਮੈਂ ਮੁਸਲਮਾਨ ਨਹੀਂ। ਅਸਲ ਵਿੱਚ, ਕਈਆਂ ਨੇ ਸਪਸ਼ਟ ਕੀਤਾ ਹੈ ਕਿ ਮੈਂ ਅਸਲ ਵਿੱਚ ਸਿੱਖ ਹਾਂ ਹਾਲਾਂਕਿ ਮੈਨੂੰ ਮਾਣ ਹੈ ਕਿ ਮੈਂ ਕੌਣ ਹਾਂ, ਮੈਂ ਜਾਣਬੁੱਝ ਕੇ ਆਪਣੀ ਸ਼ਨਾਖਤ ਨਹੀਂ ਦੱਸੀ ਕਿਉਂਕਿ ਇਸ ਦਾ ਮਤਲਬ ਹੈ ਕਿ ਜੇਕਰ ਮੈਂ ਮੁਸਲਮਾਨ ਸੀ ਤਾਂ ਉਨ੍ਹਾਂ ਦੀ ਨਫ਼ਰਤ ਠੀਕ ਰਹੇਗੀ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਠੀਕ ਨਹੀਂ ਹੈ।"

ਜਗਮੀਤ ਸਿੰਘ ਨੇ ਕਿਹਾ, "ਮੈਂ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਇਸਲਾਮ ਫੋਬੀਆ ਬਾਰੇ ਮੇਰਾ ਪ੍ਰਤੀਕਰਮ ਕਦੇ ਵੀ ਨਹੀਂ ਕਿ 'ਮੈਂ ਮੁਸਲਮਾਨ ਨਹੀਂ ਹਾਂ। ਇਹ ਹਮੇਸ਼ਾ ਰਹੇਗਾ ਕਿ 'ਨਫ਼ਰਤ ਗ਼ਲਤ ਹੈ। ਪਿਛਲੇ ਹਫ਼ਤੇ ਇੱਕ ਔਰਤ ਨੇ ਓਂਟਾਰੀਓ ਦੇ ਬਰੈਂਪਟਨ ਵਿੱਚ ਸਿੰਘ ਦੀ ਮੁਹਿੰਮ ਦੀ ਕਾਰਵਾਈ ਵਿੱਚ ਰੁਕਾਵਟ ਪਾਈ। ਉਹ ਇਸਲਾਮ ਉੱਤੇ ਆਧਾਰਤ ਕਾਨੂੰਨ ਪ੍ਰਣਾਲੀ ਨੂੰ ਸ਼ਰੀਅਤ ਦੀ ਹਮਾਇਤ ਕਰਨ ਦਾ ਦੋਸ਼ ਲਾਉਣ ਲੱਗੀ। ਵੀਡੀਓ ਵਿੱਚ ਦਿਖਾਇਆ ਗਿਆ ਕਿ ਸਿੰਘ ਉਸ ਔਰਤ ਨੂੰ ਦੱਸ ਰਿਹਾ ਸੀ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਤੇ ਉਸ ਦਾ ਸਵਾਗਤ ਕਰਦਾ ਹੈ।"