ਪੜਚੋਲ ਕਰੋ

Iran: ਈਰਾਨ ਨੇ ਸਵੀਡਿਸ਼-ਈਰਾਨੀ ਨਾਗਰਿਕ ਨੂੰ ਦਿੱਤੀ ਫਾਂਸੀ, ਭੜਕਿਆ ਸਵੀਡਨ, ਜਾਣੋ ਕਿਉਂ ਦਿੱਤੀ ਗਈ ਸਜ਼ਾ-ਏ-ਮੌਤ

Iran hangs Iranian-Swedish Man: ਸਵੀਡਿਸ਼-ਈਰਾਨੀ ਵਿਅਕਤੀ ਨੂੰ ਫੌਜੀ ਪਰੇਡ 'ਤੇ ਹਮਲੇ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਹੈ। ਸਵੀਡਨ ਨੇ ਈਰਾਨ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ।

Iran: ਈਰਾਨ 'ਚ ਸ਼ਨੀਵਾਰ ਨੂੰ ਇਕ ਸਵੀਡਿਸ਼-ਈਰਾਨੀ ਨਾਗਰਿਕ ਨੂੰ ਫਾਂਸੀ ਦੇ ਦਿੱਤੀ ਗਈ। ਫਾਂਸੀ 'ਤੇ ਲਟਕਾਏ ਗਏ ਵਿਅਕਤੀ 'ਤੇ 2018 ਵਿਚ ਇਕ ਫੌਜੀ ਪਰੇਡ 'ਤੇ ਹਮਲਾ ਕਰਨ ਦਾ ਦੋਸ਼ ਸੀ, ਜਿਸ ਵਿਚ ਲਗਭਗ 25 ਲੋਕਾਂ ਦੀ ਮੌਤ ਹੋ ਗਈ ਸੀ। ਸਵੀਡਿਸ਼-ਈਰਾਨੀ ਵਿਅਕਤੀ 'ਤੇ ਫੌਜੀ ਪਰੇਡ ਹਮਲੇ ਦੀ ਸਾਜ਼ਿਸ਼ ਰਚਣ ਦੇ ਨਾਲ-ਨਾਲ ਅਰਬ ਵੱਖਵਾਦੀ ਸਮੂਹ ਦੀ ਅਗਵਾਈ ਕਰਨ ਦਾ ਦੋਸ਼ ਸੀ।

ਜਿਸ ਸਵੀਡਿਸ਼-ਇਰਾਨੀ ਨਾਗਰਿਕ ਨੂੰ ਫਾਂਸੀ ਦਿੱਤੀ ਗਈ ਹੈ, ਉਸ ਦੀ ਪਛਾਣ ਹਬੀਬ ਫਰਾਜੁੱਲ੍ਹਾ ਚਾਬ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਰਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਚਾਬ ਨੂੰ ਤੁਰਕੀ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ, ਚਾਬ ਦੀ ਗ੍ਰਿਫਤਾਰੀ ਦੇ ਸਮੇਂ ਵੀ ਇਸ ਬਾਰੇ ਕੁਝ ਜਨਤਕ ਨਹੀਂ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ, ਚਾਬ ਨੂੰ ਗੁਪਤ ਰੂਪ ਵਿੱਚ ਤਹਿਰਾਨ ਲਿਜਾਇਆ ਗਿਆ। ਸਵੀਡਨ ਨੇ ਚਾਬ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਈਰਾਨ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਸੀ।

ਸਵੀਡਿਸ਼ ਨੇ ਕੀਤਾ ਨਿੰਦਾ

ਫਰਾਜੁੱਲ੍ਹਾ ਚਾਬ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਸਵੀਡਨ ਦੇ ਵਿਦੇਸ਼ ਮੰਤਰੀ ਟੋਬੀਅਸ ਬਿਲਸਟ੍ਰੋਮ ਨੇ ਇਸ ਦੀ ਨਿੰਦਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਈਰਾਨ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਸੀ। ਮੌਤ ਦੀ ਸਜ਼ਾ ਇੱਕ ਅਣਮਨੁੱਖੀ ਅਤੇ ਅਟੱਲ ਸਜ਼ਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।

ਇਹ ਵੀ ਪੜ੍ਹੋ: Pakistan Terrorist Attack: ਪਾਕਿਸਤਾਨ ਦੇ ਕਬਾਇਲੀ ਖੇਤਰਾਂ ਵਿੱਚ ਅੱਤਵਾਦੀ ਹਮਲਿਆਂ ਵਿੱਚ 100% ਵਾਧਾ, ਰਿਪੋਰਟ ਵਿੱਚ ਖੁਲਾਸਾ

ਇੱਕ ਲੰਬੇ ਬਿਆਨ ਵਿੱਚ, ਈਰਾਨੀ ਨਿਆਂਪਾਲਿਕਾ ਦੀ ਮਿਜ਼ਾਨ ਨਿਊਜ਼ ਏਜੰਸੀ ਨੇ ਫਰਾਜੁੱਲ੍ਹਾ ਚਾਬ ਦੀ ਫਾਂਸੀ ਦੀ ਪੁਸ਼ਟੀ ਕੀਤੀ। ਅਦਾਲਤ ਨੇ ਸਵੀਕਾਰ ਕੀਤਾ ਕਿ ਚਾਬ ਇੱਕ ਅੱਤਵਾਦੀ ਸਮੂਹ ਦਾ ਆਗੂ ਸੀ। ਉਸ ਦੇ ਸਵੀਡਿਸ਼, ਇਜ਼ਰਾਈਲੀ ਅਤੇ ਅਮਰੀਕੀ ਖੁਫੀਆ ਸੇਵਾਵਾਂ ਨਾਲ ਸਬੰਧ ਸਨ। ਹਾਲਾਂਕਿ ਇਸ ਦੌਰਾਨ ਚੱਬ ਖਿਲਾਫ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਦਾ ਦਾਅਵਾ ਹੈ ਕਿ ਸਵੀਡਿਸ਼-ਈਰਾਨੀ ਨਾਗਰਿਕ ਇਸ ਤੋਂ ਪਹਿਲਾਂ ਵੀ ਕਈ ਅਪਰਾਧ ਕਰ ਚੁੱਕਾ ਹੈ।

ਸਖਤ ਕਾਨੂੰਨ ਲਈ ਜਾਣਿਆ ਜਾਂਦਾ ਹੈ ਈਰਾਨ

ਗੌਰਤਲਬ ਹੈ ਕਿ ਸਵੀਡਨ ਅਤੇ ਈਰਾਨ ਵਿਚਾਲੇ ਪਹਿਲਾਂ ਤੋਂ ਹੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਅਜਿਹੇ 'ਚ ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣਾ ਸੁਭਾਵਿਕ ਹੈ। ਦੱਸ ਦਈਏ ਕਿ ਈਰਾਨ ਆਪਣੇ ਸਖਤ ਕਾਨੂੰਨ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇੱਥੇ ਜ਼ਿਆਦਾਤਰ ਅਪਰਾਧਾਂ ਵਿੱਚ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ।

ਇਹ ਵੀ ਪੜ੍ਹੋ: King Charles Coronation: ਤਾਜਪੋਸ਼ੀ ਤੋਂ ਪਹਿਲਾਂ ਬ੍ਰਿਟੇਨ 'ਚ ਵਿਵਾਦ, ਰਾਜਸ਼ਾਹੀ ਦਾ ਵਿਰੋਧ ਕਰਨ ਵਾਲੇ 6 ਲੋਕ ਗ੍ਰਿਫਤਾਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
Jio ਨੂੰ ਟੱਕਰ ਦੇਣ ਆਇਆ BSNL ਦਾ ਇਹ ਸਪੈਸ਼ਲ ਰਿਚਾਰਜ ਪਲਾਨ! 6 ਰੁਪਏ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ 2 GB ਡੇਟਾ
Jio ਨੂੰ ਟੱਕਰ ਦੇਣ ਆਇਆ BSNL ਦਾ ਇਹ ਸਪੈਸ਼ਲ ਰਿਚਾਰਜ ਪਲਾਨ! 6 ਰੁਪਏ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ 2 GB ਡੇਟਾ
ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?
ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
Embed widget