ਤਹਿਰਾਨ: ਇਰਾਨ ਤੇ ਕੋਲੰਬੀਆ ‘ਚ ਵੀਰਵਾਰ ਨੂੰ ਫੀਫਾ ਵਰਲਡ ਕੱਪ 2022 ਦਾ ਕਵਾਲੀਫਾਇਰ ਮੈਚ ਦੌਰਾਨ ਇਤਿਹਾਸ ਰਚਿਆ ਜਾਵੇਗਾ। ਇਹ ਇਤਿਹਾਸ ਦੋਵਾਂ ਟੀਮਾਂ ਦੇ ਖਿਡਾਰੀ ਨਹੀਂ ਸਗੋਂ 40 ਸਾਲ ਬਾਅਦ ਪਹਿਲੀ ਵਾਰ ਸਟੇਡੀਅਮ ‘ਚ ਦਾਖਲ ਹੋਣ ਵਾਲੀਆਂ ਇਰਾਨੀ ਮਹਿਲਾਵਾਂ ਰਚਣਗੀਆਂ।


ਦੱਸ ਦਈਏ ਕਿ ਇਰਾਨ ਇੱਕ ਸ਼ੀਆ ਮੁਸਲਿਮ ਦੇਸ਼ ਹੈ। ਇੱਥੇ 1979 ਤੋਂ ਹੀ ਮਹਿਲਾਵਾਂ ਦਾ ਕਿਸੇ ਵੀ ਖੇਡ ਨੂੰ ਸਟੇਡੀਅਮ ‘ਚ ਜਾ ਕੇ ਵੇਖਣ ‘ਤੇ ਬੈਨ ਲੱਗਿਆ ਹੋਇਆ ਹੈ। ਇਸ ਪਿੱਛੇ ਤਰਕ ਦਿੱਤਾ ਗਿਆ ਸੀ ਕਿ ਮਹਿਲਾਵਾਂ ਨੂੰ ਅੱਧੇ-ਅਧੂਰੇ ਕੱਪੜੇ ਪਾਏ ਮਰਦਾਂ ਨੂੰ ਦੇਖਣ ਤੋਂ ਬਚਣਾ ਚਾਹੀਦਾ ਹੈ। ਹੁਣ ਲੰਬੇ ਸੰਘਰਸ਼ ਤੋਂ ਬਾਅਦ ਸਟੇਡੀਅਮ ‘ਚ ਪਿਛਲੇ ਦਿਨਾਂ ਬੱਲੂ ਗਰਲ ਦੀ ਮੌਤ ਤੋਂ ਬਾਅਦ ਇਰਾਨ ਸਰਕਾਰ ਨੇ ਸਟੇਡੀਅਮ ‘ਚ ਮਹਿਲਾਵਾਂ ਦੀ ਐਂਟਰੀ ਕਰਨ ਦੀ ਇਜਾਜ਼ਤ ਦਿੱਤੀ ਹੈ।

ਇਰਾਨ ‘ਚ ਪਹਿਲਾ ਕਾਨੂੰਨ ਕਰਕੇ ਔਰਤਾਂ ਆਪਣੀਆ ਖੁਆਇਸ਼ਾਂ ਨਾਲ ਸਮਝੌਤਾ ਕਰਦੀਆਂ ਸੀ। ਇਰਾਨ ਦੀ 29 ਸਾਲ ਦੀ ਫੁਟਬਾਲ ਫੈਨ ਸਹਿਰ ਖੋਡਆਰੀ ਵੀ ਆਪਣੀ ਖੁਆਇਸ਼ਾਂ ਅੱਗੇ ਮਜਬੂਰ ਸੀ। ਉਹ ਸਟੇਡੀਅਮ ‘ਚ ਮੈਚ ਵੇਖਣਾ ਚਾਹੁੰਦੀ ਸੀ। ਸ਼ਹਿਰ ਦੀ ਇਸੇ ਖੁਆਇਸ਼ ਨੇ ਉਸ ਦੀ ਜਾਨ ਲੈ ਲਈ।

ਸਹਿਰ ਨੇ ਮਰਦਾਂ ਦੇ ਪਹਿਰਾਵੇ ‘ਚ ਸਟੇਡੀਅਮ ‘ਚ ਜਾਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹ ਫੜੀ ਗਈ ਤੇ ਉਸ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ। ਜੇਲ੍ਹ ਜਾਣ ਦੇ ਡਰ ਤੋਂ ਉਸ ਨੇ ਕੋਰਟ ਦੇ ਬਾਹਰ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਸਰਕਾਰ ਨੂੰ ਝੁਕਣਾ ਪਿਆ ਤੇ ਆਉਣ ਵਾਲੇ ਮੈਚ ‘ਚ 3500 ਮਹਿਲਾ ਫੈਨਸ ਨੂੰ ਸਟੇਡੀਅਮ ‘ਚ ਮੈਚ ਵੇਖਣ ਦੀ ਇਜਾਜ਼ਤ ਮਿਲੀ।