ਦਿੱਲੀ: ਲੰਡਨ ਮੈਟਰੋ ਦੇ ਪਾਰਸੰਸ ਗਰੀਨ ਜ਼ਮੀਨਦੋਜ਼ ਸਟੇਸ਼ਨ 'ਤੇ ਬੀਤੇ ਦਿਨ ਹੋਏ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਲਈ ਹੈ। ਲੰਡਨ 'ਚ ਜ਼ਮੀਨਦੋਜ਼ ਯਾਨੀ ਅੰਡਰਗ੍ਰਾਊਂਡ ਮੈਟਰੋ ਟ੍ਰੇਨ (ਟਿਊਬ) ਵਿੱਚ ਧਮਾਕਾ ਹੋਇਆ ਸੀ। ਇਹ ਧਮਾਕਾ ਪਾਰਸੈਂਸ ਗ੍ਰੀਨ ਸਟੇਸ਼ਨ 'ਤੇ ਹੋਇਆ ਸੀ। ਧਮਾਕੇ ਤੋਂ ਬਾਅਦ ਮੱਚੀ ਹਫੜਾਦਫੜੀ ਵਿੱਚ ਕਾਫੀ  ਲੋਕ ਜ਼ਖ਼ਮੀ ਹੋ ਗਏ ਸਨ।


ਚਸ਼ਮਦੀਦ ਨੇ ਦੱਸਿਆ ਸੀ ਕਿ ਲੋਕਾਂ ਨੇ ਦੱਸਿਆ ਸੀ ਕਿ ਧਮਾਕਾ ਤਕਰੀਬਨ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 8:15 ਵਜੇ ਹੋਇਆ ਸੀ। ਧਮਾਕੇ ਤੋਂ ਬਾਅਦ ਸਟੇਸ਼ਨ 'ਤੇ ਭਗਦੜ ਮੱਚ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਪੁਲਿਸ ਹਮਲੇ ਦੀ ਜਾਂਚ ਕਰ ਰਹੀ ਹੈ।