ਟੋਕੀਓ: ਜਾਪਾਨ ਦੀ ਸ਼ਹਿਰ ਆਓਮੋਰੀ ਦੁਨੀਆ ਦੀਆਂ ਸਭ ਤੋਂ ਵੱਧ ਬਰਫ਼ੀਲੀਆਂ ਥਾਵਾਂ ਵਿੱਚੋਂ ਇੱਕ ਹੈ। ਇੱਥੇ 21 ਫੁੱਟ ਤਕ ਬਰਫ਼ਬਾਰੀ ਹੋਈ ਹੈ। ਇੰਨੀ ਬਰਫ਼ ਦੋ ਮੰਜ਼ਲਾ ਇਮਾਰਤ ਨੂੰ ਢੱਕਣ ਲਈ ਕਾਫੀ ਹੁੰਦੀ ਹੈ। ਪਿਛਲੇ ਸਾਲ ਬਰਫ਼ ਹਟਾਉਣ ਲਈ ਸਰਕਾਰ ਨੂੰ 35 ਮਿਲੀਅਨ ਡਾਲਰ (ਕਰੀਬ 248 ਕਰੋੜ ਰੁਪਏ) ਖ਼ਰਚ ਕਰਨੇ ਪਏ ਸੀ। ਜਾਣਕਾਰੀ ਮੁਤਾਬਕ ਇਸ ਸ਼ਹਿਰ ਵਿੱਚ 30 ਹਜ਼ਾਰ ਲੋਕ ਰਹਿੰਦੇ ਹਨ।
ਆਓਮੋਰੀ ਵਿੱਚ ਹਰ ਸਾਲ ਬਰਫ਼ੀਲੇ ਤੂਫਾਨ ਆਉਂਦੇ ਹਨ। ਨਵੰਬਰ ਤੋਂ ਹੀ ਸ਼ਹਿਰ ਵਿੱਚ ਹੱਡੀਆਂ ਕੰਬੀ ਦੇਣ ਵਾਲੀਆਂ ਸਾਈਬੇਰੀਆਈ ਹਵਾਵਾਂ ਚੱਲਦੀਆਂ ਹਨ। ਜਿਵੇਂ ਹੀ ਠੰਢੀ ਹਵਾ ਜਾਪਾਨ ਦੇ ਪਹਾੜੀ ਤਟ ਤੋਂ ਗਰਮ ਪਾਣੀ ਨੂੰ ਪਾਰ ਕਰਦੀ ਹੈ, ਇਹ ਨਮੀ ਇਕੱਠੀ ਕਰਦੀ ਹੈ ਤੇ ਬਰਫ਼ ਵਿੱਚ ਬਦਲ ਜਾਂਦੀ ਹੈ। ਇਸ ਨੂੰ ‘ਸੀ ਇਫੈਕਟ ਸਨੋਅ’ ਕਿਹਾ ਜਾਂਦਾ ਹੈ। ਨਵੰਬਰ ਤੋਂ ਸ਼ਹਿਰ ਵਿੱਚ 8 ਫੁੱਟ ਤਕ ਬਰਫ਼ਬਾਰੀ ਹੋ ਜਾਂਦੀ ਹੈ। ਅਪ੍ਰੈਲ ਮਹੀਨੇ ਤਕ ਬਰਫ਼ ਦੀ ਮੋਟੀ ਪਰਤ ਰਹਿੰਦੀ ਹੈ।
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਹਰ ਦਿਨ ਸੰਘਰਸ਼ ਕਰਨਾ ਪੈਂਦਾ ਹੈ। ਹਾਲਾਂਕਿ ਠੰਢ ਦੇ ਦਿਨਾਂ ’ਚ ਇੱਥੇ ਆਵਾਜਾਈ ਨਹੀਂ ਹੁੰਦੀ। ਬਰਫ਼ ਦੇਖਣ ਲਈ ਇੱਥੇ ਭਾਰੀ ਗਿਣਤੀ ਸੈਲਾਨੀ ਆਉਂਦੇ ਹਨ। ਇੱਥੇ ਜ਼ਿਆਦਾਤਰ ਮੱਛੀ ਖਾਸਕਰ ਕਾਡਫਿਸ਼ ਖਾਧੀ ਜਾਂਦੀ ਹੈ। ਲੋਕ ਇੱਥੇ ਆ ਕੇ ਸਿਰਫ ਮੌਜ ਕਰਦੇ ਹਨ।