ਪੜਚੋਲ ਕਰੋ
Advertisement
ਕੱਲ੍ਹ ਬਦਲ ਜਾਵੇਗੀ ਅਮਰੀਕਾ ਦੀ ਸਰਕਾਰ, ਹਿੰਸਾ ਦਾ ਖਤਰਾ, ਦੇਸ਼ 'ਚ ਸਖਤ ਪਾਬੰਦੀਆਂ
ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਰੋਹ ਅਮਰੀਕਾ ਵਿੱਚ ਬਹੁਤ ਸ਼ਾਨਦਾਰ ਹੁੰਦਾ ਹੈ, ਪਰ ਇਸ ਵਾਰ ਕੋਰੋਨਾ ਕਾਰਨ ਇਸ ਨੂੰ ਛੋਟਾ ਰੱਖਿਆ ਗਿਆ ਹੈ। ਬਹੁਤ ਘੱਟ ਮਹਿਮਾਨ ਇਸ ਵਿੱਚ ਸ਼ਾਮਲ ਹੋਣਗੇ। ਲੇਡੀ ਗਾਗਾ, ਜੈਨੀਫਰ ਲੋਪੇਜ਼ ਜਿਹੇ ਸਟਾਰਸ ਇਸ ਪ੍ਰੋਗਰਾਮ 'ਚ ਪ੍ਰਫਾਰਮ ਕਰਨਗੇ ਜਿਸ ਨੂੰ ਜ਼ਿਆਦਾਤਰ ਲੋਕ ਟੀਵੀ 'ਤੇ ਦੇਖ ਸਕਣਗੇ।
ਵਾਸ਼ਿੰਗਟਨ: ਟਰੰਪ ਦੇ ਸਮਰਥਕਾਂ ਵੱਲੋਂ ਹਿੰਸਾ ਦੇ ਸਾਏ ਹੇਠ ਜੋਅ ਬਾਇਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣਗੇ, ਜਿਸ ਦੀਆਂ ਤਿਆਰੀਆਂ ਲਗਪਗ ਪੂਰੀਆਂ ਹੋ ਗਈਆਂ ਹਨ। ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਮੌਜੂਦਾ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਾਰਟੀ ਰਿਪਬਲਿਕਨ ਨੂੰ ਭਾਰੀ ਵੋਟਾਂ ਨਾਲ ਹਰਾਇਆ। ਇਸ ਦੇ ਬਾਅਦ ਵੀ ਟਰੰਪ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਤੇ ਸਥਿਤੀ ਅਜਿਹੀ ਪਹੁੰਚ ਗਈ ਕਿ ਉਸ ਦੇ ਸਮਰਥਕ ਗੈਰ ਕਾਨੂੰਨੀ ਢੰਗ ਨਾਲ ਯੂਐਸ ਕੈਪੀਟੌਲ ਬਿਲਡਿੰਗ ਵਿੱਚ ਦਾਖਲ ਹੋਏ ਤੇ ਹਿੰਸਾ ਵੀ ਕੀਤੀ।
ਦੱਸ ਦਈਏ ਕਿ ਐਫਬੀਆਈ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਤੇ ਫਿਰ ਰਾਜਧਾਨੀ ਵਾਸ਼ਿੰਗਟਨ ਤੇ ਸਾਰੇ 50 ਰਾਜਿਆਂ ਵਿੱਚ ਸਹੁੰ ਚੁੱਕਣ ਦੌਰਾਨ ਹਥਿਆਰਬੰਦ ਵਿਰੋਧੀਆਂ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਬਾਅਦ ਸਹੁੰ ਚੁੱਕਣ ਵਾਲੀ ਥਾਂ ਤੋਂ ਲੈ ਕੇ ਪੂਰੇ ਵਾਸ਼ਿੰਗਟਨ ਤੱਕ ਵੱਡੇ ਪੱਧਰ ‘ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ ਦੌਰਾਨ ਪੁਲਿਸ ਤੋਂ ਇਲਾਵਾ ਸੈਨਿਕਾਂ ਨੂੰ ਵੀ ਸੁਰੱਖਿਆ ਡਿਊਟੀ 'ਤੇ ਲਾਇਆ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਵਾਸ਼ਿੰਗਟਨ ਡੀਸੀ ਵਿਚ ਪਹਿਲਾਂ ਹੀ ਲੌਕਡਾਉਨ ਲਾਗੂ ਕਰ ਦਿੱਤਾ ਗਿਆ ਹੈ। ਬਹੁਤੀਆਂ ਸੜਕਾਂ ਇਸ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਨੂੰ ਵੀ ਗੜਬੜ ਪੈਦਾ ਕਰਨ ਦਾ ਮੌਕਾ ਨਾ ਮਿਲੇ।
ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਬਾਇਡਨ ਦੀ ਸਹੁੰ ਚੁੱਕ ਸਮਾਰੋਹ ਦੌਰਾਨ ਅਤੇ ਬਾਅਦ ਵਿਚ ਸ਼ਾਂਤੀ ਲਈ ਤੁਰੰਤ ਪ੍ਰਭਾਵ ਨਾਲ ਦੇਸ਼ ਭਰ ਵਿਚ ਹਥਿਆਰਾਂ, ਇਸ ਦੇ ਉਪਕਰਣਾਂ ਅਤੇ ਸੁਰੱਖਿਆ ਉਪਕਰਣਾਂ ਦੇ ਇਸ਼ਤਿਹਾਰ 'ਤੇ ਪਾਬੰਦੀ ਲਗਾ ਦਿੱਤੀ। ਇੰਨਾ ਹੀ ਨਹੀਂ ਫੇਸਬੁੱਕ ਨੇ ਅਮਰੀਕਾ ਵਿਚ ਅਜਿਹੇ ਸਾਰੇ ਪ੍ਰੋਗਰਾਮਾਂ ਦੇ ਪੇਜ ਕ੍ਰਿਏਸ਼ਨ 'ਤੇ ਪਾਬੰਦੀ ਲਗਾਈ ਹੈ, ਜਿਸ ਵਿਚ ਟਰੰਪ ਦੇ ਸਮਰਥਕਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਟਰੰਪ ਨੇ ਯੂਰਪੀਅਨ ਦੇਸ਼ਾਂ 'ਤੇ ਯਾਤਰਾ ਪਾਬੰਦੀਆਂ ਨੂੰ ਹਟਾਇਆ ਤਾਂ ਬਾਇਡਨ ਪ੍ਰਸ਼ਾਸਨ ਦਿੱਤਾ ਇਹ ਹੁਕਮ
ਤਿੰਨ ਅਮਰੀਕੀ ਸੈਨੇਟਰਾਂ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਉਨ੍ਹਾਂ ਨੂੰ ਇਨ੍ਹਾਂ ਉਤਪਾਦਾਂ ਦੇ ਇਸ਼ਤਿਹਾਰਾਂ 'ਤੇ ਪੱਕੇ ਤੌਰ 'ਤੇ ਰੋਕ ਲਗਾਉਣ ਲਈ ਕਿਹਾ ਗਿਆ ਸੀ ਜਿਨ੍ਹਾਂ ਨੂੰ ਸਪਸ਼ਟ ਰੂਪ ਵਿੱਚ ਹਥਿਆਰਬੰਦ ਯੁੱਧ ਵਿੱਚ ਵਰਤਣ ਲਈ ਤਿਆਰ ਕੀਤੇ ਗਏ।
ਬਾਇਡਨ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਨਾਲ ਹੀ, ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਬਣੇਗੀ। ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਹੈ।
ਇਸ ਦੇ ਨਾਲ ਹੀ ਡੋਨਾਲਡ ਟਰੰਪ ਬਾਇਡਨ ਦੇ ਸਹੁੰ ਚੁੱਕਣ ਤੋਂ ਬਾਅਦ 20 ਜਨਵਰੀ ਨੂੰ ਵ੍ਹਾਈਟ ਹਾਊਸ ਛੱਡ ਦੇਣਗੇ। ਹਾਲਾਂਕਿ, ਯੂਐਸ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਦੋਂ ਡੋਨਾਲਡ ਟਰੰਪ, ਮੇਲਾਨਿਆ ਟਰੰਪ ਵ੍ਹਾਈਟ ਹਾਊਸ ਤੋਂ ਰਵਾਨਾ ਹੋਣਗੇ, ਤਾਂ ਉਹ ਬਾਇਡਨ ਦਾ ਸਵਾਗਤ ਕਰਨ ਲਈ ਉੱਥੇ ਮੌਜੂਦ ਨਹੀਂ ਹੋਣਗੇ। ਹਾਲਾਂਕਿ ਹੁਣ ਤੱਕ ਇਹ ਦੇਖਿਆ ਗਿਆ ਹੈ ਕਿ ਪੁਰਾਣਾ ਰਾਸ਼ਟਰਪਤੀ ਵ੍ਹਾਈਟ ਹਾਊਸ ਵਿੱਚ ਨਵੇਂ ਰਾਸ਼ਟਰਪਤੀ ਦਾ ਸਵਾਗਤ ਕਰਦਾ ਹੈ ਤੇ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਕੁਰਸੀ 'ਤੇ ਬਿਠਾਉਂਦਾ ਹੈ।
ਇਹ ਵੀ ਪੜ੍ਹੋ: ਜੇ ਇੰਝ ਟੀਕਾਕਰਨ ਚੱਲਿਆ ਤਾਂ ਨਹੀਂ ਮੁੱਕੇਗਾ ਕੋਰੋਨਾ, WHO ਨੇ ਦਿੱਤੀ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement