ਅਫਗਾਨਿਸਤਾਨ ਤੋਂ ਅਮਰੀਕੀ ਫੌਜ ਵਾਪਸ ਬੁਲਾਉਣ ਦਾ ਐਲਾਨ, ਬਾਇਡਨ ਦੇ ਫੈਸਲੇ ਤੋਂ ਮਾਹਿਰ ਔਖੇ
ਫੌਜੀ ਸਮਾਰਕ 'ਤੇ ਇਕ ਸਵਾਲ ਦੇ ਜਵਾਬ 'ਚ ਬਾਇਡਨ ਨੇ ਕਿਹਾ ਕਿ ਫੌਜ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੋਈ ਸਖਤ ਫੈਸਲਾ ਨਹੀਂ ਹੈ। ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ 'ਚ ਬਾਇਡਨ ਨੇ ਕਿਹਾ ਕਿ ਅੱਤਵਾਦ ਖਿਲਾਫ ਉਨ੍ਹਾਂ ਦਾ ਪ੍ਰਸ਼ਾਸਨ ਹਮੇਸ਼ਾਂ ਸਾਵਧਾਨ ਤੇ ਸੁਚੇਤ ਰਹੇਗਾ।
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਐਲਾਨ ਕੀਤਾ ਹੈ ਕਿ ਇਸ ਸਾਲ 11 ਸਤੰਬਰ ਤਕ ਆਫਗਾਨਿਸਤਾਨ ਤੋਂ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾ ਲਿਆ ਜਾਵੇਗਾ। ਵਾਈਟ ਹਾਊਸ ਤੋਂ ਬੁੱਧਵਾਰ ਟੈਲੀਵਿਜ਼ਨ ਮਾਧਿਅਮ ਰਾਹੀਂ ਸੰਬੋਧਨ ਕਰ ਰਹੇ ਬਾਇਡਨ ਨੇ ਕਿਹਾ 11 ਸਤੰਬਰ, 2001 ਦੀ ਘਟਨਾ ਦੇ 20 ਸਾਲ ਪੂਰੇ ਹੋਣ ਤੋਂ ਪਹਿਲਾਂ ਅਮਰੀਕੀ ਫੌਜ ਦੇ ਨਾਲ ਨਾਟੋ ਦੇਸ਼ਾਂ ਤੇ ਹੋਰ ਸਹਿਯੋਗੀ ਦੇਸ਼ਾਂ ਦੀ ਫੌਜ ਵੀ ਅਫਗਾਨਿਸਤਾਨ ਤੋਂ ਵਾਪਸ ਆਵੇਗੀ।
ਇਸ ਤੋਂ ਬਾਅਦ ਬਾਇਡਨ ਨੇ ਆਰਲਿਲੰਗਟਨ ਨੈਸ਼ਨਲ ਸਿਮੇਟਰੀ ਯਾਨੀ ਫੌਜੀ ਸਮਾਰਕ ਤੇ ਜਾਕੇ ਅਫਗਾਨਿਸਤਾਨ ਜੰਗ 'ਚ ਜਾਨ ਗਵਾਉਣ ਵਾਲੇ ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਨਿਊਯਾਰਕ 'ਚ 11 ਸਤੰਬਰ ਨੂੰ ਵਰਲਡ ਟਰੇਡ ਸਲੈਂਟਰ 'ਤੇ ਅੱਤਵਾਦੀ ਹਮਲੇ ਮਗਰੋਂ ਅਫਗਾਨਿਸਤਾਨ 'ਚ ਅਲ ਕਾਇਦਾ ਦੇ ਅੱਤਵਾਦੀਆਂ ਖਿਲਾਫ ਜੰਗ ਸ਼ੁਰੂ ਹੋਈ ਸੀ।
ਫੌਜੀ ਸਮਾਰਕ 'ਤੇ ਇਕ ਸਵਾਲ ਦੇ ਜਵਾਬ 'ਚ ਬਾਇਡਨ ਨੇ ਕਿਹਾ ਕਿ ਫੌਜ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੋਈ ਸਖਤ ਫੈਸਲਾ ਨਹੀਂ ਹੈ। ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ 'ਚ ਬਾਇਡਨ ਨੇ ਕਿਹਾ ਕਿ ਅੱਤਵਾਦ ਖਿਲਾਫ ਉਨ੍ਹਾਂ ਦਾ ਪ੍ਰਸ਼ਾਸਨ ਹਮੇਸ਼ਾਂ ਸਾਵਧਾਨ ਤੇ ਸੁਚੇਤ ਰਹੇਗਾ।
ਉਨ੍ਹਾਂ ਕਿਹਾ ਕਿ ਅਫਗਾਨਿਸਤਾਨ 'ਚ ਸ਼ਾਂਤੀ ਤੇ ਭਵਿੱਖ 'ਚ ਸਥਿਰਤਾ ਲਈ ਭਾਰਤ, ਪਾਕਿਸਤਾਨ, ਰੂਸ, ਚੀਨ ਤੇ ਤੁਰਕ ਦੀ ਅਹਿਮ ਭੂਮਿਕਾ ਹੈ। ਯੁੱਧਗ੍ਰਸਤ ਦੇਸ਼ ਸ਼ਾਂਤੀ ਬਣਾਈ ਰੱਖਣ 'ਚ ਇਨ੍ਹਾਂ ਦੇਸ਼ਾਂ ਦੀ ਭੂਮਿਕਾ ਮਹੱਤਵਪੂਰਨ ਰਹੇਗੀ। ਆਪਣੇ ਸੰਬੋਧਨ 'ਚ ਬਾਇਡਨ ਨੇ ਕਿਹਾ ਅਸੀਂ ਲੋਕ ਖੇਤਰ 'ਚ ਹੋਰ ਦੇਸ਼ਾਂ ਨਾਲ ਅਫਗਾਨਿਸਤਾਨ ਦੇ ਸਮਰਥਨ 'ਚ ਤੇ ਵੱਧ ਸਹਿਯੋਗ ਲਈ ਕਹਾਂਗੇ।
ਵਿਸ਼ੇਸ਼ ਕਰਕੇ ਪਾਕਿਸਤਾਨ, ਰੂਸ, ਚੀਨ, ਭਾਰਤ ਤੇ ਤੁਰਕੀ ਨਾਲ ਕਿਉਂਕਿ ਇਨ੍ਹਾਂ ਸਾਰੇ ਦੇਸ਼ਾਂ ਦੀ ਅਫਗਾਨਿਸਤਾਨ ਦੇ ਸਬੰਧੀ ਭਵਿੱਖ 'ਚ ਅਹਿਮ ਭੂਮਿਕਾ ਹੈ। ਲਾਂਕਿ ਮਾਹਿਰਾਂ ਨੇ ਅਮਰੀਕਾ ਤੇ ਨਾਟੋ ਦੀ ਫੌਜ ਨੂੰ ਅਫਗਾਨਿਸਤਾਨ ਤੋਂ ਵਾਪਸ ਬੁਲਾਏ ਜਾਣ ਦੇ ਫੈਸਲੇ ' ਚਿੰਤਾ ਜਤਾਉਂਦਿਆਂ ਕਿਹਾ ਕਿ ਖੇਤਰ ' ਤਾਲਿਬਾਨ ਦਾ ਫਿਰ ਤੋਂ ਪੈਰ ਪਸਾਰਨਾ ਤੇ ਅਫਗਾਨਿਸਤਾਨ ਦੀ ਜ਼ਮੀਨ ਨੂੰ ਅੱਤਵਾਦੀਆਂ ਵੱਲੋਂ ਪਨਾਹਗਾਹ ਦੇ ਰੂਪ ' ਇਸਤੇਮਾਲ ਕੀਤਾ ਜਾਣਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੋਵੇਗਾ।
ਅਮਰੀਕਾ ਲਈ ਪਾਕਿਸਤਾਨ ਦੇ ਸਾਬਕਾ ਰਾਜਦੂਤ ਤੇ ਮੌਜੂਦਾ 'ਹਡਸਨ ਇੰਸਟੀਟਿਊਟ ਦੇ ਥਿੰਕ ਟੈਂਕ ' ਨਿਰਦੇਸ਼ਕ ਹੁਸੈਨ ਹੱਕਾਨੀ ਨੇ ਕਿਹਾ, 'ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰ ਦੇ ਫਿਰ ਤੋਂ ਅੱਤਵਾਦੀਆਂ ਲਈ ਪਨਾਹਗਾਹ ਬਣਨ ਨਾਲ ਭਾਰਤ ਫਿਕਰਮੰਦ ਹੋਵੇਗਾ। ਉਨ੍ਹਾਂ ਕਿਹਾ ਕਿ ਅਸਲੀ ਸਵਾਲ ਹੈ ਕਿ ਕੀ ਫੌਜ ਨੂੰ ਵਾਪਸ ਬੁਲਾਏ ਜਾਣ ਤੋਂ ਬਾਅਦ ਵੀ ਅਮਰੀਕਾ ਅਫਗਾਨਿਸਤਾਨ ਸਰਕਾਰ ਨੂੰ ਮਦਦ ਜਾਰੀ ਰੱਖੇਗਾ ਤਾਂ ਕਿ ਉੱਥੋਂ ਦੇ ਲੋਕ ਤਾਲਿਬਾਨ ਨਾਲ ਮੁਕਾਬਲਾ ਕਰਨ 'ਚ ਸਮਰੱਥ ਹੋਣ।'
ਤਾਲਿਬਾਨ ਨੇ ਹੁਣ ਤਕ ਸ਼ਾਂਤੀ ਪ੍ਰਕਿਰਿਆ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਦੋਹਾ 'ਚ ਹੋਈ ਵਾਰਤਾ 'ਚ ਉਸ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦੀ ਗੱਲ ਦੁਹਰਾਈ। ਵਾਸ਼ਿੰਗਟਨ ਪੋਸਟ ਨੇ ਆਪਣੀ ਸੰਪਾਦਕੀ 'ਚ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੇ ਵਾਪਸ ਬੁਲਾਉਣ ਦੀ ਬਾਇਡਨ ਦੀ ਯੋਜਨਾ ਖੇਤਰ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ।