ਪੜਚੋਲ ਕਰੋ
Advertisement
US Election 2020: ਜੋਅ ਬਾਇਡੇਨ ਨੇ ਮਾਰੀ ਬਾਜ਼ੀ, ਜਿੱਤਿਆ 'White House'
ਡੈਮੋਕ੍ਰੇਟ ਜੋਅ ਬਾਇਡੇਨ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਨਵਾਂ ਇਤਹਾਸ ਰੱਚਿਆ ਹੈ।ਬਾਇਡੇਨ ਸੰਯੁਕਤ ਰਾਜ ਦਾ 46ਵਾਂ ਰਾਸ਼ਟਰਪਤੀ ਬਣ ਗਿਆ ਹੈ
ਡੈਮੋਕ੍ਰੇਟ ਜੋਅ ਬਾਇਡੇਨ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਨਵਾਂ ਇਤਹਾਸ ਰੱਚਿਆ ਹੈ।ਬਾਇਡੇਨ ਸੰਯੁਕਤ ਰਾਜ ਦਾ 46ਵਾਂ ਰਾਸ਼ਟਰਪਤੀ ਬਣ ਗਿਆ ਹੈ।ਉਸਦੀ ਜਿੱਤ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਵੋਟਾਂ ਤੋਂ ਤਿੰਨ ਦਿਨਾਂ ਬਾਅਦ ਹੋਇਆ।CNN ਦੇ ਮੁਤਾਬਿਕ, ਜੋਅ ਬਾਇਡੇਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ।
ਬਾਇਡੇਨ ਨੂੰ 272 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕਮਲਾ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਹੋਣਗੇ।America, I’m honored that you have chosen me to lead our great country.
The work ahead of us will be hard, but I promise you this: I will be a President for all Americans — whether you voted for me or not. I will keep the faith that you have placed in me. pic.twitter.com/moA9qhmjn8 — Joe Biden (@JoeBiden) November 7, 2020
ਕੌਣ ਹੈ ਜੋਅ ਬਾਇਡੇਨ ਜੋਅ ਬਾਇਡਨ ਦਾ ਜਨਮ 20 ਨਵੰਬਰ 1942 ਨੂੰ ਹੋਇਆ। ਬਾਇਡਨ 1972 'ਚ ਪਹਿਲੀ ਵਾਰ ਡੇਲਾਵੇਅਰ ਤੋਂ ਸੈਨੇਟਰ ਚੁਣੇ ਗਏ ਸੀ। ਹੁਣ ਤੱਕ ਬਾਇਡਨ 6 ਵਾਰ ਸੈਨੇਟਰ ਰਹਿ ਚੁੱਕੇ ਹਨ।1973 ਤੋਂ 2009 ਤੱਕ ਅਮਰੀਕਾ ਦੇ 47ਵੇਂ ਉਪ-ਰਾਸ਼ਟਰਪਤੀ ਰਹੇ ਬਾਇਡਨ ਨੇ ਇਤਿਹਾਸ ਤੇ ਪੌਲੀਟਿਕਲ ਸਾਇੰਸ 'ਚ ਗ੍ਰੈਜੁਏਸ਼ਨ ਕੀਤੀ ਹੋਈ ਹੈ। Law ਦੀ ਪੜਾਈ ਕਰਨ ਤੋਂ ਬਾਅਦ ਵਕੀਲ ਦੇ ਤੌਰ 'ਤੇ ਵੀ ਕੰਮ ਕੀਤਾ। 1972 'ਚ ਡੇਲਾਵੇਅਰ ਤੋਂ 50.5 ਫੀਸਦ ਵੋਟ ਪ੍ਰਤੀਸ਼ਤ ਨਾਲ ਜੋ ਬਾਇਡਨ ਸੈਨੇਟਰ ਬਣੇ ਸੀ।1972 'ਚ ਇੱਕ ਕਾਰ ਹਾਦਸੇ 'ਚ ਉਨ੍ਹਾਂ ਦੀ ਪਹਿਲੀ ਪਤਨੀ ਤੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। 2015 'ਚ ਬੇਟੇ ਬਯੂ ਬਾਇਡਨ ਦਾ ਬ੍ਰੇਨ ਕੈਂਸਰ ਨਾਲ ਦੇਹਾਂਤ ਹੋ ਗਿਆ।ਬਾਇਡਨ 1988 ਤੇ 2008 'ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।This election is about so much more than @JoeBiden or me. It’s about the soul of America and our willingness to fight for it. We have a lot of work ahead of us. Let’s get started.pic.twitter.com/Bb9JZpggLN
— Kamala Harris (@KamalaHarris) November 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement