(Source: ECI/ABP News)
ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ ਹੋਣਗੇ ਬੰਦ, ਇਹ ਬਣੀ ਵੱਡੀ ਵਜ੍ਹਾ
ਦਾਅਵਾ ਹੈ ਕਿ ਬ੍ਰਿਟੇਨ 'ਚ ਲੰਬੇ ਸਮੇਂ ਤਕ ਜਨਤਾ ਦੇ ਸਿਹਤ ਦੀ ਸਭ ਤੋਂ ਵੱਡੀ ਸਮੱਸਿਆਂ ਮੋਟਾਪਾ ਰਹੀ ਹੈ। ਅੰਕੜਿਆਂ ਮੁਤਾਬਕ ਇੰਗਲੈਂਡ 'ਚ ਘੱਟੋ-ਘੱਟ ਦੋ ਤਿਹਾਈ ਨੌਜਵਾਨਾਂ ਦਾ ਵਜ਼ਨ ਜ਼ਿਆਦਾ ਹੈ ਤੇ ਪ੍ਰਾਇਮਰੀ ਸਕੂਲ ਤੋਂ ਬਾਅਦ ਦੀ ਉਮਰ ਦੇ ਤਿੰਨ 'ਚੋਂ ਇੱਕ ਬੱਚਾ ਮੋਟਾ ਹੈ।
![ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ ਹੋਣਗੇ ਬੰਦ, ਇਹ ਬਣੀ ਵੱਡੀ ਵਜ੍ਹਾ Junk Food Online advertisement ban in Britain ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ ਹੋਣਗੇ ਬੰਦ, ਇਹ ਬਣੀ ਵੱਡੀ ਵਜ੍ਹਾ](https://static.abplive.com/wp-content/uploads/sites/5/2018/12/23154028/Featured-image-junk-food-fat-tax.jpg?impolicy=abp_cdn&imwidth=1200&height=675)
ਮੋਟਾਪੇ ਖਿਲਾਫ ਬ੍ਰਿਟੇਨ ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ 'ਤੇ ਪਾਬੰਦੀ ਕਰਨ ਜਾ ਰਿਹਾ ਹੈ। ਮੰਗਲਵਾਰ ਨੂੰ ਸਰਕਾਰ ਨੇ ਲੋਕਾਂ ਦੀ ਸਿਹਤ ਸੁਧਾਰਨ ਲਈ ਪਾਬੰਦੀ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਨੇ ਦੱਸਿਆ ਕਿ ਕੌਮਾਂਤਰੀ ਮਹਾਮਾਰੀ ਕੋਵਿਡ-19 ਨੇ ਪਹਿਲਾਂ ਤੋਂ ਵੀ ਜ਼ਿਆਦਾ ਲੋਕਾਂ ਦੀ ਸਿਹਤ ਨੂੰ ਜ਼ਰੂਰੀ ਬਣਾ ਦਿੱਤਾ ਹੈ।
ਮੋਟਾਪੇ ਨਾਲ ਲੜਨ ਲਈ ਬੈਨ ਹੋਣਗੇ ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ:
ਦਾਅਵਾ ਹੈ ਕਿ ਬ੍ਰਿਟੇਨ 'ਚ ਲੰਬੇ ਸਮੇਂ ਤਕ ਜਨਤਾ ਦੇ ਸਿਹਤ ਦੀ ਸਭ ਤੋਂ ਵੱਡੀ ਸਮੱਸਿਆਂ ਮੋਟਾਪਾ ਰਹੀ ਹੈ। ਅੰਕੜਿਆਂ ਮੁਤਾਬਕ ਇੰਗਲੈਂਡ 'ਚ ਘੱਟੋ-ਘੱਟ ਦੋ ਤਿਹਾਈ ਨੌਜਵਾਨਾਂ ਦਾ ਵਜ਼ਨ ਜ਼ਿਆਦਾ ਹੈ ਤੇ ਪ੍ਰਾਇਮਰੀ ਸਕੂਲ ਤੋਂ ਬਾਅਦ ਦੀ ਉਮਰ ਦੇ ਤਿੰਨ 'ਚੋਂ ਇੱਕ ਬੱਚਾ ਮੋਟਾ ਹੈ। ਜੇਕਰ ਪ੍ਰਸਤਾਵ ਲਾਗੂ ਕਰ ਦਿੱਤਾ ਗਿਆ ਤਾਂ ਸ਼ੂਗਰ, ਨਮਕ, ਫੈਟ ਦੀ ਜ਼ਿਆਦਾ ਮਾਤਰਾ ਵਾਲੇ ਫੂਡ ਦੇ ਆਨਲਾਈਨ ਇਸ਼ਤਿਹਾਰ ਰੁਕ ਜਾਣਗੇ। ਸਰਕਾਰ ਦੇ ਮੰਤਵ ਮੁਤਾਬਕ, ਟੈਲੀਵਿਜ਼ਨ ਤੇ ਰਾਤ 9 ਵਜੇ ਤੋਂ ਪਹਿਲਾਂ ਸਿਹਤ ਲਈ ਹਾਨੀਕਾਰਕ ਇਸ਼ਤਿਹਾਰ ਦਾ ਪ੍ਰਸਾਰਣ ਨਹੀਂ ਹੋਵੇਗਾ।
ਬ੍ਰਿਟਿਸ਼ ਸਰਕਾਰ ਨੇ ਸਿਹਤ ਦੇ ਖਤਰਿਆਂ ਨੂੰ ਦੇਖਦਿਆਂ ਲਿਆਉਣ ਜਾ ਰਹੀ ਪ੍ਰਸਤਾਵ
ਸਿਹਤ ਮੰਤਰੀ ਮੈਟ ਹੈਨਕੌਕਨ ਨੇ ਬਿਆਨ 'ਚ ਕਿਹਾ, 'ਅਸੀਂ ਜਾਣਦੇ ਹਾਂ ਕਿ ਬੱਚੇ ਜ਼ਿਆਦਾ ਸਮੇਂ ਆਨਲਾਈਨ ਰਹਿੰਦੇ ਹਨ। ਮਾਪੇ ਨਿਸਚਿਤ ਹੋਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸੰਪਰਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਫੂਡ ਵਿਗਿਆਪਨ ਨਾਲ ਨਾ ਹੋਵੇ। ਇਹ ਜ਼ਿੰਦਗੀ ਲਈ ਖਾਣ ਪੀਣ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਹਿਲਾਂ ਤੋਂ ਪਤਾ ਸਿਹਤ ਜ਼ੋਖਮ ਤੋਂ ਇਲਾਵਾ ਕੋਵਿਡ-19 ਨੇ ਦਿਖਾਇਆ ਕਿ ਕਿਵੇਂ ਮੋਟਾਪਾ ਇਨਫੈਕਟਡ ਹੋਣ ਦੀ ਹਾਲਤ 'ਚ ਲੋਕਾਂ ਲਈ ਮੌਤ ਸਮੇਤ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਵਿਡ 19 ਦੇ ਨਾਲ ਆਪਣੇ ਨਿੱਜੀ ਅਨੁਭਵ ਨੂੰ ਸ਼ੇਅਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਜ਼ਨ ਘੱਟ ਕਰਨ ਦੀ ਲੋੜ ਹੈ।
ਜਾਖੜ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ, ਪੰਜਾਬ ਕਾਂਗਰਸ 'ਚ ਨਹੀਂ ਹੋਵੇਗਾ ਕੋਈ ਫੇਰਬਦਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)