ਜਸਟਿਨ ਟਰੂਡੋ ਕਰਨਗੇ ਸੰਸਦ ਭੰਗ, ਚੋਣਾਂ ਕਰਾਉਣ ਦੀ ਤਿਆਰੀ
ਕੈਨੇਡਾ 'ਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਐਤਵਾਰ ਨੂੰ ਸੰਸਦ ਭੰਗ ਕਰਕੇ ਚੋਣਾਂ ਦਾ ਐਲਾਨ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਇਰਾਦਾ 20 ਸਤੰਬਰ ਨੂੰ ਚੋਣਾਂ ਕਰਵਾਉਣ ਦਾ ਹੈ।
ਟਰਾਂਟੋ: ਕੈਨੇਡਾ ਵਿੱਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਸੰਸਦ ਭੰਗ ਕਰਕੇ ਚੋਣਾਂ ਦਾ ਐਲਾਨ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਇਰਾਦਾ 20 ਸਤੰਬਰ ਨੂੰ ਚੋਣਾਂ ਕਰਵਾਉਣ ਦਾ ਹੈ। ਸੂਤਰਾਂ ਮੁਤਾਬਕ ਗਵਰਨਰ ਜਨਰਲ ਨਾਲ ਬੈਠਕ ਮਗਰੋਂ ਟਰੂਡੋ ਐਲਾਨ ਕਰ ਸਕਦੇ ਹਨ।
ਜਸਟਿਨ ਟਰੂਡੋ 15 ਅਗਸਤ ਨੂੰ ਰੀਡੋ ਹਾਲ 'ਚ ਬੈਠਕ ਕਰਨਗੇ। ਉਧਰ, ਵਿਰੋਧੀ ਧਿਰਾਂ ਨੇ ਕੋਰੋਨਾ ਕਾਲ 'ਚ ਚੋਣਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣ ਹੈ ਕਿ ਕੋਰੋਨਾ ਦੀ ਚੌਥੀ ਲਹਿਰ 'ਚ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ।
ਟਰੂਡੋ ਇਸ ਤੱਥ ਦਾ ਲਾਭ ਉਠਾਉਣਾ ਚਾਹੁੰਦੇ ਹਨ ਕਿ ਕੈਨੇਡਾ ਹੁਣ ਉਹ ਦੇਸ਼ ਹੈ ਜਿੱਥੇ ਵਿਸ਼ਵ ਵਿੱਚ ਪੂਰੀ ਤਰ੍ਹਾਂ ਟੀਕਾ ਲਗਵਾਏ ਗਏ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਪਹਿਲਾਂ ਨਾਲੋਂ ਘੱਟ ਨਿੱਜੀ ਤੌਰ 'ਤੇ ਪ੍ਰਸਿੱਧ ਹਨ। ਪਰ ਉਨ੍ਹਾਂ ਦੀ ਸਰਕਾਰ ਵਲੋਂ ਮਹਾਂਮਾਰੀ ਨਾਲ ਨਜਿੱਠਣ ਨੂੰ ਵਿਆਪਕ ਤੌਰ 'ਤੇ ਸਫਲਤਾ ਵਜੋਂ ਵੇਖਿਆ ਗਿਆ ਹੈ।
ਕੈਨੇਡਾ ਕੋਲ ਹਰ ਨਾਗਰਿਕ ਲਈ ਟੀਕੇ ਦੀਆਂ ਲੋੜੀਂਦੀਆਂ ਖੁਰਾਕਾਂ ਹਨ ਅਤੇ ਦੇਸ਼ ਨੇ ਲੌਕਡਾਊਨ ਦੌਰਾਨ ਅਰਥ ਵਿਵਸਥਾ ਨੂੰ ਚਾਲੂ ਰੱਖਣ ਲਈ ਅਰਬਾਂ ਡਾਲਰ ਖਰਚ ਕੀਤੇ। ਅਜਿਹੀ ਸਥਿਤੀ ਵਿੱਚ ਟਰੂਡੋ ਮਹਿਸੂਸ ਕਰਦੇ ਹਨ ਕਿ ਇਸ ਸਫਲਤਾ ਰਾਹੀਂ ਵੱਡੇ ਪੱਧਰ 'ਤੇ ਚੋਣਾਂ ਵਿੱਚ ਲਾਭ ਹਾਸਲ ਕੀਤਾ ਜਾ ਸਕਦਾ ਹੈ।
ਟਰੂਡੋ ਕੈਨੇਡੀਅਨ ਇਤਿਹਾਸ ਦੇ ਦੂਜੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ
ਮਰਹੂਮ ਉੱਘੇ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਦੇ ਪੁੱਤਰ 49 ਸਾਲਾ ਟਰੂਡੋ ਕੈਨੇਡੀਅਨ ਇਤਿਹਾਸ ਦੇ ਦੂਜੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣੇ। ਉਹ ਪਹਿਲੀ ਵਾਰ 2015 ਵਿੱਚ ਸੰਸਦ ਵਿੱਚ ਬਹੁਮਤ ਨਾਲ ਚੁਣੇ ਗਏ ਸੀ। ਟਰੂਡੋ ਨੇ 2015 ਵਿੱਚ ਉਦਾਰਵਾਦ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਪਹਿਲਾਂ ਕੈਨੇਡਾ ਵਿੱਚ 10 ਸਾਲਾਂ ਤੱਕ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ। ਪਰ ਟਰੂਡੋ ਦੀ ਸਰਕਾਰ ਵਿੱਚ ਘੁਟਾਲਿਆਂ ਕਾਰਨ ਉਨ੍ਹਾਂ ਦੀਆਂ ਚੋਣ ਉਮੀਦਾਂ ਨੂੰ ਝਟਕਾ ਲੱਗ ਸਕਦਾ ਹੈ। ਉਨ੍ਹਾਂ ਦੇ ਪਿਤਾ ਨੇ 1968 ਤੋਂ 1984 ਤਕ ਪ੍ਰਧਾਨ ਮੰਤਰੀ ਦਾ ਕਾਰਜਕਾਲ ਥੋੜ੍ਹੇ ਸਮੇਂ ਲਈ ਸੰਭਾਲਿਆ ਸੀ।
ਇਹ ਵੀ ਪੜ੍ਹੋ: Pradeep Chhabra: ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਪ੍ਰਧਾਨ ‘ਆਮ ਆਦਮੀ ਪਾਰਟੀ’ ’ਚ ਸ਼ਾਮਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904