ਕਮਲਾ ਹੈਰਿਸ ਦਾ ਕਸ਼ਮੀਰ 'ਤੇ ਕੀ ਹੈ ਰੁਖ਼? ਹੋ ਰਹੀ ਖ਼ੂਬ ਚਰਚਾ
ਕਸ਼ਮੀਰ ਵਿਵਾਦ 'ਤੇ ਉਨ੍ਹਾਂ ਕਿਹਾ ਸੀ ਕਿ ਸਾਨੂੰ ਕਸ਼ਮੀਰੀਆਂ ਨੂੰ ਯਾਦ ਦਿਵਾਉਣਾ ਹੋਵੇਗਾ ਕਿ ਉਹ ਦੁਨੀਆਂ 'ਚ ਇਕੱਲੇ ਨਹੀਂ ਹਨ। ਅਸੀਂ ਉਨ੍ਹਾਂ ਦੇ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਹਮੇਸ਼ਾਂ ਯਕੀਨ ਦਿਵਾਉਂਦਾ ਹੈ ਕਿ ਉਸ ਦੀ ਹਿੰਸਾ ਨੂੰ ਕੋਈ ਦੇਖ ਨਹੀਂ ਰਿਹਾ।
ਨਵੀਂ ਦਿੱਲੀ: ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਇਕ ਸਮੇਂ ਜੋ ਬਿਡੇਨ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੌਤੀ ਦੇ ਰਹੀ ਸੀ। ਹੁਣ ਜੋ ਬਿਡੇਨ ਨੇ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਚੁਣਿਆ ਹੈ।
ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਨੇ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੂੰ ਬਹਾਦਰ ਯੋਧਾ ਅਤੇ ਅਮਰੀਕਾ ਦੇ ਸਭ ਤੋਂ ਬਿਹਤਰੀਨ ਨੌਕਰਸ਼ਾਹਾਂ 'ਚ ਇਕ ਕਰਾਰ ਦਿੱਤਾ।
ਕਸ਼ਮੀਰ 'ਤੇ ਕਮਲਾ ਹੈਰਿਸ ਦਾ ਰੁਖ਼:
ਕਮਲਾ ਹੈਰਿਸ ਬੇਸ਼ੱਕ ਭਾਰਤੀ ਮੂਲ ਦੀ ਹੈ ਪਰ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਲੈਕੇ ਹੈਰਿਸ ਹਮੇਸ਼ਾਂ ਆਲੋਚਕਾਂ ਦੀ ਭੂਮਿਕਾ 'ਚ ਰਹੀ ਹੈ। ਕਮਲਾ ਹੈਰਿਸ ਨੇ ਕਸ਼ਮੀਰ ਮੁੱਦੇ ਤੋਂ ਲੈਕੇ ਨਾਗਰਿਕਤਾ ਸੋਧ ਕਾਨੂੰਨ 'ਤੇ ਵੀ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਸੀ।
ਟਰੰਪ ਦਾ ਦਾਅਵਾ, 'ਭਾਰਤੀ ਮੂਲ ਦੀ ਕਮਲਾ ਹੈਰਿਸ ਤੋਂ ਜ਼ਿਆਦਾ ਭਾਰਤੀ ਸਮਰਥਕ ਮੇਰੇ ਨਾਲ'
ਕਸ਼ਮੀਰ ਵਿਵਾਦ 'ਤੇ ਉਨ੍ਹਾਂ ਕਿਹਾ ਸੀ ਕਿ ਸਾਨੂੰ ਕਸ਼ਮੀਰੀਆਂ ਨੂੰ ਯਾਦ ਦਿਵਾਉਣਾ ਹੋਵੇਗਾ ਕਿ ਉਹ ਦੁਨੀਆਂ 'ਚ ਇਕੱਲੇ ਨਹੀਂ ਹਨ। ਅਸੀਂ ਉਨ੍ਹਾਂ ਦੇ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਹਮੇਸ਼ਾਂ ਯਕੀਨ ਦਿਵਾਉਂਦਾ ਹੈ ਕਿ ਉਸ ਦੀ ਹਿੰਸਾ ਨੂੰ ਕੋਈ ਦੇਖ ਨਹੀਂ ਰਿਹਾ।
ਉਨ੍ਹਾਂ ਕਿਹਾ ਸੀ ਕਿ ਅਸੀਂ ਦੇਖ ਰਹੇ ਹਾਂ ਸਾਡੇ ਨੈਤਿਕ ਮੁੱਲਾਂ ਦਾ ਹਿੱਸਾ ਹੈ ਕਿ ਅਸੀਂ ਬੋਲੀਏ ਮਨੁੱਖੀ ਅਧਿਕਾਰ ਦੇ ਮਸਲੇ 'ਚ ਬੋਲੀਏ ਤੇ ਲੋੜ ਪੈਣ 'ਤੇ ਦਖ਼ਲ ਦੇਈਏ।
ਕੈਪਟਨ ਦੇ ਵਜ਼ੀਰ ਨੇ ਮੰਨਿਆ 'ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਅਣਗਹਿਲੀ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ