ਪੜਚੋਲ ਕਰੋ
ਭਾਰਤੀ ਮੂਲ ਦੀ ਕਮਲਾ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਨੂੰ ਦਵੇਗੀ ਟੱਕਰ

ਵਾਸ਼ਿੰਗਟਨ: ਭਾਰਤੀ ਮੂਲ ਦੀ ਪਹਿਲੀ ਅਮਰੀਕਨ ਸੀਨੇਟਰ ਕਮਲਾ ਹੈਰਿਸ ਨੇ ਸਾਲ 2020 ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਦਾ ਸੋਮਵਾਰ ਨੂੰ ਆਧਿਕਾਰੀਕ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਦਿਨ ਆਪਣੀ ਦਾਅਵੇਦਾਰੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਜਦੋ ਅਮਰੀਕੀ ਲੋਕ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲਈ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਆਲੋਚਕ 54 ਸਾਲਾਂ ਹੈਰਿਸ ਸਾਲ 2020 ‘ਚ ਚੋਣਾਂ ‘ਚ ਉਤਰਨ ਵਾਲੀ ਚੌਥੀ ਡੈਮੋਕਰਟ ਬਣ ਗਈ ਹੈ। ਉਸ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਟਵੀਟ ਕਰਕੇ ਕਿਹਾ, “ਮੈਂ ਰਾਸ਼ਟਪਤੀ ਅਹੂਦੇ ਦੀ ਚੋਣ ਲੜਾਂਗੀ”। ਉਸ ਦੇ ਪ੍ਰਚਾਰ ਦਾ ਨਾਰਾ ਹੈ, “ਕਮਲਾ ਹੈਰਿਸ: ਫਾਰ ਦੀ ਪੀਪਲ”।
ਅਜਿਹੀ ਉਮੀਦ ਹੈ ਕਿ ਇਸ ਵਾਰ ਡੈਮੋਕਰੈਟਿਕ ਉਮੀਦਵਾਰੀ ਪਾਉੇਣ ਲਈ ਕਈ ਨੇਤਾਵਾਂ ਨੂੰ ਮੈਦਾਨ ‘ਚ ਉਤਾਰਣਗੇ ਇਸ ‘ਚ ਜੋ ਜਿੱਤ ਹਾਸਲ ਕਰੇਗਾ ਉਹੀ ਪਾਰਟੀ ਦਾ ਉਮੀਦਵਾਰ ਹੋਵੇਗਾ ਅੇਤ ਰਾਸ਼ਟਰਪਤੀ ਡੋਨਾਲਡ ਨੂੰ 2020 ਦੇ ਰਾਸ਼ਟਰਪਤੀ ਚੋਣਾਂ ‘ਚ ਟੱਕਰ ਦਵੇਗਾ।
ਜੇਕਰ ਹੈਰਿਸ ਰਾਸ਼ਟਰਪਤੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਸਿਰਫ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ ਅਤੇ ਉਹ ਪਹਿਲੀ ਕਾਲੀ ਰਾਸ਼ਪਤੀ ਮਹਿਲਾ ਵੀ ਹੋਵੇਗੀ। ਹੈਰਿਸ ਦੀ ਮਾਂ ਤਮਿਲਨਾਡੁ ਤੋਂ ਅਤੇ ਪਿਤਾ ਅਫਰੀਕੀ ਅਮਰੀਕੀ ਹਨ, ਜਿਨ੍ਹਾਂ ਦਾ ਹੁਣ ਤਲਾਕ ਹੋ ਚੁੱਕਿਆ ਹੈ। ਉਸ ਦੀ ਭੈਣ ਮਾਇਆ ਹੈਰਿਸ 2016 ‘ਚ ਹਿਲੇਰੀ ਕਲਿੰਟਨ ਦੇ ਪ੍ਰਚਾਰ ਦਾ ਹਿੱਸਾ ਸੀ।I'm running for president. Let's do this together. Join us: https://t.co/9KwgFlgZHA pic.twitter.com/otf2ez7t1p
— Kamala Harris (@KamalaHarris) January 21, 2019
ਅਜਿਹੀ ਉਮੀਦ ਹੈ ਕਿ ਇਸ ਵਾਰ ਡੈਮੋਕਰੈਟਿਕ ਉਮੀਦਵਾਰੀ ਪਾਉੇਣ ਲਈ ਕਈ ਨੇਤਾਵਾਂ ਨੂੰ ਮੈਦਾਨ ‘ਚ ਉਤਾਰਣਗੇ ਇਸ ‘ਚ ਜੋ ਜਿੱਤ ਹਾਸਲ ਕਰੇਗਾ ਉਹੀ ਪਾਰਟੀ ਦਾ ਉਮੀਦਵਾਰ ਹੋਵੇਗਾ ਅੇਤ ਰਾਸ਼ਟਰਪਤੀ ਡੋਨਾਲਡ ਨੂੰ 2020 ਦੇ ਰਾਸ਼ਟਰਪਤੀ ਚੋਣਾਂ ‘ਚ ਟੱਕਰ ਦਵੇਗਾ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















