ਪੜਚੋਲ ਕਰੋ

ਅਟਵਾਲ ਮੁੱਦੇ 'ਤੇ ਕੈਪਟਨ 'ਤੇ ਵਰ੍ਹੇ ਖਹਿਰਾ

ਪਟਿਆਲਾ: ਆਮ ਆਦਮੀ ਪਾਰਟੀ ਦੇ ਲੀਡਰ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਸਾਬਕਾ ਖ਼ਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਡਿਨਰ ਪਾਰਟੀ ਵਿੱਚ ਸੱਦੇ ਤੋਂ ਪੈਦਾ ਹੋਏ ਵਿਵਾਦ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਖਹਿਰਾ ਦਾ ਕਹਿਣਾ ਹੈ ਕਿ ਜਿੱਥੇ ਇਸ ਮਸਲੇ ਨੂੰ ਮੀਡੀਆ ਨੇ ਤੂਲ ਦਿੱਤਾ ਹੈ, ਉੱਥੇ ਟਰੂਡੋ ਨਾਲ ਆਪਣੀ ਮੁਲਾਕਾਤ ਸਮੇਂ ਕੈਪਟਨ ਨੇ ਅਤਿਵਾਦੀ ਸਰਗਰਮੀਆਂ ਵਿੱਚ ਸ਼ਾਮਲ 9 ਵਿਅਕਤੀਆਂ ਦੀ ਸੂਚੀ 'ਤੇ ਆਪਣਾ ਸਾਰਾ ਸਮਾਂ ਖਰਾਬ ਕਰ ਦਿੱਤਾ। 28378661_10212882256505515_8895977292722788330_n ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਟਰੂਡੋ ਨਾਲ ਮੁਲਾਕਾਤ ਸਮੇਂ 9 ਬਲੈਕ ਲਿਸਟ ਲੋਕਾਂ ਦੀ ਥਾਂ ਕੈਨੇਡਾ ਨਾਲ ਵੀਜ਼ਾ ਪਾਲਿਸੀਆਂ ਤੇ ਵਪਾਰਕ ਸਬੰਧਾਂ ਬਾਰੇ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜਸਪਾਲ ਅਟਵਾਲ ਵਾਲੇ ਮੁੱਦੇ ਨੂੰ ਮੀਡੀਆ ਨੇ ਹੀ ਉਛਾਲਿਆ ਹੈ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਆਏ ਦਿਨ ਸਜ਼ਾਯਾਫ਼ਤਾ ਜਗੀਰ ਕੌਰ ਨੂੰ ਸਟੇਜਾਂ 'ਤੇ ਬਿਠਾਉਂਦੇ ਨੇ ਉਦੋਂ ਮੀਡੀਆ ਰੌਲਾ ਨਹੀਂ ਪਾਉਂਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਇੰਗਲੈਂਡ ਫੇਰੀ ਸਮੇਂ ਇੱਕ ਅਪਰਾਧੀ ਕਿਸਮ ਦੇ ਵਿਅਕਤੀ ਦੇ ਘਰ ਠਹਿਰਨ ਤੇ ਡਿਨਰ ਕਰਨ 'ਤੇ ਕੋਈ ਵਿਵਾਦ ਨਹੀਂ ਹੋਇਆ। ਖਹਿਰਾ ਨੇ ਕਿਹਾ ਕਿ ਦੇਸ਼ ਨੂੰ ਹਜ਼ਾਰਾਂ ਕਰੋੜ ਦਾ ਚੂਨਾ ਲਾਉਣ ਵਾਲੇ ਨੀਰਵ ਮੋਦੀ ਦਾਵੋਸ ਵਿੱਚ ਪੀਐਮ ਨਾਲ ਫੋਟੋਆਂ ਖਿਚਵਾ ਆਇਆ ਉਦੋਂ ਕਿਸੇ ਨੇ ਰੌਲਾ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਅਟਵਾਲ ਦਾ ਇੱਥੇ ਡਿਨਰ ਸਮਾਗਮ 'ਚ ਸ਼ਾਮਲ ਹੋਣ 'ਤੇ ਵਿਵਾਦ ਬੇਤੁਕਾ ਹੈ। ਉਨ੍ਹਾਂ ਕਿਹਾ ਕਿ ਲੀਡਰ ਦੇਸ਼ ਨੂੰ ਅਗਾਂਹ ਲਿਜਾਣ ਦੀ ਥਾਂ ਵਾਧੂ ਦੇ ਮੁੱਦਿਆਂ ਵਿੱਚ ਉਲਝਾ ਰਹੇ ਹਨ, ਜਦੋਂ ਸੱਦਾ ਦੇਣ ਵਾਲੇ ਮੰਤਰੀ ਨੇ ਮੁਆਫ਼ੀ ਮੰਗ ਲਈ ਫਿਰ ਰੌਲਾ ਕਿਉਂ, ਇਹ ਸਭ ਬੇਕਾਰ ਗੱਲਾਂ ਹਨ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਪਟਨ ਚਾਹੁੰਦੇ ਤਾਂ ਕੈਨੇਡਾ ਨਾਲ ਸਬੰਧ ਹੋਰ ਵੀ ਸੁਖਾਵੇਂ ਤੇ ਵੀਜ਼ਾ ਨੀਤੀ ਸਰਲ ਕਰਨ ਬਾਰੇ ਗੱਲ ਕਰ ਸਕਦੇ ਸੀ ਪਰ ਉਨ੍ਹਾਂ ਸਿਰਫ 9 ਬੰਦਿਆਂ ਦੇ ਮਾਮਲੇ ਵਿੱਚ ਹੀ ਆਪਣੇ 40 ਮਿੰਟ ਖ਼ਰਾਬ ਕਰ ਦਿੱਤੇ। index ਹਾਲਾਂਕਿ, ਸਾਬਕਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਲ 1986 ਵਿੱਚ ਹੋਈ ਸ਼ੂਟਿੰਗ ਦੀ ਇੱਕ ਘਟਨਾ ਨੂੰ ਅੱਜ ਇਸ ਤਰੀਕੇ ਨਾਲ ਉਛਾਲਣਾ ਠੀਕ ਨਹੀਂ। ਅਟਵਾਲ ਨੇ ਕੈਨੇਡਾ ਦੀ ਮੀਡੀਆ ਨੂੰ ਇਹ ਵੀ ਕਿਹਾ ਕਿ ਉਹ ਮੁੰਬਈ ਵਿੱਚ ਵਪਾਰ ਨਾਲ ਜੁੜੇ ਕਿਸੇ ਕੰਮ ਆਏ ਸੀ। ਉਨ੍ਹਾਂ ਦਾ ਦਿੱਲੀ ਦੇ ਡਿਨਰ ਵਿੱਚ ਸ਼ਾਮਲ ਹੋਣ ਦਾ ਕੋਈ ਵਿਚਾਰ ਨਹੀਂ ਸੀ। ਉਹ 11 ਫਰਵਰੀ ਨੂੰ ਭਾਰਤ ਆਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਡੈਲੀਗੇਸ਼ਨ ਨਾਲ ਨਹੀਂ ਸਗੋਂ ਨਿੱਜੀ ਦੌਰੇ ‘ਤੇ ਭਾਰਤ ਆਏ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਤੇ ਮੰਤਰੀ ਨਾਲ ਨਜ਼ਰ ਆਏ ਸਾਬਕਾ ਖ਼ਾਲਿਸਤਾਨੀ ਜਸਪਾਲ ਅਟਵਾਲ ਮੁੰਬਈ ਵਿੱਚ ਇੱਕ ਸਮਾਗਮ ਵਿੱਚ ਪਹੁੰਚੇ ਸਨ। ਉਹ ਐਮ.ਪੀ. ਰਣਦੀਪ ਐਸ. ਸਰਾਏ ਦੇ ਸੱਦੇ 'ਤੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਸਰਾਏ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੁਆਫੀ ਵੀ ਮੰਗੀ ਹੈ।

ਟਾਪ ਹੈਡਲਾਈਨ

280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ
280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ
ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ
ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ
Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ
Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ
Student in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...
ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
Embed widget