Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ਪੁਲਿਸ ਨੂੰ ਸ਼ਰੇਆਮ ਗਾਲਾਂ ਕੱਢੀਆਂ। ਉਨ੍ਹਾਂ ਨੇ ਕਿਸੇ ਜਾਣਕਾਰ ਨੂੰ ਪੁਲਿਸ ਨਾਕੇ ਉਪਰ ਰੋਕਿਆ ਗਿਆ ਜਿਸ ਤੋਂ ਗੁੱਸੇ ਵਿੱਚ ਆ ਕੇ ਚਾਵਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਮਾਂ-ਭੈਣ ਦੀਆਂ ਗਾਲਾਂ ਕੱਢੀਆਂ।

Khalistani Gopal Singh Chawla Video Viral: ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ਪੁਲਿਸ ਨੂੰ ਸ਼ਰੇਆਮ ਗਾਲਾਂ ਕੱਢੀਆਂ। ਉਨ੍ਹਾਂ ਨੇ ਕਿਸੇ ਜਾਣਕਾਰ ਨੂੰ ਪੁਲਿਸ ਨਾਕੇ ਉਪਰ ਰੋਕਿਆ ਗਿਆ ਜਿਸ ਤੋਂ ਗੁੱਸੇ ਵਿੱਚ ਆ ਕੇ ਚਾਵਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਮਾਂ-ਭੈਣ ਦੀਆਂ ਗਾਲਾਂ ਕੱਢੀਆਂ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਚਾਵਲਾ ਨੇ ਮਾਫੀ ਵੀ ਮੰਗੀ ਹੈ।
Khalistani Gopal Singh Chawla surfaces in a video from this afternoon outside the holy Nankana Sahib Gurudwara giving choicest abuses to Pakistani Police in Punjab. Chawla’s guest was stopped for checking by cops which triggered him. Chawla threatens to call the Pak Army… pic.twitter.com/o4zj0oVmzf
— Aditya Raj Kaul (@AdityaRajKaul) March 5, 2025
ਇਸ ਵੀਡੀਓ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਚਾਵਲਾ ਦੀ ਉੱਪਰ ਤੱਕ ਪਹੁੰਚ ਹੈ। ਇਸ ਲਈ ਹੀ ਉਹ ਪੁਲਿਸ ਉਪਰ ਧੌਂਸ ਜਮਾ ਰਿਹਾ ਸੀ। ਵੀਡੀਓ ਵਿੱਚ ਚਾਵਲਾ ਪਾਕਿ ਫੌਜ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨੀ ਪੁਲਿਸ ਨੂੰ ਗਾਲ੍ਹਾਂ ਕੱਢਦਾ ਦਿਖਾਈ ਦੇ ਰਿਹਾ ਹੈ। ਇਸ 1.04 ਮਿੰਟ ਦੇ ਵੀਡੀਓ ਵਿੱਚ ਚਾਵਲਾ ਪਾਕਿਸਤਾਨ ਦੀ ਪੰਜਾਬ ਪੁਲਿਸ ਨੂੰ ਗਾਲ੍ਹਾਂ ਕੱਢਦਾ ਦਿਖਾਈ ਦੇ ਰਿਹਾ ਹੈ। ਚਾਵਲਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਤੇ ਹੋਰ ਅਧਿਕਾਰੀਆਂ ਨੂੰ ਧਮਕੀਆਂ ਦੇ ਰਿਹਾ ਹੈ।
ਚਾਵਲਾ ਜੋ ਆਪਣੇ ਆਪ ਨੂੰ ਆਈਐਸਆਈ ਦੇ ਨੇੜੇ ਹੋਣ ਦਾ ਦਾਅਵਾ ਕਰਦਾ ਹੈ, ਕਹਿ ਰਿਹਾ ਹੈ ਕਿ ਉਸ ਦੇ ਉੱਚ ਪੱਧਰ 'ਤੇ ਮਜ਼ਬੂਤ ਸਬੰਧ ਹਨ ਤੇ ਇੱਕ ਸੀਨੀਅਰ ਫੌਜੀ ਅਧਿਕਾਰੀ ਬ੍ਰਿਗੇਡੀਅਰ ਸਾਹਿਬ ਉਸ ਦਾ ਸਮਰਥਕ ਹੈ। ਵੀਡੀਓ ਵਿੱਚ ਚਾਵਲਾ ਆਪਣੇ ਮਹਿਮਾਨਾਂ ਨੂੰ "ਸਟੇਟ ਗੈਸਟ" ਕਹਿ ਰਿਹਾ ਹੈ ਤੇ ਉਨ੍ਹਾਂ ਲਈ ਵੀਆਈਪੀ ਟਰੀਟ ਦੀ ਮੰਗ ਕਰ ਰਿਹਾ ਹੈ। ਉਹ ਪੁਲਿਸ ਨੂੰ ਧਮਕੀ ਦੇ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਗਾਲ੍ਹਾਂ ਕੱਢਦੇ ਹੋਏ ਉਹ ਕਹਿ ਰਿਹਾ ਹੈ ਕਿ ਬ੍ਰਿਗੇਡੀਅਰ ਸਾਹਿਬ ਨੇ ਉਸ ਨੂੰ ਭੇਜਿਆ ਹੈ। ਸੋਚੋ ਕਿ ਤੁਹਾਡੇ ਨਾਲ ਕੀ ਹੋਵੇਗਾ।
ਵੀਡੀਓ ਵਾਇਰਲ ਹੋਣ ਮਗਰੋਂ ਮੁਆਫ਼ੀ ਮੰਗਦੇ ਹੋਏ ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਸਟੇਟ ਗੈਸਟ ਗੁਰਦੁਆਰੇ ਦੇ ਗੇਟ 'ਤੇ ਆਏ ਸਨ। ਉਸ ਸਮੇਂ ਮੈਂ ਉਹ ਸ਼ਬਦ ਕਹੇ ਜੋ ਮੈਨੂੰ ਨਹੀਂ ਕਹਿਣੇ ਚਾਹੀਦੇ ਸਨ। ਪੰਜਾਬ ਪੁਲਿਸ ਸਾਨੂੰ ਸੁਰੱਖਿਆ ਦਿੰਦੀ ਹੈ ਤੇ ਪੰਜਾਬ ਪੁਲਿਸ ਪੂਰੇ ਪਾਕਿਸਤਾਨ ਵਿੱਚ ਸਭ ਤੋਂ ਬਹਾਦਰ ਪੁਲਿਸ ਫੋਰਸ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਇਸ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ, ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ।






















