ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਹੁਣ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਪਰਮਾਣੂ ਮਿਸਾਇਲ ਦਾ ਨਿਸ਼ਾਨਾ ਯੂਰਪ ਹੋ ਸਕਦਾ ਹੈ। ਨਾਟੋ ਦੇ ਸੈਕਟਰੀ ਜਨਰਲ ਜੇਂਸ ਸਟੌਲਟੇਨਬਰਗ ਨੇ ਕਿਹਾ ਕਿ ਯੂਰਪ ਨੂੰ ਉੱਤਰੀ ਕੋਰੀਆ ਦੀ ਪਰਮਾਣੂ ਮਿਸਾਇਲਾਂ ਤੋਂ ਖਤਰਾ ਹੈ। ਦੱਖਣੀ ਕੋਰੀਆ ਦੀ ਦਾਯਵੂ ਕੰਪਨੀ ਤੋਂ ਉੱਤਰੀ ਕੋਰੀਆ ਦੇ ਹੈਕਰਜ਼ ਨੇ ਜੰਗੀ ਜਹਾਜ਼, ਪਣਡੁੱਬੀ ਤੇ ਦੂਜੇ ਹਥਿਆਰਾਂ ਦੇ ਬਲੂ ਪ੍ਰਿੰਟ ਹੈਕਰ ਕਰ ਲਏ ਹਨ।


ਨਾਟੋ ਦੇ ਸੈਕਟਰੀ ਜਨਰਲ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਯੂਰਪ ਵੀ ਉੱਤਰੀ ਕੋਰੀਆ ਦੀ ਮਿਸਾਇਲਾਂ ਦੀ ਰੇਂਜ 'ਚ ਆ ਗਿਆ ਹੈ ਤੇ ਨਾਟੋ ਦੇ ਮੈਂਬਰ ਦੇਸ਼ ਪਹਿਲੇ ਹੀ ਖਤਰੇ 'ਚ ਆ ਚੁੱਕੇ ਹਨ। ਨਾਟੋ ਕੋਲ ਕਿਸੇ ਵੀ ਖਤਰੇ ਤੇ ਕਿਸੇ ਵੀ ਹਮਲਾਵਰ ਨੂੰ ਜਵਾਬ ਦੇਣ ਦੀ ਹਿੰਮਤ ਹੈ। ਨਾਟੋ ਤੇ ਉਸ ਦੇ ਸਹਿਯੋਗੀ ਜੰਗ ਨਹੀਂ ਚਾਹੁੰਦੇ। ਇਹ ਇੱਕ ਬਰਬਾਦੀ ਹੋਵੇਗੀ। ਨਾਟੋ ਵਰਗੇ ਤਾਕਤਵਰ ਜਥੇਬੰਦੀ ਦੇ ਵੱਡੇ ਅਧਿਕਾਰੀ ਦਾ ਇਹ ਬਿਆਨ ਯੂਰਪ ਨੂੰ ਡਰਾਉਣ ਵਾਲਾ ਹੈ।"

ਨਾਟੋ ਦਾ ਮਤਲਬ ਨੌਰਥ ਅੰਟਲਾਂਟਿਕ ਟ੍ਰੀਟ੍ਰੀ ਆਗਰਗੇਨਾਈਜ਼ੇਸ਼ਨ ਹੈ। ਇਹ ਇੱਕ ਫੌਜੀ ਗਠਬੰਧਨ ਹੈ। ਇਸ 'ਚ ਅਮਰੀਕਾ, ਫਰਾਂਸ, ਬ੍ਰਿਟੇਨ ਸਣੇ 29 ਮੁਲਕ ਸ਼ਾਮਲ ਹਨ। ਨਾਟੋ ਦੀ ਸਥਾਪਨਾ 4 ਅਪ੍ਰੈਲ, 1949 ਨੂੰ ਹੋਈ ਸੀ। ਇਸ ਦਾ ਹੈੱਡਕੁਆਰਟਰ ਬੈਲਜ਼ੀਅਮ ਦੇ ਬ੍ਰੱਸਲਸ 'ਚ ਹੈ। ਸਮਝੌਤੇ ਮੁਤਾਬਕ ਨਾਟੋ ਦੇ ਮੈਂਬਰ ਕਿਸੇ ਵੀ ਮੁਲਕ 'ਤੇ ਹਮਲਾ ਹੋਇਆ ਤਾਂ ਦੂਜੇ ਮੁਲਕ ਇਸ ਦਾ ਜਵਾਬ ਦੇਣ 'ਚ ਸਾਥ ਦੇਣਗੇ।

ਵੱਡਾ ਖੁਲਾਸਾ ਇਹ ਹੋਇਆ ਹੈ ਕਿ ਉੱਤਰ ਕੋਰੀਆ ਨੇ ਜੰਗੀ ਜਹਾਜ਼ਾਂ ਤੇ ਪਣਡੁੱਬੀਆਂ ਦੇ ਬਲੂਪ੍ਰਿੰਟ ਚੋਰੀ ਕਰ ਲਏ ਹਨ। ਦੱਖਣੀ ਕੋਰੀਆ ਦੇ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਇਸ ਕੰਮ ਨੂੰ ਉੱਤਰੀ ਕੋਰੀਆ ਦੇ ਹੈਕਰਜ਼ ਨੇ ਅੰਜ਼ਾਮ ਦਿੱਤਾ ਹੈ ਪਰ ਉੱਤਰ ਕੋਰੀਆ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਸਾਇਬਰ ਕ੍ਰਾਇਮ 'ਚ ਉਸ ਦਾ ਹੱਥ ਨਹੀਂ ਹੈ।

ਅਖਬਾਰ ਮੁਤਾਬਕ ਦੱਖਣੀ ਕੋਰੀਆ ਦੇ ਦਾਯਵੂ ਸ਼ਿਪਬਿਲਡਿੰਗ ਐਂਡ ਮਰੀਨ ਇੰਜਨੀਅਰਿੰਗ ਕੰਪਨੀ ਨੇ 40 ਹਜ਼ਾਰ ਦਸਤਾਵੇਜ਼ ਹੈੱਕ ਕੀਤੇ ਗਏ ਹਨ। ਇਸ 'ਚ ਫੌਜ ਨਾਲ ਜੁੜੇ 60 ਹਜ਼ਾਰ ਸਿਕ੍ਰੇਟ ਦਸਤਾਵੇਜ਼ ਵੀ ਹਨ। ਇਨ੍ਹਾਂ 'ਚ ਜਹਾਜ਼, ਪਣਡੁੱਬੀਆਂ ਤੇ ਦੂਜੇ ਹਥਿਆਰ ਬਣਾਉਣ ਦੀ ਤਕਨੀਕ ਤੇ ਬਲੂਪ੍ਰਿੰਟ ਹਨ।