ਸੀਓਲ: ਉਤਰ ਕੋਰੀਆ 'ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉੱਤਰ ਕੋਰੀਆ ਵੱਲੋਂ ਇਕ ਹੋਰ ਐਟਮੀ ਧਮਾਕਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਾਨਾਸ਼ਾਹ ਕਿਮ ਜੌਂਗ ਵੱਲੋਂ ਧਮਾਕਿਆਂ ਦੇ ਕਈ ਪ੍ਰੀਖਣ ਕੀਤੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਜਾਪਾਨ ਉੱਪਰੋਂ ਇੱਕ ਮਿਸਾਈਲ ਦਾਗੀ ਸੀ।ਦੱਖਣੀ ਕੋਰੀਆ ਦੀ ਫੌਜ ਮੁਤਾਬਕ, ਇਹ ਮਿਸਾਈਲ ਤਕਰੀਬਨ 770 ਕਿਲੋਮੀਟਰ ਦੀ ਉਚਾਈ ਤੱਕ ਗਈ ਸੀ ਤੇ ਤਕਰੀਬਨ 3700 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ। ਹੁਣ ਉੱਤੀਰ ਕੋਰੀਆ ਨੇ ਹੁਣ ਧਮਕੀ ਦੇ ਦਿੱਤੀ ਹੈ ਕਿ ਉਹ ਅਮਰੀਕਾ ਨੂੰ ਸੁਆਹ ਕਰ ਦੇਵੇਗਾ ਤੇ ਜਾਪਾਨ ਨੂੰ ਪਰਮਾਣੂ ਬੰਬਾ ਨਾਲ ਸਮੁੰਦਰ ਵਿੱਚ ਡੁਬੋ ਦੇਵੇਗਾ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਯੁਕਤ ਰਾਸ਼ਟਰ 'ਚ ਆਪਣੇ ਪਹਿਲੇ ਭਾਸ਼ਣ 'ਚ ਉੱਤਰ ਕੋਰੀਆ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ। ਟਰੰਪ ਨੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ ਦਾ ਮਜ਼ਾਕ ਉਡਾਉਂਦੇ ਹੋਏ ਰੌਕੇਟ ਮੈਨ ਕਿਹਾ ਸੀ। ਟਰੰਪ ਨੇ ਕਿਹਾ ਸੀ ਕਿ ਕਿਮ ਨੂੰ ਨਹੀਂ ਪਤਾ ਕਿ ਉਹ ਖੁਦਕੁਸ਼ੀ ਕਰਨ ਦੇ ਰਸਤੇ 'ਤੇ ਤੁਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਕੋਰੀਆ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਚੀਨ ਦੇ ਸੈਂਟਰਲ ਬੈਂਕ ਨੇ ਹੋਰ ਚੀਨੀ ਬੈਂਕਾਂ ਨੂੰ ਪਿਓਂਗਯਾਂਗ ਨਾਲ ਕਾਰੋਬਾਰ ਰੋਕਣ ਲਈ ਕਿਹਾ ਗਿਆ ਹੈ।ਉੱਤਰ ਕੋਰੀਆ ਨੇ ਟਰੰਪ ਦੇ ਭਾਸ਼ਣ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਸੰਯੁਕਤ ਰਾਸ਼ਟਰ 'ਚ ਟਰੰਪ ਦਾ ਭਾਸ਼ਣ ਭੌਂਕਣ ਵਾਂਗ ਲੱਗ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਕੁੱਤਾ ਭੌਂਕਦਾ ਹੈ, ਕਾਫਲਾ ਤੁਰਦਾ ਰਹਿੰਦਾ ਹੈ।