ਨਵੀਂ ਦਿੱਲੀ: ਕੱਲ੍ਹ ਤੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪਾਕਿਸਤਾਨ ਦੀ ਮਿਲਟਰੀ ਆਰਥਿਕ ਮਦਦ ਰੋਕਣ ਦਾ ਮਾਮਲਾ ਚਰਚਾ ਵਿੱਚ ਹੈ। ਕਿਹਾ ਜਾ ਰਿਹਾ ਹੀ ਕਿ ਇਸ ਕਦਮ ਨਾਲ ਪਾਕਿਸਤਾਨ ਨੂੰ ਆਰਥਿਕ ਮੋਰਚੇ 'ਤੇ ਵੱਡਾ ਝਟਕਾ ਲੱਗੇਗਾ। ਹਾਲਾਂਕਿ, ਚੀਨ ਨੇ ਅੱਜ ਪਾਕਿਸਤਾਨ ਦਾ ਸਾਥ ਦਿੰਦਿਆਂ ਕਿਹਾ ਕਿ ਪਾਕਿਸਤਾਨ ਖ਼ੁਦ ਅੱਤਵਾਦ ਦੇ ਖਿਲਾਫ ਕਈ ਕੁਰਬਾਨੀਆਂ ਦਿੰਦਾ ਆ ਰਿਹਾ ਹੈ।

ਪਾਕਿਸਤਾਨ ਦੇ ਅਰਥਚਾਰੇ ਵਿੱਚ ਅਮਰੀਕਾ ਤੋਂ ਮਿਲਣ ਵਾਲੀ ਆਰਥਿਕ ਮਦਦ ਦਾ ਇੱਕ ਵੱਡਾ ਹਿੱਸਾ ਸ਼ਾਮਿਲ ਹੈ। ਜੇਕਰ ਇਸ ਦਾ ਪੂਰਾ ਲੇਖਾ-ਜੋਖਾ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਪਾਕਿਸਤਾਨ ਦੇ ਵੱਖ-ਵੱਖ ਕਈ ਸੈਕਟਰਾਂ ਵਿੱਚ ਕੰਮ ਅਮਰੀਕੀ ਮਦਦ ਨਾਲ ਹੀ ਚੱਲਦਾ ਰਿਹਾ ਹੈ। ਹੁਣ ਯੂ.ਐਸ. ਨੇ ਅੱਤਵਾਦ ਦੇ ਖ਼ਿਲਾਫ ਢੁਕਵੀਂ ਕਾਰਵਾਈ ਨਾ ਕਰਨ ਦੇ ਚੱਲਦਿਆਂ ਪਾਕਿਸਤਾਨ ਦੀ ਮਿਲਟਰੀ ਆਰਥਿਕ ਮਦਦ ਰੋਕ ਦਿੱਤੀ ਹੈ ਤਾਂ ਪਾਕਿ ਦੇ ਲਈ ਇਨ੍ਹਾਂ ਸੈਕਟਰਾਂ ਦਾ ਕੰਮ ਚਲਾਉਣਾ ਬੜਾ ਹੀ ਮੁਸ਼ਕਿਲ ਹੋ ਜਾਵੇਗਾ।

ਪਾਕਿਸਤਾਨ ਨੂੰ ਵੱਖ-ਵੱਖ ਸੈਕਟਰਾਂ ਚ ਦਿੱਤੀ ਗਈ ਮਦਦ ਦਾ ਵੇਰਵਾ-

  • ਰੱਖਿਆ ਜਾਂ ਡਿਫੈਂਸ ਸਬੰਧੀ ਮਦਦ

  • ਕਾਊਂਟਰ ਨਾਰਕੋਟਿਕਸ ਫੰਡ- 326 ਮਿਲੀਅਨ ਡਾਲਰ (2,069 ਕਰੋੜ ਰੁਪਏ)

  • ਵਿਦੇਸ਼ ਮੰਤਰਾਲਾ ਫਾਇਨਾਂਸਿੰਗ- 4.10 ਬਿਲੀਅਨ ਡਾਲਰ (25,500 ਕਰੋੜ ਰੁਪਏ)

  • ਇੰਟਰਨੈਸ਼ਨਲ ਮਿਲਟਰੀ ਐਜੂਕੇਸ਼ਨ ਅਤੇ ਟਰੇਨਿੰਗ- 52 ਮਿਲੀਅਨ ਡਾਲਰ (331 ਕਰੋੜ ਰੁਪਏ)

  • ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਐੱਨ.ਲਾਅ. ਜਿਸ ਵਿੱਚ ਪਾਕਿਸਤਾਨ ਦੀ ਬਾਰਡਰ ਸਿਕਿਉਰਿਟੀ ਵੀ ਸ਼ਾਮਿਲ ਹੈ। ਉਸ ਦੇ ਲਈ

  • ਯੂ.ਐੱਸ. ਵੱਲੋਂ ਪਾਕਿਸਤਾਨ ਨੂੰ 949 ਮਿਲੀਅਨ ਡਾਲਰ (6,045 ਕਰੋੜ ਰੁਪਏ) ਮਿਲਦੇ ਹਨ।

  • ਐਂਟੀ ਟੈਰਰਿਜ਼ਮ ਫੰਡ- 182 ਮਿਲੀਅਨ ਡਾਲਰ (1,146 ਕਰੋੜ ਰੁਪਏ)


 

ਅਰਥ ਵਿਵਸਥਾ ਨਾਲ ਜੁੜੀ ਮਦਦ-

  • ਬੱਚਿਆਂ ਸੁਰੱਖਿਆ ਅਤੇ ਸਿਹਤ ਲਈ 295 ਮਿਲੀਅਨ ਡਾਲਰ (1,878 ਕਰੋੜ ਰੁਪਏ)

  • ਇਕਨਾਮਿਕ ਸਪੋਰਟ ਫੰਡ 88.70 ਬਿਲੀਅਨ ਡਾੱਲਰ (57,000 ਕਰੋੜ ਰੁਪਏ)

  • ਖਾਧ ਪਦਾਰਥਾਂ ਲਈ ਆਰਥਿਕ ਮਦਦ 643 ਮਿਲੀਅਨ ਡਾੱਲਰ (4,094 ਕਰੋੜ ਰੁਪਏ)

  • ਇੰਟਰਨੈਸ਼ਨਲ ਡਿਜ਼ਾਸਟਰ ਅਸਿਸਟੈਂਸ (ਭੂਚਾਲ, ਹੜ੍ਹ ਆਦਿ) ਲਈ 918 ਮਿਲੀਅਨ ਡਾਲਰ ਜਾਂ 5,850 ਕਰੋੜ ਰੁਪਏ ਦੀ ਆਰਥਿਕ ਮਦਦ।

  • ਮਾਈਗਰੇਸ਼ਨ ਅਤੇ ਰਿਫਿਊਜ਼ੀ ਅਸਿਸਟੈਂਸ 257 ਮਿਲੀਅਨ ਡਾਲਰ (1656 ਕਰੋੜ ਰੁਪਏ)