ਲੰਡਨ-ਬ੍ਰੈਡਫੋਰਡ ਦੇ ਵੋਬਰਨ ਚਿੜੀਆ ਘਰ ਵਿਚ ਅੱਗ ਲੱਗਣ ਕਾਰਨ 13 ਬਾਂਦਰਾਂ ਦੀ ਮੌਤ ਹੋ ਗਈ। ਇਹ ਅੱਗ ਤੜਕਸਾਰ ਕਰੀਬ 2.30 ਵਜੇ ਲੱਗੀ ਅਤੇ ਮੌਕੇ 'ਤੇ ਪਹੁੰਚੇ ਅੱਗ ਬੁਝਾਊ ਅਮਲੇ ਨੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ।

ਇਹ ਅੱਗ ਚਿੜੀਆ ਘਰ ਦੀ ਉਸ ਇਮਾਰਤ ਨੂੰ ਲੱਗੀ, ਜਿਸ ਵਿਚ ਬਾਂਦਰ ਰੱਖੇ ਹੋਏ ਸਨ। ਅੱਗ ਬੁਝਾਊ ਅਮਲੇ ਦੀ ਜੱਦੋ-ਜਹਿਦ ਦੇ ਬਾਵਜੂਦ 13 ਬਾਂਦਰਾਂ ਦੀ ਮੌਤ ਹੋ ਗਈ ਅਤੇ ਇਮਾਰਤ ਦਾ 90 ਫੀਸਦੀ ਹਿੱਸਾ ਸੜ ਕੇ ਸੁਆਹ ਹੋ ਗਿਆ।

ਚਿੜੀਆ ਘਰ ਦੇ ਬੁਲਾਰੇ ਅਨੁਸਾਰ ਅੱਗ ਤੋਂ ਕਈ ਜਾਨਵਰਾਂ ਨੂੰ ਬਚਾਅ ਲਿਆ ਗਿਆ ਹੈ ਪਰ ਪਟਾਸ ਕਿਸਮ ਦੇ 15 ਬਾਂਦਰ ਮਾਰੇ ਗਏ। ਇਹ ਪਟਾਸ ਬਾਂਦਰ 85 ਸੈਂਟੀਮੀਟਰ ਤੱਕ ਲੰਮੇ ਹੁੰਦੇ ਹਨ ਅਤੇ 20 ਸਾਲ ਤੱਕ ਜਿਊਾਦੇ ਰਹਿ ਸਕਦੇ ਹਨ।