Pakistan news: ਪਾਕਿਸਤਾਨ 'ਚ ਈਸਾਈ ਭਾਈਚਾਰੇ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਅੱਜ ਵੀ ਯਾਨੀ ਮੰਗਲਵਾਰ ਸਵੇਰੇ ਲਾਹੌਰ ਦੀ ਇੱਕ ਮਸਜਿਦ ਤੋਂ ਈਸਾਈਆਂ 'ਤੇ ਹਮਲਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫੈਸਲਾਬਾਦ ਦੇ ਇਕ ਚਰਚ 'ਤੇ ਉਰਦੂ ਵਿਚ ਈਸਾਈਆਂ ਨੂੰ ਡਰਾਉਣ ਲਈ ਲਿਖਿਆ ਗਿਆ ਹੈ, 'ਅਸੀਂ ਆ ਗਏ ਹਾਂ...।' ਇਸ ਦੇ ਨਾਲ ਹੀ ਈਸਾਈਆਂ ਦੇ ਖਿਲਾਫ ਈਸ਼ਨਿੰਦਾ ਦਾ ਮਾਮਲਾ ਦਰਜ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਈਸਾਈ ਭਾਈਚਾਰੇ ਨੇ ਵੀ ਵੀਡੀਓ ਜਾਰੀ ਕਰਕੇ ਮਦਦ ਵੀ ਮੰਗੀ ਹੈ।






ਉੱਥੇ ਹੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪੁਲਿਸ ਮੁਖੀ ਨੇ ਕਿਹਾ ਕਿ ਇੱਥੇ ਘੱਟ ਗਿਣਤੀ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹਨ। ਪਾਕਿਸਤਾਨ 'ਚ ਹਰ ਰੋਜ਼ ਈਸਾਈ ਭਾਈਚਾਰੇ ਦੇ ਲੋਕ ਲਗਾਤਾਰ ਆਪਣੀਆਂ ਵੀਡੀਓਜ਼ ਜਾਰੀ ਕਰਕੇ ਦੁਨੀਆ ਤੋਂ ਮਦਦ ਮੰਗ ਰਹੇ ਹਨ ਅਤੇ ਇਹ ਵੀ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ। ਲਾਹੌਰ ਦੇ ਸ਼ੇਖੂਪੁਰ ਇਲਾਕੇ 'ਚ ਅੱਜ ਸਵੇਰੇ ਈਸਾਈ ਭਾਈਚਾਰੇ ਦੇ ਇਕ ਨੌਜਵਾਨ ਦਾ ਸਥਾਨਕ ਲੋਕਾਂ ਨਾਲ ਵਿਵਾਦ ਹੋ ਗਿਆ ਸੀ।


ਇਸ ਤੋਂ ਬਾਅਦ ਮੁਸਲਮਾਨਾਂ ਨੂੰ ਸਥਾਨਕ ਮਸਜਿਦ ਤੋਂ ਇਕੱਠੇ ਹੋਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉੱਥੇ ਮੌਜੂਦ ਈਸਾਈ ਭਾਈਚਾਰੇ ਦੇ ਲੋਕ ਉਥੋਂ ਭੱਜਣ ਲੱਗੇ ਅਤੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਜਾਨ-ਮਾਲ ਬਚਾਉਣ ਦੀ ਗੁਹਾਰ ਲਗਾਈ।


ਇਹ ਵੀ ਪੜ੍ਹੋ: Khalistan Referendum: ਕੈਨੇਡਾ 'ਚ ਖਾਲਿਸਤਾਨ ਰੈਫਰੈਂਡਮ ਸਮਾਗਮ ਰੱਦ, ਏਕੇ-47 ਦੀਆਂ ਤਸਵੀਰਾਂ ਕਰਕੇ ਐਕਸ਼ਨ


ਵੀਡੀਓ ਵਿੱਚ ਸਾਫ਼ ਤੌਰ 'ਤੇ ਈਸਾਈ ਭਾਈਚਾਰੇ ਦਾ ਇੱਕ ਵਿਅਕਤੀ ਅੱਜ ਸਵੇਰੇ ਆਪਣੀ ਹੱਡਬੀਤੀ ਦੱਸ ਰਿਹਾ ਹੈ ਅਤੇ ਮਦਦ ਮੰਗ ਰਿਹਾ ਹੈ। ਇਸ ਤੋਂ ਪਹਿਲਾਂ ਫੈਸਲਾਬਾਦ ਦੇ ਰਹਿਮਤ ਟਾਊਨ ਇਲਾਕੇ 'ਚ ਇਕ ਚਰਚ ਦੀ ਬਾਹਰੀ ਕੰਧ 'ਤੇ ਮੁਹੰਮਦ ਅੱਲ੍ਹਾ ਦੇ ਨਾਂ ਦੇ ਸ਼ਬਦ ਲਿਖੇ ਹੋਏ ਸਨ ਅਤੇ ਚਰਚ ਦੀ ਕੰਧ 'ਤੇ ਲਿਖਿਆ ਸੀ ਕਿ ਅਸੀਂ ਆ ਗਏ ਹਾਂ।


ਚਰਚ ਦੇ ਲੋਕਾਂ ਦੀ ਸਮੱਸਿਆ ਇਹ ਹੈ ਕਿ ਜੇਕਰ ਉਹ ਆਪਣੇ ਚਰਚ ਦੀ ਕੰਧ 'ਤੇ ਲਿਖਿਆ ਮੁਹੰਮਦ ਜਾਂ ਅੱਲ੍ਹਾ ਦਾ ਨਾਮ ਹਟਾ ਦਿੰਦੇ ਹਨ, ਤਾਂ ਉਨ੍ਹਾਂ ਵਿਰੁੱਧ ਈਸ਼ਨਿੰਦਾ ਦੇ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਉਥੋਂ ਦੇ ਈਸਾਈ ਭਾਈਚਾਰੇ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਉਹ ਇੱਥੋਂ ਭੱਜ ਜਾਣ ਨਹੀਂ ਤਾਂ ਜਾਨੋਂ ਮਾਰ ਦੇਵਾਂਗੇ।


ਇਹ ਵੀ ਪੜ੍ਹੋ: Bhagwant Mann: ਅਧਿਆਪਕ ਦਿਵਸ ਮੌਕੇ ਅਧਿਆਪਕਾਂ 'ਤੇ ਡੰਡਾ! ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਝੜਪ