31 ਜਨਵਰੀ ਤਕ ਹੋਇਆ ਲੌਕਡਾਊਨ, ਸਖਤ ਨਿਯਮ ਰਹਿਣਗੇ ਲਾਗੂ
ਜਰਮਨੀ ਦੀ ਨਵੀਂ ਸੰਘੀ ਸਰਕਾਰ ਤੇ ਦੇਸ਼ ਦੇ ਸਾਰੇ 16 ਸੂਬਿਆਂ ਦੀਆਂ ਸਰਕਾਰਾਂ ਨੇ 31 ਜਨਵਰੀ ਤਕ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ।
ਕੋਰੋਨਾ ਮਹਾਮਾਰੀ ਦਾ ਫੈਲਾਅ ਰੋਕਣ ਲਈ ਜਰਮਨੀ ਦੀ ਨਵੀਂ ਸੰਘੀ ਸਰਕਾਰ ਤੇ ਦੇਸ਼ ਦੇ ਸਾਰੇ 16 ਸੂਬਿਆਂ ਦੀਆਂ ਸਰਕਾਰਾਂ ਨੇ 31 ਜਨਵਰੀ ਤਕ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਚਾਂਸਲਰ ਏਂਜੇਲਾ ਮਾਰਕਲ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚ ਬੈਠਕ ਹੋਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਮੰਗਲਵਾਰ ਚਾਂਸਲਰ ਮਾਰਕਲ ਨੇ ਖੇਤਰੀ ਗਵਰਨਰਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਪ੍ਰੈੱਸ ਕਾਨਫਰੰਸ ਜ਼ਰੀਏ ਮਾਰਕਲ ਨੇ ਦੇਸ਼ 'ਚ 31 ਜਨਵਰੀ ਤਕ ਲੌਕਡਾਊਨ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, 'ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਜ਼ਾਫਾ ਹੋਇਆ ਹੋ ਰਿਹਾ ਹੈ। ਅਸੀਂ 31 ਜਨਵਰੀ ਤਕ ਦੇਸ਼ 'ਚ ਲੌਕਡਾਊਨ ਲਾ ਰਹੇ ਹਾਂ। ਅਸੀਂ ਲੋਕਾਂ ਦੇ ਹਿਤ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ।'
ਲਾਗੂ ਕੀਤੇ ਸਖ਼ਤ ਨਿਯਮ
ਪੂਰੇ ਜਰਮਨੀ 'ਚ ਹਾਈ-ਹਿਟ ਖੇਤਰਾਂ ਦੇ ਨਿਵਾਸੀਆਂ ਲਈ ਪਹਿਲੀ ਵਾਰ ਗੈਰ-ਲੋੜੀਂਦੀ ਯਾਤਰਾ ਲਈ ਨਿਯਮ ਲਾਗੂ ਕੀਤੇ ਗਏ ਹਨ। ਨਵੇਂ ਨਿਯਮ ਦੇ ਮੁਤਾਬਕ ਕਿਸੇ ਇਕ ਘਰ ਦੇ ਮੈਂਬਰਾਂ ਨੂੰ ਜਨਤਕ ਰੂਪ ਤੋਂ ਸਿਰਫ ਇਕ ਹੋਰ ਵਿਅਕਤੀ ਨੂੰ ਮਿਲਣ ਦੀ ਇਜਾਜ਼ਤ ਹੋਵੇਗੀ। ਕਈ ਹੋਰ ਯੂਰਪੀ ਦੇਸ਼ਾਂ ਵਾਂਗ, ਜਰਮਨੀ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਮੰਗਲਵਾਰ ਆਪਣਾ ਤੀਜਾ ਕੋਵਿਡ-19 ਲੌਕਡਾਊਨ ਸ਼ੁਰੂ ਕੀਤਾ। ਜਿਸ 'ਚ ਲੋਕਾਂ ਨੂੰ ਘਰ 'ਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਸਨ।
ਜਨਵਰੀ ਦੇ ਅੰਤ ਤਕ ਬੰਦ ਰਹਿਣਗੇ ਸਕੂਲ
ਗਾਈਡਲਾਈਨਸ ਦੇ ਮੁਤਾਬਕ, ਜਨਵਰੀ ਦੇ ਅੰਤ ਤਕ ਦੁਕਾਨਾਂ ਤੇ ਰੈਸਟੋਰੈਂਟ ਬੰਦ ਰਹਿਣਗੇ। ਘੱਟੋ ਘੱਟ ਮਹੀਨੇ ਦੇ ਅੰਤ ਤਕ ਆਨਲਾਈਨ ਆਯੋਜਿਤ ਹੋਣ ਵਾਲੀਆਂ ਕਲਾਸਾਂ ਦੇ ਨਾਲ ਸਕੂਲ ਬੰਦ ਰਹਿਣਗੇ। ਇਸ ਵਿਸ਼ੇ 'ਤੇ ਜਾਣਕਾਰੀ ਦਿੰਦਿਆਂ ਹੋਇਆਂ ਚਾਂਸਲਰ ਨੇ ਕਿਹਾ ਕਿ ਉਹ ਤੇ ਸੂਬੇ ਦੇ ਹੋਰ ਲੀਡਰ 25 ਜਨਵਰੀ ਨੂੰ ਨਵੇਂ ਉਪਾਵਾਂ ਦੀ ਸਮੀਖਿਆ ਕਰਨਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ