ਨਵੀਂ ਦਿੱਲੀ: ਟਵਿਟਰ 'ਤੇ ਅਕਸਰ ਅਜਿਹੀਆਂ ਵੀਡੀਓ ਦੇਖਣ ਨੂੰ ਮਿਲ ਜਾਂਦੀਆਂ ਹਨ, ਜਿਸ ਦੀ ਕਈ ਵਾਰ ਅਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ। ਹਾਲ ਹੀ 'ਚ ਇੱਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ। ਆਈਐਫਐਸ ਅਫ਼ਸਰ ਸੁਸਾਨਤਾ ਨੰਦਾ ਨੇ ਟਵਿਟਰ 'ਤੇ ਨੌ ਸੇਕੈਂਡ ਦੀ ਇੱਕ ਕਲਿਪ ਸ਼ੇਅਰ ਕੀਤੀ ਹੈ, ਜਿਸ 'ਚ ਸ਼ੇਰਾਂ ਦਾ ਇੱਕ ਝੂੰਡ ਸੜਕ 'ਤੇ ਤੁਰਿਆ ਜਾ ਰਿਹਾ ਹੈ। ਇਸ ਕਲਿੱਪ ਦੇ ਨਾਲ ਕੈਪਸ਼ਨ 'ਚ ਲਿੱਖਿਆ ਹੈ "ਦ ਆਰੀਜਿਨਲ ਕੈਟਵਾਕ।"


ਬਹੁਤ ਲੰਮੇ ਸਮੇਂ ਬਾਅਦ ਸੋਸ਼ਲ ਮੀਡਿਆ 'ਤੇ ਇੱਕ ਸ਼ਾਨਦਾਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕ ਨਕਲੀ ਜਾਂ ਐਡੀਟਿਡ ਦੱਸ ਰਹੇ ਹਨ। ਨੰਦਾ ਇਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਕਿ ਉਨ੍ਹਾਂ ਕੋਲ 45 ਸੇਕੈਂਡ ਦੀ ਵੀਡੀਓ ਹੈ, ਜੋ ਇਹ ਸਾਬਿਤ ਕਰ ਦੇਵੇਗੀ ਕਿ ਇਹ ਕਲਿੱਪ ਅਸਲੀ ਹੈ।




ਜਦੋਂ ਕੁਮੈਂਟਾਂ ਵੱਲ ਨਿਗ੍ਹਾਂ ਮਾਰੀਏ ਤਾਂ ਇਹ ਪਤਾ ਚੱਲਦਾ ਹੈ ਕਿ ਇਹ ਵੀਡੀਓ ਕਿਸੇ ਜੰਗਲ ਦੀ ਨਹੀਂ, ਸਗੋਂ ਸਾਊਥ ਅਫਰੀਕਾ ਦੇ ਇੱਕ ਫਾਰਮ ਦੀ ਹੈ। ਲੋਕ ਕੁਮੈਂਟ ਕਰਕੇ ਇਸ ਵੀਡੀਓ 'ਤੇ ਆਪਣੀ-ਆਪਣੀ ਪ੍ਰਤੀਕਿਰੀਆਵਾਂ ਦੇ ਰਹੇ ਹਨ।