ਚੀਨ: ਇੱਥੋਂ ਦੇ ਫੁਜ਼ੀਆਨ ਖੇਤਰ ‘ਚ ਇੱਕ ਬੱਸ ਹਾਈਜੈਕ ਕਰਕੇ ਸੜਕ ‘ਤੇ ਜਾ ਰਹੇ ਰਾਹਗੀਰਾਂ ‘ਚ ਚੜ੍ਹਾ ਦਿੱਤੀ। ਇਸ ‘ਚ 8 ਲੋਕਾਂ ਦੀ ਮੌਤ ਹੋ ਗਈ ਤੇ 21 ਜ਼ਖ਼ਮੀ ਹੋ ਗਏ। ਇਨ੍ਹਾਂ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ।
ਇੱਕ ਨਿਊਜ਼ ਏਜੰਸੀ ਮੁਤਾਬਕ ਘਟਨਾ ਲੋਂਗਯਾਨ ਸ਼ਹਿਰ ‘ਚ ਮੰਗਲਵਾਰ ਦੁਪਹਿਰ ਦੀ ਹੈ। ਹਾਈਜੈਕ ਕਰਨ ਵਾਲੇ ਕੋਲ ਇੱਕ ਚਾਕੂ ਮਿਲਿਆ ਹੈ ਜਿਸ ਦੀ ਮਦਦ ਨਾਲ ਉਸ ਨੇ ਬੱਸ ਅਗਵਾ ਕੀਤੀ ਸੀ।
ਚਸ਼ਮਦੀਦ ਸਿੰਹੁਆ ਦਾ ਕਹਿਣਾ ਹੈ ਕਿ ਸ਼ੱਕੀ ਨੇ ਬੱਸ ਨੂੰ ਪਹਿਲਾਂ ਆਪਣੇ ਕਬਜ਼ੇ ‘ਚ ਲਿਆ ਤੇ ਜਾਣਬੁੱਝ ਕੇ ਲੋਕਾਂ ‘ਤੇ ਚੜ੍ਹਾ ਦਿੱਤੀ। ਸ਼ੱਕੀ ਨੂੰ ਫਿਲਹਾਲ ਪੁਲਿਸ ਨੇ ਫੜ੍ਹ ਲਿਆ ਹੈ। ਜਦਕਿ ਮਰਨ ਵਾਲਿਆਂ ‘ਚ ਇੱਕ ਪੁਲਿਸ ਵਾਲਾ ਵੀ ਸ਼ਾਮਲ ਹੈ।
ਚੀਨ ਦੀ ਪੁਲਿਸ ਨੇ ਘਟਨਾ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿਪੱਣੀ ਨਹੀਂ ਕੀਤੀ ਹੈ। ਦੱਸ ਦਈਏ ਕਿ ਇਸ ਸਾਲ ਚੀਨ ਨੂੰ ਅਜਿਹੀਆਂ ਕਈ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।