ਪੜਚੋਲ ਕਰੋ
Advertisement
ਬ੍ਰਾਜ਼ੀਲ ਦੇ ਬਾਰ 'ਚ 'ਕਤਲੇਆਮ', ਛੇ ਮਹਿਲਾਵਾਂ ਸਮੇਤ 11 ਦੀ ਮੌਤ
ਘਟਨਾ ਵਿੱਚ ਛੇ ਮਹਿਲਾਵਾਂ ਸਮੇਤ 11 ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਦੁਪਹਿਰ ਕਰੀਬ 3:30 ਵਜੇ ਪਾਰਾ ਰਾਜ ਦੀ ਰਾਜਧਾਨੀ ਬੇਲੇਮ ਵਿੱਚ ਵਾਪਰੀ। ਪੁਲਿਸ ਨੇ ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਰਿਓ ਡੀ ਜੇਨੇਰੀਓ: ਬ੍ਰਾਜ਼ੀਲ ਦੇ ਇੱਕ ਬਾਰ ਵਿੱਚ ਐਤਵਾਰ ਨੂੰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਘਟਨਾ ਵਿੱਚ ਛੇ ਮਹਿਲਾਵਾਂ ਸਮੇਤ 11 ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਦੁਪਹਿਰ ਕਰੀਬ 3:30 ਵਜੇ ਪਾਰਾ ਰਾਜ ਦੀ ਰਾਜਧਾਨੀ ਬੇਲੇਮ ਵਿੱਚ ਵਾਪਰੀ। ਪੁਲਿਸ ਨੇ ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਸੱਤ ਹਮਲਾਵਰ ਕਾਰ ਤੇ ਬਾਈਕ ਤੇ ਸਵਾਰ ਹੋ ਕੇ ਬਾਰ ਪਹੁੰਚੇ। ਗੋਲ਼ੀਬਾਰੀ ਕਰਨ ਉਪਰੰਤ ਛੇ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਨੇ ਇੱਕ ਨੂੰ ਕਾਬੂ ਕਰ ਲਿਆ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਾਇਰਿੰਗ ਬਾਅਦ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਸੀ।
ਪਾਰਾ ਦੀ ਮਹਿਲਾ ਬੁਾਲਾਰਾ ਨਤਾਲਿਆ ਮੇਲੋ ਨੇ ਦੱਸਿਆ ਕਿ ਹਾਲੇ ਹਮਲੇ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਸੂਬੇ ਵਿੱਚ ਇਹ ਕਤਲੇਆਮ ਵਰਗਾ ਹੈ। ਬਾਰ 'ਚ ਮੌਜੂਦ ਲੋਕਾਂ ਨੇ ਮੋਬਾਈਲ ਵਿੱਚ ਇਸ ਦੀ ਵੀਡੀਓ ਵੀ ਰਿਕਾਰਡ ਕੀਤੀ ਹੈ ਜਿਸ ਵਿੱਚ ਫਰਸ਼ 'ਤੇ ਖ਼ੂਨ ਹੀ ਖ਼ੂਨ ਤੇ ਲਾਸ਼ਾਂ ਨਜ਼ਰ ਆ ਰਹੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਪੋਰਟਸ
ਵਿਸ਼ਵ
ਸਿਹਤ
Advertisement