ਪੜਚੋਲ ਕਰੋ
Advertisement
Mexico Bar Firing : ਮੈਕਸੀਕੋ ਦੇ ਬਾਰ 'ਚ ਫਾਇਰਿੰਗ ,10 ਲੋਕਾਂ ਦੀ ਮੌਤ, 5 ਜ਼ਖਮੀ
Mexico Bar Firing : ਮੈਕਸੀਕੋ (Mexico) ਦੇ ਕੇਂਦਰੀ ਰਾਜ ਗੁਆਨਾਜੁਆਟੋ (Guanajuato) ਦੇ ਇੱਕ ਬਾਰ 'ਚ ਹੋਏ ਹਮਲੇ ਵਿੱਚ 10 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ ਪੰਜ ਹੋਰ ਲੋਕ ਜ਼ਖਮੀ ਵੀ ਹੋਏ ਹਨ। ਹਮਲੇ ਦੀ ਪੁਸ਼ਟੀ ਕਰਦੇ ਹੋਏ ਸਥਾਨਕ ਅਧਿਕਾਰੀਆਂ ਨੇ ਐਤਵਾਰ (12 ਮਾਰਚ) ਨੂੰ ਇਹ ਜਾਣਕਾਰੀ ਦਿੱਤੀ।
Mexico Bar Firing : ਮੈਕਸੀਕੋ (Mexico) ਦੇ ਸੈਂਟਰਲ ਸਟੇਟ ਗੁਆਨਾਜੁਆਟੋ (Guanajuato) ਦੇ ਇੱਕ ਬਾਰ 'ਚ ਹੋਏ ਹਮਲੇ ਵਿੱਚ 10 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ ਪੰਜ ਹੋਰ ਲੋਕ ਜ਼ਖਮੀ ਵੀ ਹੋਏ ਹਨ। ਹਮਲੇ ਦੀ ਪੁਸ਼ਟੀ ਕਰਦੇ ਹੋਏ ਸਥਾਨਕ ਅਧਿਕਾਰੀਆਂ ਨੇ ਐਤਵਾਰ (12 ਮਾਰਚ) ਨੂੰ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਇਹ ਹਮਲਾ ਮੈਕਸੀਕੋ ਦੇ ਸੈਂਟਰਲ ਸਟੇਟ ਗੁਆਨਾਜੁਆਟੋ ਵਿੱਚ ਸ਼ਨੀਵਾਰ (11 ਮਾਰਚ) ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਹੋਇਆ। ਇਹ ਹਮਲਾ El Estadio ਬਾਰ ਵਿੱਚ ਕੀਤਾ ਗਿਆ। ਇਹ ਹਮਲਾ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤਾ ਗਿਆ ,ਜੋ ਗਰੁੱਪ ਵਿੱਚ ਹਮਲਾ ਕਰਨ ਲਈ ਆਏ ਸਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ੁਸ਼ਖ਼ਬਰੀ ! 142 ਨਵੇਂ ਖੋਲ੍ਹੇ ਜਾਣਗੇ ਆਮ ਆਦਮੀ ਕਲੀਨਿਕ
ਹਮਲਾਵਰਾਂ ਨੇ ਚਲਾ ਦਿੱਤੀਆਂ ਗੋਲੀਆਂ
ਹਮਲਾਵਰਾਂ ਨੇ ਚਲਾ ਦਿੱਤੀਆਂ ਗੋਲੀਆਂ
El Estadio Bar Celaya ਅਤੇ Querétaro ਸ਼ਹਿਰਾਂ ਨੂੰ ਜੋੜਨ ਵਾਲੀ ਸੜਕ 'ਤੇ ਸਥਿਤ ਹੈ। ਇੱਥੇ ਹਮਲਾਵਰਾਂ ਨੇ ਗਾਹਕਾਂ ਅਤੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਚਲਾਈਆਂ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਮਰਨ ਵਾਲਿਆਂ ਵਿੱਚੋਂ ਸੱਤ ਪੁਰਸ਼ ਅਤੇ ਤਿੰਨ ਔਰਤਾਂ ਹਨ। ਮੈਕਸੀਕੋ ਦਾ ਸੈਂਟਰਲ ਸਟੇਟ ਗੁਆਨਾਜੁਆਟੋ ਇੱਕ ਵਿਕਸਤ ਉਦਯੋਗਿਕ ਖੇਤਰ ਹੈ। ਇਹ ਮੈਕਸੀਕੋ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ, ਜੋ ਅੱਜ ਕੱਲ੍ਹ ਦੇਸ਼ ਦਾ ਸਭ ਤੋਂ ਖੂਨੀ ਰਾਜ ਬਣ ਗਿਆ ਹੈ।
ਮੈਕਸੀਕੋ ਦੇ ਗੁਆਨਾਜੁਆਟੋ ਦੇ ਕੇਂਦਰੀ ਰਾਜ ਵਿੱਚ ਸੈਂਟਾ ਰੋਜ਼ਾ ਡੀ ਲੀਮਾ ਅਤੇ ਜੈਲਿਸਕੋ ਨੁਏਵਾ ਜਨਰੇਸ਼ਨ ਨਾਮ ਦੇ ਦੋ ਕਾਰਟੇਲ ਹਨ। ਇਹ ਦੋਵੇਂ ਗੱਠਜੋੜ ਸੂਬੇ ਵਿੱਚ ਘਾਤਕ ਲੜਾਈ ਲੜ ਰਹੇ ਹਨ। ਇਹ ਲੋਕ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ, ਜਿਸ ਵਿੱਚ ਖਾਸ ਤੌਰ 'ਤੇ ਇਹ ਲੋਕ ਨਸ਼ਾ ਤਸਕਰੀ ਅਤੇ ਈਧਨ ਚੋਰੀ ਕਰਨ ਲਈ ਜਾਣੇ ਜਾਂਦੇ ਹਨ ਅਤੇ ਹਾਲ ਹੀ ਵਿੱਚ ਜਰਮਨੀ ਦੇ ਹੈਮਬਰਗ ਸ਼ਹਿਰ ਵਿੱਚ ਇੱਕ ਚਰਚ ਉੱਤੇ ਹਮਲਾ ਕੀਤਾ ਗਿਆ ਸੀ।
ਇਸ ਘਟਨਾ 'ਚ ਘੱਟੋ-ਘੱਟ 24 ਲੋਕ ਗੰਭੀਰ ਜ਼ਖਮੀ ਹੋ ਗਏ ਸਨ ਅਤੇ 7 ਲੋਕਾਂ ਦੀ ਮੌਤ ਹੋ ਗਈ ਸਨ। ਹਮਲਾਵਰਾਂ ਨੇ ਗ੍ਰੋਸਬੋਰਸਟਲ ਜ਼ਿਲ੍ਹੇ ਵਿੱਚ ਡੇਲਬੋਜ਼ ਸਟ੍ਰੀਟ ਉੱਤੇ ਇੱਕ ਚਰਚ ਵਿੱਚ ਗੋਲੀਬਾਰੀ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement