ਵਾਸ਼ਿੰਗਟਨ: ਚੀਨ ਦੇ ਹਮਲਾਵਰ ਰੁਖ ਤੋਂ ਦੁਨੀਆ ਡਰੀ ਹੋਈ ਹੈ। ਮਹਾਂਸ਼ਕਤੀ ਅਮਰੀਕਾ ਦਾ ਖਦਸ਼ਾ ਹੈ ਜੇ ਚੀਨ ਨੂੰ ਨਾ ਬਦਲਿਆ ਤਾਂ ਉਹ ਸਾਨੂੰ ਬਦਲ ਦੇਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਮਿਊਨਿਸਟ ਸ਼ਾਸਿਤ ਚੀਨ ਨੂੰ ਵਿਸ਼ਵ ਲਈ ਖ਼ਤਰਾ ਦੱਸਿਆ ਸੀ। ਦੋਵੇਂ ਦੇਸ਼ ਨਵੇਂ ਸ਼ੀਤ ਯੁੱਧ ਵੱਲ ਵਧ ਰਹੇ ਹਨ।
ਅਮਰੀਕਾ ਦੀ ਨਿਕਸਨ ਲਾਇਬ੍ਰੇਰੀ ਵਿੱਚ ਭਾਸ਼ਣ ਦੌਰਾਨ ਪੋਂਪੀਓ ਨੇ ਕਿਹਾ, “ਅਸੀਂ ਚੀਨ ਨਾਲ ਨਜਿੱਠਣ ਲਈ ਆਪਣੇ ਸਹਿਯੋਗੀ ਦੇਸ਼ਾਂ ਨਾਲ ਤਰੀਕਿਆਂ ਦੀ ਭਾਲ ਕਰ ਰਹੇ ਹਾਂ। ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਤੇ ਮਿਸ਼ਨ ਹੈ। ਚੀਨ ਸਾਡੇ ਲੋਕਾਂ ਦੀ ਤੰਦਰੁਸਤੀ ਤੇ ਸੁਤੰਤਰਤਾ ਲਈ ਖ਼ਤਰਾ ਬਣ ਰਿਹਾ ਹੈ। 1970 ਦੇ ਆਸਪਾਸ ਹੀ ਸਾਡੇ ਨੇਤਾਵਾਂ ਨੂੰ ਪਤਾ ਲੱਗ ਗਿਆ ਕਿ ਕਮਿਊਨਿਸਟ ਸ਼ਾਸਨ ਕਿਧਰ ਜਾ ਰਿਹਾ ਹੈ।"
ਅਮਰੀਕੀ ਕਾਰਵਾਈ ਮਗਰੋਂ ਚੀਨ ਦਾ ਐਕਸ਼ਨ, ਦੋਵਾਂ ਮੁਲਕਾਂ ਵਿਚਾਲੇ ਤਿੜਕੇ ਰਿਸ਼ਤੇ
ਪੋਂਪੀਓ ਨੇ ਅੱਗੇ ਕਿਹਾ ਕਿ ਚੀਨ ਵਿੱਚ ਮਨੁੱਖੀ ਅਧਿਕਾਰਾਂ ਲਈ ਕੋਈ ਜਗ੍ਹਾ ਨਹੀਂ। ਉਹ ਕਾਰੋਬਾਰ ਵਧਾਉਣ ਤੇ ਮੁਨਾਫਾ ਕਮਾਉਣ ਲਈ ਹਰ ਪਾਸੇ ਹੱਥ ਪੈਰ ਮਾਰ ਰਿਹਾ ਹੈ। ਹੁਣ ਉਸ ਦੀ ਸਾਜਿਸ਼ ਅਮਰੀਕੀ ਸਮਾਜ ਵਿੱਚ ਸੰਨ੍ਹ ਲਾਉਣ ਦੀ ਹੈ ਪਰ, ਸ਼ਾਇਦ ਉਹ ਸਾਡੀ ਤਾਕਤ ਨਹੀਂ ਜਾਣਦਾ।
ਪੋਂਪੀਓ ਨੇ ਕਿਹਾ, “ਬਰਾਬਰ ਵਿਚਾਰਧਾਰਾ ਤੇ ਲੋਕਤੰਤਰ ਪੱਖੀ ਦੇਸ਼ਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ, ਜੇ ਅਸੀਂ ਫਿਰ ਵੀ ਕਮਿਊਨਿਸਟ ਸ਼ਾਸਿਤ ਚੀਨ ਨੂੰ ਨਹੀਂ ਬਦਲਿਆ, ਤਾਂ ਉਹ ਸਾਨੂੰ ਬਦਲ ਦੇਵੇਗਾ।”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਚੀਨ ਤੋਂ ਡਰੀ ਦੁਨੀਆ, ਅਮਰੀਕਾ ਦਾ ਖਦਸ਼ਾ, ਜੇ ਉਸ ਨੂੰ ਨਾ ਬਦਲਿਆ ਤਾਂ ਉਹ ਸਾਨੂੰ ਬਦਲ ਦੇਵੇਗਾ
ਏਬੀਪੀ ਸਾਂਝਾ
Updated at:
24 Jul 2020 04:15 PM (IST)
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇੱਕ ਵਾਰ ਫਿਰ ਚੀਨ ਨੂੰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਪੋਂਪੀਓ ਨੇ ਵੀਰਵਾਰ ਦੀ ਰਾਤ ਨੂੰ ਵਾਸ਼ਿੰਗਟਨ ਵਿੱਚ ਕਿਹਾ- ਚੀਨ ਵਿਸ਼ਵ ਲਈ ਖਤਰਾ ਹੈ ਜੋ ਆਜ਼ਾਦੀ ਤੇ ਲੋਕਤੰਤਰ ਨੂੰ ਪਸੰਦ ਕਰਦੇ ਹਨ।
- - - - - - - - - Advertisement - - - - - - - - -