ਪੜਚੋਲ ਕਰੋ
Advertisement
ਮਾਇਕ ਪੋਂਪੀਓ ਦੀ ਮੋਦੀ ਨਾਲ ਮੁਲਾਕਾਤ, ਜੈਸ਼ੰਕਰ ਨਾਲ ਵੀ ਹੋਵੇਗੀ ਗੱਲਬਾਤ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨਵੀਂ ਦਿੱਲੀ ਪਹੁੰਚ ਚੁੱਕੇ ਹਨ। ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪੋਂਪੀਓ ਵਿਦੇਸ਼ ਮੰਤਰੀ ਜੈਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੀ ਮਿਲਣਗੇ।
ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨਵੀਂ ਦਿੱਲੀ ਪਹੁੰਚ ਚੁੱਕੇ ਹਨ। ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪੋਂਪੀਓ ਵਿਦੇਸ਼ ਮੰਤਰੀ ਜੈਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੀ ਮਿਲਣਗੇ।
ਅਮਰੀਕੀ ਵਿਦੇਸ਼ ਮੰਤਰੀ ਅਜਿਹੇ ਸਮੇਂ ਭਾਰਤ ਆਏ ਹਨ ਜਦੋਂ ਭਾਰਤ ਰੂਸ ਤੋਂ ਐਸ 400 ਮਿਸਾਈਲ ਖਰੀਦ ਰਿਹਾ ਹੈ। ਅਮਰੀਕਾ ਐਚ 1 ਬੀ ਵੀਜ਼ਾ ‘ਚ ਕਮੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਵਾਸ਼ਿੰਗਟਨ-ਤਹਿਰਾਨ ‘ਚ ਸਬੰਧ ਬੇਹੱਦ ਖ਼ਰਾਬ ਹਨ।
ਪੋਂਪੀਓ ਦੀ ਇਹ ਯਾਤਰਾ ਇਸ ਲਈ ਵੀ ਮਹੱਤਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੀ-20 ਸ਼ਿਖਰ ਸੰਮੇਲਨ ਦੌਰਾਨ ਵੀ ਮੁਲਾਕਾਤ ਹੋਣ ਵਾਲੀ ਹੈ। ਤੈਅ ਕਾਰਜਾਂ ਮੁਤਾਬਕ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਮਾਈਕ ਪੋਂਪੀਓ ਬੁੱਧਵਾਰ ਨੂੰ ਭਾਰਤ ਵੱਲੋਂ ਰੂਸ ਤੋਂ ਖਰੀਦੀਆਂ ਜਾਣ ਵਾਲੀਆਂ ਮਿਸਾਈਲਾਂ, ਅੱਤਵਾਦ, ਐਚ 1 ਬੀ ਵੀਜ਼ਾ ਤੇ ਵਪਾਰ ਦੇ ਨਾਲ ਇਰਾਨ ਤੋਂ ਤੇਲ ਖਰੀਦਣ ‘ਤੇ ਅਮਰੀਕੀ ਪਾਬੰਦੀਆਂ ਜਿਹੇ ਵੱਖ-ਵੱਖ ਮੁੱਦਿਆਂ ‘ਤੇ ਗੱਲ ਕਰ ਸਕਦਾ ਹੈ। ਜੈਸ਼ੰਕਰ ਤੇ ਪੋਂਪੀਓ ਦੀ ਇਸ ਬੈਠਕ ਤੋਂ ਇਲਾਵਾ ਉਹ ਭਾਰਤੀ ਵਿਦੇਸ਼ ਮੰਤਰੀ ਵੱਲੋਂ ਰੱਖੇ ਡਿਨਰ ‘ਚ ਵੀ ਇਕੱਠਾ ਹੋਣਗੇ।#WATCH Delhi: US Secretary of State Mike Pompeo meets Prime Minister Narendra Modi. The US Secretary of State is on a visit to India from June 25-27. pic.twitter.com/NS7fUvEDe6
— ANI (@ANI) 26 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਆਟੋ
ਜਲੰਧਰ
ਜਲੰਧਰ
Advertisement