ਸੈਨ ਫ੍ਰਾਂਸਿਸਕੋ: ਦੱਖਣੀ ਸੂਡਾਨੀ ਇੱਕ ਵਿਅਕਤੀ ਵੱਲੋਂ ਆਪਣੀ 17 ਸਾਲਾਂ ਦੀ ਧੀ ਨੂੰ ਬਾਲ ਦੁਲਹਨ ਦੇ ਤੌਰ ‘ਤੇ ਵੇਚਣ ਦੀ ਬੋਲੀ ਲਾਈ ਗਈ। ਕੁੜੀ ਨੂੰ ਨਿਲਾਮ ਕਰਨ ਵਾਲੀ ਪੋਸਟ ਵਾਈਰਲ ਹੋਣ ਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਆਲੋਚਨਾ ਕੀਤੀ। 'ਦ ਇੰਕਿਊਸਿਟਰ' ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਕਿਹਾ ਗਿਆ ਕਿ ਘੱਟੋ-ਘੱਟ ਪੰਜ ਆਦਮੀਆਂ ਨੇ ਇਸ ਨੀਲਾਮੀ ‘ਚ ਹਿੱਸਾ ਲਿਆ। ਬੋਲੀ ‘ਚ ਡਿਪਟੀ ਜਨਰਲ ਵੀ ਸ਼ਾਮਲ ਸੀ।

ਇੱਕ ਆਦਮੀ ਜਿਸ ਦੀਆਂ ਅੱਠ ਪਤਨੀਆਂ ਸੀ, ਉਸ ਨੇ ਇਹ ਨੀਲਾਮੀ ਜਿੱਤੀ ਤੇ ਨਾਬਾਲਗ ਦੇ ਪਿਓ ਨੂੰ 500 ਗਾਂਵਾਂ, 2 ਲਗਜ਼ਰੀ ਕਾਰਾਂ, 2 ਬਾਈਕਸ, ਇੱਕ ਬੋਟ, ਮੋਬਾਈਲ ਫੋਨਸ ਤੇ 10,000 ਡਾਲਰ ਨਗਦ ਦਿੱਤਾ ਗਿਆ ਹੈ। ਫਿਲੀਪਸ ਅਨਯਾਮੰਗ ਏਨਗੋਂਗ ਨਾਂ ਦੇ ਮਾਨਵਾਧਿਕਾਰੀ ਵਕੀਲ ਨੇ ਇਸ ਕੁੜੀ ਦੀ ਨੀਲਾਮੀ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਹ ਇਸ ‘ਚ ਨਾਕਾਮਯਾਬ ਰਹੇ ਤੇ ਇਸ ਲਈ ਉਸ ਨੇ ਫੇਸਬੁਕ ਤੇ ਬਾਕੀ ਸਭ ਨੂੰ ਜਿਨ੍ਹਾਂ ਨੇ ਇਸ ‘ਚ ਹਿੱਸਾ ਲਿਆ, ਸਭ ਨੂੰ ਇਸ ਦਾ ਕਸੂਰਵਾਰ ਠਹਿਰਾਇਆ।

ਇਸ ਹਰਕਤ ਨੂੰ ਆਧੁਨਿਕ ਯੁੱਗ ਦੀ ਦਾਸ-ਪ੍ਰਥਾ ਕਰਾਰ ਵੀ ਦਿੱਤਾ ਗਿਆ ਹੈ। ਸੰਸਥਾ ਦੇ ਦੱਖਣੀ ਸੂਡਾਨ ਦੇ ਡਾਇਰੈਕਟਰ ਜਾਰਜ ਓਟੀਮ ਨੇ ਕਿਹਾ, "ਤਕਨੀਕ ਦਾ ਇਹ ਬੱਬਰ ਇਸਤੇਮਾਲ ਬੀਤੇ ਦਿਨੀਂ ਦੀ ਦਾਸ ਬਾਜ਼ਾਰ ਦੀ ਯਾਦ ਦਵਾਉਂਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਇੱਕ ਕੁੜੀ ਨੂੰ ਵਿਆਹ ਲਈ ਵੇਚ ਦਿੱਤਾ ਗਿਆ ਹੈ, ਉਹ ਯਕੀਨ ਤੋਂ ਪਰੇ ਹੈ।"