ਡਬਲਿਨ: ਆਇਰਲੈਂਡ ਵਿੱਚ ਅਦਾਲਤ ਨੇ ਬੇਹੱਦ ਅਜੀਬੋ ਗਰੀਬ ਫੈਸਲਾ ਸੁਣਾਇਆ ਹੈ, ਜਿਸ ਦੇ ਰੋਸ ਵਿੱਚ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਦਰਅਸਲ ਅਦਾਲਤ ਨੇ ਕਥਿਤ ਤੌਰ 'ਤੇ ਬਲਾਤਕਾਰ ਦੇ ਮਾਮਲੇ ਵਿੱਚ 17 ਸਾਲਾ ਕੁੜੀ ਵਿਰੁੱਧ ਇਸ ਕਰਕੇ ਫੈਸਲਾ ਦੇ ਦਿੱਤਾ, ਕਿਉਂਕਿ ਉਸ ਨੇ ਨਾਲੇ ਵਾਲਾ ਅੰਡਰਵੀਅਰ ਪਹਿਨਿਆ ਹੋਇਆ ਸੀ।

ਪੀੜਤਾ ਨੇ ਆਪਣੇ ਇਸ ਅੰਦਰੂਨੀ ਕੱਪੜੇ ਨੂੰ ਕੱਸ ਕੇ ਬੰਨ੍ਹਿਆ ਹੋਇਆ ਸੀ ਤੇ ਉਹ ਸੌਖਿਆਂ ਖੋਲ੍ਹਿਆ ਨਹੀਂ ਸੀ ਜਾ ਸਕਦਾ। ਅੰਡਰਵੀਅਰ ਨੂੰ ਸਬੂਤ ਵਜੋਂ ਸਵੀਕਾਰਨ ਦੇ ਵਿਰੋਧ ਵਿੱਚ ਕਾਰਕ ਸਿਟੀ ਸੈਂਟਰ ਦੇ ਬਾਹਰ ਲੜੀਵਾਰ ਰੈਲੀਆਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।



ਦੱਖਣ ਪੱਛਮੀ ਆਇਰਲੈਂਡ ਦੇ ਇੱਕ ਸ਼ਹਿਰ ਵਿੱਚ ਇੱਕ ਨਾਬਾਲਗਾ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਵਾਲੇ ਮੁਲਜ਼ਮ ਦੀ ਵਕੀਲ ਨੇ ਅਦਾਲਤ ਨੂੰ ਸੁਝਾਅ ਦਿੱਤਾ ਕਿ ਇਸ ਮਾਮਲੇ ਵਿੱਚ ਜਿਊਰੀ 17 ਸਾਲਾ ਕੁੜੀ ਦੇ ਅੰਦਰੂਨੀ ਕੱਪੜੇ ਵੱਲ ਧਿਆ ਦੇਵੇ। ਕੇਸ ਦੀ ਸਮਾਪਤੀ ਮੌਕੇ ਭਾਸ਼ਣ ਵਿੱਚ ਸੀਨੀਅਰ ਵਕੀਲ ਏਲਿਜ਼ਾਬੇਥ ਓ ਕੋਨੇਲ ਨੇ ਜਿਊਰੀ ਨੂੰ ਕਿਹਾ ਕਿ ਔਰਤ ਫੀਤੇ ਵਾਲਾ ਅੰਡਰਗਾਰਮੈਂਟ ਪਹਿਨਿਆ ਹੋਇਆ ਸੀ। ਉਸ ਦਾ ਇਸ਼ਾਰਾ ਸੀ ਕਿ ਅਜਿਹਾ ਨਾਲਾ ਵਿਰੋਧ ਦੌਰਾਨ ਖੋਲ੍ਹਿਆ ਨਹੀਂ ਜਾ ਸਕਦਾ। ਉੱਧਰ ਮੁਲਜ਼ਮ ਨੇ ਵੀ ਦਾਅਵਾ ਕੀਤਾ ਸੀ ਕਿ ਪੀੜਤਾ ਨੇ ਆਪਣੀ ਮਰਜ਼ੀ ਮੁਤਾਬਕ ਉਸ ਨਾਲ ਸਰੀਰਕ ਸਬੰਧ ਬਣਾਏ ਸਨ।



ਵਕੀਲ ਦੀ ਇਸ ਅਪੀਲ ਤੋਂ ਬਾਅਦ ਅੱਠ ਮਰਦਾਂ ਤੇ ਚਾਰ ਔਰਤਾਂ ਦੀ ਜਿਊਰੀ ਨੇ 27 ਸਾਲਾ ਮੁਲਜ਼ਮ ਨੂੰ ਕਾਰਕ ਸ਼ਹਿਰ ਵਿੱਚ 17 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਦੋਸ਼ ਮੁਕਤ ਕਰਾਕ ਦਿੱਤਾ। ਸਹਿਮਤੀ ਨਾਲ ਸੈਕਸ ਦੇ ਸਬੂਤ ਵਜੋਂ ਨਾਲੇ ਵਾਲਾ ਅੰਡਰਵੀਅਰ ਨੂੰ ਮੰਨੇ ਜਾਣ ਨੂੰ ਕੁੜੀ ਦੇ ਚਰਿੱਤਰਹੀਣ ਹੋਣ ਦਾ ਪ੍ਰਮਾਣ ਮੰਨੇ ਜਾਣ 'ਤੇ ਲੋਕ ਬੇਹੱਦ ਨਾਰਾਜ਼ ਹਨ।



ਆਇਰਲੈਂਡ ਦੀ ਸੰਸਦ ਵਿੱਚ ਮੈਂਬਰ ਰੂਥ ਕੈਪਿੰਗਰ ਨੇ ਸੰਸਦ ਵਿੱਚ ਫੀਤਿਆਂ ਵਾਲਾ ਅੰਡਰਗਾਰਮੈਂਟ ਦਿਖਾਉਂਦਿਆਂ ਕਿਹਾ ਕਿ ਇਸ ਚੀਜ਼ ਨੂੰ ਸੰਸਦ ਵਿੱਚ ਦਿਖਾਉਣਾ ਕਿੰਨਾ ਸ਼ਰਮਨਾਕ ਹੋਵੇਗਾ ਤਾਂ ਸੋਚੋ ਜਦ ਅਦਾਲਤ ਨੇ ਇਸ ਨੂੰ ਸਬੂਤ ਮੰਨ ਲਿਆ ਤਾਂ ਇਕ ਪੀੜਤ ਔਰਤ ਨੂੰ ਕਿਵੇਂ ਲੱਗਿਆ ਹੋਵੇਗਾ। ਸੋਸ਼ਲ ਮੀਡੀਆ 'ਤੇ #ThisIsNotConsent ਹੈਸ਼ਟੈਗ ਨਾਲ ਬਹੁਤ ਲੋਕ ਅਦਾਲਤ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।