ਇਸਲਾਮਾਬਾਦ: ਪਾਕਿਸਤਾਨੀ ਲੜਕੀਆਂ ਨੂੰ ਕਥਿਤ ਤੌਰ 'ਤੇ ਗੁੰਮਰਾਹ ਕਰਕੇ ਫਰਜ਼ੀ ਵਿਆਹ ਕਰਨ ਤੇ ਫਿਰ ਚੀਨ ਲਿਜਾ ਕੇ ਉਨ੍ਹਾਂ ਨੂੰ ਵਹਿਸ਼ਪੁਣੇ ਵਿੱਚ ਪਾਉਣ ਦੇ ਮਾਮਲੇ ਵਿੱਚ 20 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿੱਚ ਸੰਘੀ ਜਾਂਚ ਏਜੰਸੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਵਿਆਹ ਦੇ ਨਾਂ 'ਤੇ ਪਾਕਿਸਤਾਨੀ ਲੜਕੀਆਂ ਨੂੰ ਤਸਕਰੀ ਕਰਕੇ ਚੀਨ ਲੈ ਕੇ ਜਾਣ ਵਿੱਚ ਸ਼ਾਮਲ ਗਰੋਹਾਂ ਖ਼ਿਲਾਫ਼ ਕਾਰਵਾਈ ਕਰੇ। ਇਸ ਦੇ ਬਾਅਦ ਹੀ ਇਹ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ 20 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਦੇ ਕਈ ਸ਼ਹਿਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਤਿੰਨ ਮਹਿਲਾਵਾਂ ਵੀ ਫੜੀਆਂ ਗਈਆਂ ਹਨ। ਇਨ੍ਹਾਂ ਚੀਨੀਆਂ ਕੋਲੋਂ ਪਹਿਲੀ ਵਾਰ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਪਾਕਿਸਤਾਨੀ ਕੁੜੀਆਂ ਦੀ ਚੀਨ 'ਚ ਤਸਕਰੀ, 20 ਤੋਂ ਵੱਧ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
09 May 2019 12:31 PM (IST)
ਇਸਲਾਮਾਬਾਦ: ਪਾਕਿਸਤਾਨੀ ਲੜਕੀਆਂ ਨੂੰ ਕਥਿਤ ਤੌਰ 'ਤੇ ਗੁੰਮਰਾਹ ਕਰਕੇ ਫਰਜ਼ੀ ਵਿਆਹ ਕਰਨ ਤੇ ਫਿਰ ਚੀਨ ਲਿਜਾ ਕੇ ਉਨ੍ਹਾਂ ਨੂੰ ਵਹਿਸ਼ਪੁਣੇ ਵਿੱਚ ਪਾਉਣ ਦੇ ਮਾਮਲੇ ਵਿੱਚ 20 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -