ਪੜਚੋਲ ਕਰੋ

ਅੱਜ ਦੀ ਨਾਰੀ ਨਹੀਂ ਕਿਸੇ ਤੋਂ ਘੱਟ! ਇੱਕੋ ਉਡਾਣ ’ਚ ਮਾਂ-ਧੀ ਦੋਵੇਂ ਪਾਇਲਟ, ਰਚਿਆ ਇਤਿਹਾਸ

ਫ਼ਸਟ ਆਫ਼ਸਰ ਧੀ ਦੀ ਪਰਵਰਿਸ਼ ਕਰਨ ਤੋਂ ਇਲਾਵਾ ਕੈਪਟਨ ਸੂਜੀ ਗੈਰੇਟ ਦੇ ਪਤੀ ਡਗ ਅਮਰੀਕਨ ਏਅਰਲਾਈਨਜ਼ ਦੇ ਪਾਇਲਟ ਹੈ ਤੇ ਉਨ੍ਹਾਂ ਦਾ ਪੁੱਤਰ ਮਾਰਕ ਵੀ ਇਸ ਵੇਲੇ ਪਾਇਲਟ ਦੀ ਟ੍ਰੇਨਿੰਗ ਲੈ ਰਿਹਾ ਹੈ

ਕਮਰਸ਼ੀਅਲ ਏਅਰਲਾਈਨ ‘ਸਕਾਈਵੈਸਟ’ ਦੀ ਉਡਾਣ ਵਿੱਚ ਇੱਕੋ ਸਮੇਂ ਪਾਇਲਟ ਬਣਨ ਵਾਲੀ ਮਾਂ-ਧੀ ਦੀ ਦੀ ਪਹਿਲੀ ਜੋੜੀ ਵਜੋਂ ਸੂਜੀ ਗੈਰੇਟ ਤੇ ਡੋਨਾ ਗੈਰੇਟ ਨੇ ਇਤਿਹਾਸ ਰਚ ਦਿੱਤਾ ਹੈ। ਉਂਝ ਤਾਂ ਸਮੁੱਚਾ ਗੈਰੇਟ ਪਰਿਵਾਰ ਹੀ ਪਾਇਲਟਾਂ ਦਾ ਪਰਿਵਾਰ ਹੈ। ਮਾਤਾ-ਪਿਤਾ ਤੋਂ ਇਲਾਵਾ ਉਨ੍ਹਾਂ ਦੇ ਦੋਵੇਂ ਬੱਚੇ ਵੀ ਬਾਕਾਇਦਾ ਸਿਖਲਾਈ ਪ੍ਰਾਪਤ ਪਾਇਲਟ ਹਨ। ਕੈਪਟਨ ਗੈਰੇਟ ਨੇ ਦੂਜੀ ਵਾਰ ਇਤਿਹਾਸ ਰਚਿਆ ਹੈ। ਉਹ ‘ਸਕਾਈਵੈਸਟ’ ’ਚ ਕੰਮ ਕਰਨ ਵਾਲੀਆਂ ਪਹਿਲੀਆਂ ਦਰਜ ਕੁ ਮਹਿਲਾ ਪਾਇਲਟਾਂ ਵਿੱਚੋਂ ਇੱਕ ਹਨ ਤੇ ਪਿਛਲੇ 30 ਸਾਲਾਂ ਤੋਂ ਏਅਰਲਾਈਨ ਨਾਲ ਉਡਾਣ ਭਰਦੇ ਆ ਰਹੇ ਹਨ। ਮਾਂ ਤੇ ਧੀ ਦੀ ਕਹਾਣੀ ਕਈ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਉੱਤੇ ਆਨਲਾਈਨ ਵਿਖਾਈ ਗਈ ਤੇ ਉਹ ਵਾਇਰਲ ਹੋ ਗਈ।

ਫ਼ਸਟ ਆਫ਼ਸਰ ਧੀ ਦੀ ਪਰਵਰਿਸ਼ ਕਰਨ ਤੋਂ ਇਲਾਵਾ ਕੈਪਟਨ ਸੂਜੀ ਗੈਰੇਟ ਦੇ ਪਤੀ ਡਗ ਅਮਰੀਕਨ ਏਅਰਲਾਈਨਜ਼ ਦੇ ਪਾਇਲਟ ਹੈ ਤੇ ਉਨ੍ਹਾਂ ਦਾ ਪੁੱਤਰ ਮਾਰਕ ਵੀ ਇਸ ਵੇਲੇ ਪਾਇਲਟ ਦੀ ਟ੍ਰੇਨਿੰਗ ਲੈ ਰਿਹਾ ਹੈ। ‘ਸਕਾਈਵੈਸਟ’ ਏਅਰਲਾਈਨਜ਼ ਦੇ ਅਧਿਕਾਰਤ ਬਲੌਗ ਨਾਲ ਇੰਟਰਵਿਊ ’ਚ ਕੈਪਟਨ ਨੇ ਆਪਣੇ ਪਰਿਵਾਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇੱਕੋ ਦਫ਼ਤਰ ’ਚ ਇੱਕ-ਦੂਜੇ ਪਰਿਵਾਰਕ ਮੈਂਬਰ ਨੂੰ ਬੈਠੇ ਵੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ।

ਡੋਨਾ ਗੈਰੇਟ ਨੇ ਇੱਕ ਪਾਇਲਟ ਦੇ ਘਰ ਵਿੱਚ ਰਹਿਣ ਬਾਰੇ ਆਪਣੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਘਰ ਵਿੱਚ ਉਨ੍ਹਾਂ ਨੂੰ ਸਦਾ ਜ਼ਿੰਦਗੀ ਦਾ ਪੂਰਾ ਫ਼ਾਇਦਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਉਸ ਨੇ ਕਿਹਾ,‘ਮੈਂ ਆਪਣੇ ਮਾਤਾ-ਪਿਤਾ ਦੇ ਜਨੂੰਨ ਤੇ ਉਡਾਣ ਲਈ ਪਿਆਰ ਕਾਰਣ ਉਡਾਣ ਭਰਨ ਦਾ ਫ਼ੈਸਲਾ ਲਿਆ। ਮੌਮ ਤੇ ਡੈਡ ਨੇ ਵੀ ਇਸ ਨੂੰ ਕਾਫ਼ੀ ਮਜ਼ੇਦਾਰ ਬਣਾ ਦਿੱਤਾ। ਮੈਨੂੰ ਦੁਨੀਆ ਦੀਆਂ ਬਹੁਤ ਸਾਰੀਆਂ ਯਾਤਰਾਵਾਂ ਕਰਨੀਆਂ ਪਈਆਂ, ਜੋ ਵੱਡੀ ਪ੍ਰੇਰਣਾ ਸਨ। ਹੁਣ ਇਹ ਉਡਾਣਾਂ ਹੀ ਸਾਡਾ ਲਾਈਫ਼ ਸਟਾਈਲ ਹਨ।’

ਕੈਪਟਨ ਗੈਰੇਟ ਤੇ ਉਨ੍ਹਾਂ ਦੀ ਧੀ ਦੋਵਾਂ ਲਈ ਫ਼ਲਾਈਂਗ ਇੱਕ ਸ਼ਾਨਦਾਰ ਕਰੀਅਰ ਹੈ ਤੇ ਉਨ੍ਹਾਂ ਲਈ ਕਾਫ਼ੀ ਰੋਮਾਂਚਕ ਵੀ ਹੈ। ਉਨ੍ਹਾਂ ਕਿਹਾ, ਅਸੀਂ ਦੁਨੀਆ ਦੀ ਸੈਰ ਵੀ ਕਰਦੇ ਹਾਂ ਤੇ ਇਕੱਠੇ ਸਮਾਂ ਵੀ ਬਿਤਾਉਂਦੇ ਹਾਂ। ਭਾਵੇਂ ਜਰਮਨੀ ਹੋਵੇ ਤੇ ਚਾਹੇ ਚੀਨ ਜਾਂ ਕੋਸਟਾ ਰਿਕਾ ਤੇ ਅਫ਼ਰੀਕਾ; ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਇਹ ਯਾਦਾਂ ਸਾਰੀ ਉਮਰ ਯਾਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਚਕਾਰਲਾ ਬੱਚਾ ਬਹੁਤ ਸਮਝਦਾਰ ਹੋ ਗਿਆ ਹੈ ਤੇ ਛੇਤੀ ਹੀ ਉਹ ਵੀ ਸਾਡੀਆਂ ਯਾਤਰਾਵਾਂ ਵਿੱਚ ਸ਼ਾਮਲ ਹੋ ਸਕੇਗਾ।

ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ

ਗੈਰੇਟ ਨੇ ਕਿਹਾ ਕਿ ਇੱਕ ਵੇਲਾ ਉਹ ਵੀ ਸੀ, ਜਦੋਂ ਹਵਾਈ ਅੱਡੇ ਉੱਤੇ ਆ ਕੇ ਉਹ ਲੁਕਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ ਪਰ ਹੁਣ ਸਾਰਾ ਮਾਹੌਲ ਬਦਲ ਗਿਆ ਹੈ। ਯਾਤਰੀਆਂ ਦੇ ਪ੍ਰਤੀਕਰਮ ਵੀ ਬਦਲ ਗਏ ਹਨ। ‘ਅੱਜ ਮੈਨੂੰ ਇੰਝ ਜਾਪ ਰਿਹਾ ਹੈ ਕਿ ਮੈਂ ਉਨ੍ਹਾਂ ਮੁਟਿਆਰਾਂ ਲਈ ਰੋਲ ਮਾਡਲ ਬਣ ਸਕਦੀ ਹਾਂ, ਜੋ ਉਡਾਣ ਦਾ ਕਰੀਅਰ ਸ਼ੁਰੂ ਕਰਨ ਲਈ ਆਉਂਦੀਆਂ ਹਨ। ਉਨ੍ਹਾਂ ਨੂੰ ਵਿਖਾਇਆ ਜਾ ਸਕਦਾ ਹੈ ਕਿ ਸਭ ਸੰਭਵ ਹੈ, ਦਰ ਖੁੱਲ੍ਹੇ ਹਨ ਤੇ ਤੁਸੀਂ ਕੁਝ ਵੀ ਬਣ ਸਕਦੇ ਹੋ।’ ਧੀ ਡੋਨਾ ਆਪਣੀ ਮਾਂ ਦੀਆਂ ਸਾਰੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ।

ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ?
Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ?
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਪੰਜਾਬ CM ਦੀ ਪੋਸਟ 'ਤੇ ਕੁਮੈਂਟ ਕਰਨ ਵਾਲਾ JE ਸਸਪੈਂਡ, ਜੁਆਇੰਟ ਫਾਰਮ ਨੇ ਕਿਹਾ- AI ਜਨਰੇਟਿਡ...
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...
AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
ਜਲੰਧਰ ਦੇ ਸਰਾਫਾ ਬਜ਼ਾਰ 'ਚ GST ਦੀ ਰੇਡ, ਗਹਿਣਿਆਂ ਦੀ ਦੁਕਾਨ 'ਤੇ ਵਿਕਰੀ-ਖਰੀਦ ਦੇ ਰਿਕਾਰਡ ਖੰਗਾਲੇ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਪੈਣਗੀਆਂ ਕਣੀਆਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
Embed widget