ਚੂਹਿਆਂ ਨੇ ਆਸਟ੍ਰੇਲੀਆ ਦੀ ਜੇਲ੍ਹ 'ਤੇ ਬੋਲਿਆ ਧਾਵਾ, ਹੋਰ ਥਾਵਾਂ 'ਤੇ ਭੇਜੇ ਕੈਦੀ
ਆਸਟ੍ਰੇਲੀਆ ਵਿੱਚ ਬ੍ਰੋਮੈਡਿਓਲੋਨ ਨਾਂਅ ਦੀ ਦਵਾਈ 'ਤੇ ਪਾਬੰਦੀ ਹੈ, ਇਸ ਲਈ ਭਾਰਤ ਤੋਂ ਇਸ ਦੀ ਦੀ ਮੰਗ ਕੀਤੀ ਗਈ ਸੀ।
ਮੈਲਬਰਨ: ਚੂਹਿਆਂ ਤੋਂ ਫੈਲਣ ਵਾਲੀ ਪਲੇਗ ਦੇ ਡਰੋਂ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਜੇਲ੍ਹ ਨੂੰ ਖਾਲੀ ਕਰਵਾਉਣਾ ਪੈ ਗਿਆ ਹੈ। ਜੇਲ੍ਹ ਵਿੱਚ ਬੰਦ 420 ਕੈਦੀ ਅਤੇ 200 ਦਾ ਸਟਾਫ ਹੋਰਨਾਂ ਥਾਵਾਂ 'ਤੇ ਭੇਜਿਆ ਗਿਆ ਹੈ।
ਵੈਲਿੰਗਟਨ ਸੁਧਾਰ ਕੇਂਦਰ ਦੀ ਹਾਲਤ ਬਿਆਨ ਕਰਦਿਆਂ ਸੁਧਾਰ ਸੇਵਾਵਾਂ ਕਮਿਸ਼ਨਰ ਪੀਟਰ ਸੈਵਰਿਨ ਨੇ ਦੱਸਿਆ ਕਿ ਅਗਲੇ 10 ਦਿਨਾਂ ਤੱਕ ਜੇਲ੍ਹ ਵਿੱਚ ਸਾਫ-ਸਫਾਈ ਤੇ ਮੁਰੰਮਤ ਦਾ ਕੰਮ ਚੱਲੇਗਾ, ਉਦੋਂ ਤੱਕ ਕੈਦੀਆਂ ਤੇ ਸਟਾਫ ਨੂੰ ਕਿਤੇ ਹੋਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦ ਜੇਲ੍ਹ ਵਿੱਚ ਬਿਜਲੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਵੱਡੀ ਗਿਣਤੀ ਵਿੱਚ ਮਰੇ ਹੋਏ ਚੂਹੇ ਮਿਲੇ। ਪਲੇਗ ਫੈਲਣ ਦੇ ਖ਼ਦਸ਼ੇ ਕਾਰਨ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ।
ਉਨ੍ਹਾਂ ਕਿਹਾ ਕਿ ਖਾਣੇ ਅਤੇ ਰਹਿਣ ਲਈ ਥਾਂ ਦੀ ਤਲਾਸ਼ ਵਿੱਚ ਚੂਹਿਆਂ ਨੇ ਜੇਲ੍ਹ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਚੂਹਿਆਂ ਨੇ ਸਰਕਾਰ ਦੀ ਨੱਕ ਵਿੱਚ ਦਮ ਕਰ ਰੱਖਿਆ ਹੈ। ਨਿਊ ਸਾਊਥ ਵੇਲਸ ਦੀ ਸਰਕਾਰ ਨੇ ਭਾਰਤ ਤੋਂ 5000 ਲੀਟਰ ਚੂਹੇ ਮਾਰਨ ਦੀ ਦਵਾਈ ਵੀ ਮੰਗ ਕੀਤੀ ਸੀ।
ਆਸਟ੍ਰੇਲੀਆ ਵਿੱਚ ਬ੍ਰੋਮੈਡਿਓਲੋਨ ਨਾਂਅ ਦੀ ਦਵਾਈ 'ਤੇ ਪਾਬੰਦੀ ਹੈ, ਇਸ ਲਈ ਭਾਰਤ ਤੋਂ ਇਸ ਦੀ ਦੀ ਮੰਗ ਕੀਤੀ ਗਈ ਸੀ। ਨਿਊ ਸਾਊਥ ਵੇਲਸ ਦੇ ਦਿਹਾਤੀ ਇਲਾਕਿਆਂ 'ਚ ਚੂਹਿਆਂ ਨੇ ਕਾਫੀ ਉਜਾੜਾ ਕੀਤਾ ਹੈ। ਚੂਹਿਆਂ ਨੇ ਕਈ ਅੰਨ ਦੇ ਗੁਦਾਮਾਂ ਅਤੇ ਫੈਕਟਰੀਆਂ 'ਚ ਵੱਡਾ ਨੁਕਸਾਨ ਕੀਤਾ ਹੈ, ਜਿਸ ਕਾਰਨ ਕਿਸਾਨ ਵੀ ਡਰੇ ਹੋਏ ਹਨ।
ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੀ ਲੜਾਈ ਜਾਰੀ, ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ਬਾਰੇ ਮੰਗੀ ਰਿਪੋਰਟ
ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/apps/details?id=com.winit.starnews.hin