ਪੜਚੋਲ ਕਰੋ

ਦਰਾਣੀ ਦੇ ਕਤਲ ਨੇ ਜਠਾਣੀ ਨੂੰ ਬਣਾਇਆ ਹੀਰੋ

ਲੰਡਨ: ਇੱਕ ਮਹਿਲਾ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਆਨਰ ਕਿਲਿੰਗ ਦੇ ਮਾਮਲੇ ਨੂੰ ਬੇਨਕਾਬ ਕੀਤਾ ਹੈ। ਲੰਡਨ ਵਿੱਚ ਇੱਕ ਪੰਜਾਬਣ ਮਹਿਲਾ ਨੇ ਆਨਰ ਕਿਲਿੰਗ ਦੇ ਮਾਮਲੇ ਵਿੱਚ ਪੁਲਿਸ ਦੀ ਮਦਦ ਕਰਦੇ ਹੋਏ ਆਪਣੀ ਸੱਸ ਤੇ ਦਿਉਰ ਨੂੰ ਜੇਲ੍ਹ ਪਹੁੰਚਾ ਦਿੱਤਾ। ਇਸ ਘਟਨਾ ਨੇ ਸਰਬਜੀਤ ਕੌਰ ਅਟਵਾਲ ਨੂੰ ਐਸਾ ਤੋੜਿਆ ਕਿ ਉਸ ਨੇ ਝੂਠੀ ਸ਼ਾਨ ਲਈ ਕਤਲ ਹੋਣ ਵਾਲੀਆਂ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਲਈ ਐਨਜੀਓ ਬਣਾਈ ਹੈ। ਦਰਾਣੀ ਦੇ ਕਤਲ ਨੇ ਜਠਾਣੀ ਨੂੰ ਬਣਾਇਆ ਹੀਰੋ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਰਬਜੀਤ ਅਟਵਾਲ ਨੇ ਦੱਸਿਆ ਕਿ ਉਸ ਦੀ ਦਰਾਣੀ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਸੀ। ਇਸ ਕਰਕੇ ਉਸ ਦੇ ਦਿਉਰ ਨੇ ਆਪਣੀ ਪਤਨੀ ਨੂੰ ਭਾਰਤ ਲਿਜਾ ਕੇ ਕਤਲ ਕਰਵਾ ਦਿੱਤਾ। ਮਾਮਲਾ 1998 ਦਾ ਹੈ ਜਦੋਂ ਸਰਬਜੀਤ ਅਟਵਾਲ ਦੇ ਦਿਉਰ ਤੇ ਸੱਸ ਨੇ ਉਸ ਦੀ ਦਰਾਣੀ ਸੁਰਜੀਤ ਕੌਰ ਦੇ ਕਤਲ ਦੀ ਯੋਜਨਾ ਘੜੀ। _92382241_honour-killings-625x352 ਸਰਬਜੀਤ ਅਟਵਾਲ ਅਨੁਸਾਰ ਉਸ ਦੀ ਦਰਾਣੀ ਸੁਰਜੀਤ ਦੀ ਉਸ ਦੇ ਦਿਉਰ ਨਾਲ ਨਹੀਂ ਸੀ ਬਣਦੀ। ਇਸ ਕਰਕੇ ਉਸ ਨੇ ਤਲਾਕ ਦੇ ਕੇ ਦੋ ਬੱਚਿਆਂ ਨਾਲ ਵੱਖਰੇ ਰਹਿਣ ਦਾ ਫ਼ੈਸਲਾ ਕੀਤਾ ਪਰ ਸੱਸ ਤੇ ਸੁਰਜੀਤ ਦੇ ਪਤੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਇਸ ਕਰਕੇ ਖ਼ਾਸ ਯੋਜਨਾ ਤਹਿਤ ਲਾਲਚ ਦੇ ਪਰਿਵਾਰ ਸੁਰਜੀਤ ਨੂੰ ਪੰਜਾਬ ਲੈ ਗਿਆ ਜਿੱਥੇ ਉਸ ਦੀ ਗਲਾ ਘੱਟ ਕੇ ਹੱਤਿਆ ਕਰ ਦਿੱਤੀ। ਸਰਬਜੀਤ ਅਟਵਾਲ ਅਨੁਸਾਰ ਪਰਿਵਾਰ ਨੇ ਸੁਰਜੀਤ ਦੀ ਲਾਸ਼ ਵੀ ਨਦੀ ਵਿੱਚ ਸੁੱਟ ਦਿੱਤੀ ਸੀ। ਕਤਲ ਤੋਂ ਬਾਅਦ ਪਰਿਵਾਰ ਨੇ ਪੂਰੇ ਮਾਮਲੇ ਉੱਤੇ ਸਰਬਜੀਤ ਅਟਵਾਲ ਨੂੰ ਆਪਣਾ ਮੂੰਹ ਬੰਦ ਰੱਖਣ ਦਾ ਆਦੇਸ਼ ਦਿੱਤਾ ਸੀ ਪਰ ਉਸ ਨੇ ਪਰਿਵਾਰ ਦੇ ਹੁਕਮ ਦੀ ਪ੍ਰਵਾਹ ਕੀਤੇ ਬਿਨਾਂ ਪੂਰਾ ਮਾਮਲਾ ਪੁਲਿਸ ਨੂੰ ਦੱਸਿਆ ਤੇ ਦਿਉਰ ਤੇ ਸੱਸ ਨੂੰ ਗ੍ਰਿਫ਼ਤਾਰ ਕਰਵਾਇਆ। ਦੋਵੇਂ ਹੁਣ ਕਤਲ ਇਸ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਸਰਬਜੀਤ ਅਟਵਾਲ ਅਨੁਸਾਰ ਜਿਸ ਸਮੇਂ ਸੁਰਜੀਤ ਅਟਵਾਲ ਦੀ ਹੱਤਿਆ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਸੀ, ਉਸ ਸਮੇਂ ਉਸ ਨੇ ਪੁਲਿਸ ਨੂੰ ਲਿਖਤੀ ਤੌਰ ਉੱਤੇ ਜਾਣੂ ਕਰਵਾਇਆ ਸੀ ਪਰ ਪੁਲਿਸ ਨੇ ਇਸ ਮੁੱਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸੁਰਜੀਤ ਕੌਰ ਦਾ ਕਤਲ ਹੋ ਗਿਆ। ਇਸ ਕਤਲ ਨੇ ਸਰਬਜੀਤ ਕੌਰ ਅਟਵਾਲ ਨੂੰ ਤੋੜ ਕੇ ਰੱਖ ਦਿੱਤਾ। ਆਪਣੇ ਦਰਾਣੀ ਨੂੰ ਇਨਸਾਫ਼ ਦਿਵਾਉਣ ਤੋਂ ਬਾਅਦ ਝੂਠੀ ਸ਼ਾਨ ਦੇ ਨਾਮ ਉੱਤੇ ਕਤਲ ਹੋਣ ਵਾਲੀਆਂ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਲਈ ਹੁਣ ਸਰਬਜੀਤ ਕੌਰ ਅਟਵਾਲ ਬਕਾਇਦਾ ਐਨਜੀਓ ਬਣਾਈ ਹੈ। ਕਈ ਪੀੜਤਾਂ ਨੂੰ ਉਹ ਹੁਣ ਤੱਕ ਇਨਸਾਫ਼ ਦਿਵਾ ਚੁੱਕੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Advertisement
ABP Premium

ਵੀਡੀਓਜ਼

ਸਰਪੰਚਾਂ ਨੇ ਬਣਾਇਆ ਪਿੰਡ ਲਈ ਮੈਨੀਫੈਸਟੋਪਿੰਡਾ 'ਚ ਨਸ਼ੇ ਰੋਕਣ ਲਈ ਮੰਤਰੀ Laljeet Bhullar ਨੇ ਦਿੱਤਾ ਸੁਝਾਅਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਪਰਾਲੀ ਦੇ ਮੁੱਦੇ ਤੇ ਖਾਸ ਗੱਲਬਾਤਟਿਕਟ ਦੇ ਵਿਵਾਦ ਨੂੰ ਲੈ ਕੇ  ਇਸ਼ਾਂਕ ਨੇ ਦਿਤਾ ਜਵਾਬ, Interview Ishank

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ

Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Embed widget