ਮਿਆਂਮਾਰ 'ਚ ਤਖ਼ਤਾ ਪਲਟ ਖਿਲਾਫ ਪ੍ਰਦਰਸ਼ਨ ਤੇਜ਼, ਸੜਕਾਂ 'ਤੇ ਉੱਤਰੇ ਲੋਕ
ਰਾਜਧਾਨੀ 'ਚ ਸਖਤ ਸੁਰੱਖਿਆ ਵਿਵਸਥਾ ਸਮੇਤ ਦੇਸ਼ਭਰ ਦੇ ਹੋਰਾਂ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ।
ਯੰਗੂਨ: ਮਿਆਂਮਾਰ 'ਚ ਫੌਜੀ ਤਖ਼ਤਾਪਲਟ ਖਿਲਾਫ ਦੇਸ਼ਭਰ 'ਚ ਵਿਰੋਧ-ਪ੍ਰਦਰਸ਼ਨ ਤੇਜ਼ ਹੋ ਗਏ ਹਨ। ਚੁਣੇ ਹੋਏ ਲੀਡਰਾਂ ਨੂੰ ਸੱਤਾ ਸੌਂਪਣ ਦੀ ਮੰਗ ਦੇ ਨਾਲ ਸ਼ੁੱਕਰਵਾਰ ਸੈਂਕੜੇ ਦੀ ਸੰਖਿਆਂ 'ਚ ਵਿਦਿਆਰਥੀ ਤੇ ਅਧਿਆਪਕ ਸੜਕਾਂ 'ਤੇ ਉੱਤਰ ਆਏ। ਰਾਜਧਾਨੀ 'ਚ ਸਖਤ ਸੁਰੱਖਿਆ ਵਿਵਸਥਾ ਸਮੇਤ ਦੇਸ਼ਭਰ ਦੇ ਹੋਰਾਂ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ।
ਤਖ਼ਤਾਪਲਟ ਤੋਂ ਬਾਅਦ ਤੋਂ ਹੁਣ ਤਕ ਹੋਈਆਂ ਸਭ ਤੋਂ ਵੱਡੀਆਂ ਰੈਲੀਆਂ ਦੌਰਾਨ ਯੰਗੂਨ ਦੇ ਦੋ ਵਿਸ਼ਵ ਵਿਦਿਆਲਿਆਂ 'ਚ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਦੇ ਤੌਰ 'ਤੇ ਤਿੰਨ ਉਂਗਲੀਆਂ ਨਾਲ ਸਲਾਮੀ ਦਿੱਤੀ। ਪ੍ਰਦਰਸ਼ਨਕਾਰੀਆਂ ਨਵੇ ਆਂਗ ਸਾਨ ਯੂ ਕੀ ਲਈ ਲੰਬੀ ਉਮਰ ਦੇ ਨਾਅਰੇ ਲਾਏ ਤੇ ਕਿਹਾ, 'ਅਸੀਂ ਫੌਜੀ ਤਾਨਾਸ਼ਾਹੀ ਨਹੀਂ ਚਾਹੁੰਦੇ।'
ਵਿਦਿਆਰਥੀ ਤੇ ਅਧਿਆਪਕਾਂ ਨੇ ਕੀਤਾ ਫੌਜੀ ਸ਼ਾਸਨ ਦਾ ਵਿਰੋਧ
ਯੰਗੂਨ ਯੂਨੀਵਰਸਿਟੀ 'ਚ ਪ੍ਰੋਫੈਸਰ ਡਾ. ਨਵੀ ਤਾਜਿਨ ਨੇ ਫੌਜ ਦਾ ਵਿਰੋਧ ਜਤਾਉਂਦਿਆਂ ਕਿਹਾ, 'ਅਸੀਂ ਉਨ੍ਹਾਂ ਦੇ ਨਾਲ ਇਕਜੁੱਟ ਨਹੀਂ ਹੋ ਸਕਦੇ। ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਸਰਕਾਰ ਜਲਦ ਤੋਂ ਜਲਦ ਡਿੱਗ ਜਾਵੇ।' ਮਿਆਂਮਾਰ 'ਚ ਸੋਮਵਾਰ ਫੌਜ ਵੱਲੋਂ ਤਖਤਾਾਪਲਟ ਕਰਨ ਤੇ ਇਕ ਸਾਲ ਲਈ ਸੱਤਾ ਆਪਣੇ ਹੱਥ 'ਚ ਲੈਣ ਦੇ ਐਲਾਨ ਤੋਂ ਬਾਅਦ ਹੀ ਇਸ ਕਦਮ ਨੂੰ ਲੈਕੇ ਵਿਰੋਧ-ਪ੍ਰਦਰਸ਼ਨ ਜਾਰੀ ਹੈ।
ਸੜਕਾਂ 'ਤੇ ਉੱਤਰੇ ਵਿਦਿਆਰਥੀ
ਇਸ ਐਲਾਨ ਦੇ ਵਿਰੋਧ 'ਚ ਆਮ ਲੋਕਾਂ ਦੇ ਨਾਲ ਹੀ ਵਿਰੋਧੀਆਂ ਨੇ ਵੀ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ 'ਚ ਹਰ ਰੋਜ਼ ਸ਼ਾਮ ਨੂੰ ਖਿੜਕੀਆਂ ਤੇ ਖੜੇ ਹੋਕੇ ਭਾਂਡੇ ਵਜਾਉਣੇ ਸ਼ੁਰੂ ਕੀਤੇ ਹਨ। ਹਾਲਾਂਕਿ ਹੁਣ ਲੋਕ ਤਖ਼ਤਾ ਪਲਟ ਖਿਲਾਫ ਸੜਕਾਂ 'ਤੇ ਉੱਤਰ ਆਏ ਹਨ। ਇਨ੍ਹਾਂ 'ਚ ਵਿਦਿਆਰਥੀ ਤੇ ਸਿਹਤ ਕਰਮੀ ਸ਼ਾਮਲ ਹਨ। ਜਿੰਨ੍ਹਾਂ 'ਚ ਕਈਆਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਫੇਸਬੁੱਕ 'ਤੇ ਲੱਗੀ ਰੋਕ
ਪਹਿਲਾਂ ਵੀ ਫੌਜੀ ਤਾਨਾਸ਼ਾਹੀ ਖਿਲਾਫ ਹੋਏ ਅੰਦੋਲਨ 'ਚ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਰਹੀ। ਫੌਜੀ ਵਿਰੋਧ ਨੂੰ ਦਬਾਉਣ ਦੇ ਮਕਸਦ ਨਾਲ ਵਿਰੋਧੀਆਂ ਦੇ ਕੁਝ ਲੀਡਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਫੇਸਬੁੱਕ 'ਤੇ ਵੀ ਰੋਕ ਲਾ ਰਹੀ ਹੈ ਤਾਂ ਕਿ ਪ੍ਰਦਰਸ਼ਨਕਾਰੀ ਇਕੱਠੇ ਹੋਣ ਦੀ ਯੋਜਨਾ ਨਾ ਬਣਾ ਸਕਣ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ