ਲੰਡਨ: ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਬੇਗਮ ਕੁਲਸੁਮ ਦਾ ਲੰਮੀ ਬਿਮਾਰੀ ਮਗਰੋਂ ਲੰਡਨ 'ਚ ਦੇਹਾਂਤ ਹੋ ਗਿਆ। ਉਹ 68 ਸਾਲ ਦੇ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ ਸ਼ਰੀਫ ਨੇ ਇਹ ਜਾਣਕਾਰੀ ਦਿੱਤੀ ਹੈ। ਬੇਗਮ ਕੁਲੁਸੁਮ ਨਵਾਜ਼ ਲੰਮੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਪੀੜਤ ਸੀ।


ਜੀਓ ਟੀਵੀ ਮੁਤਾਬਕ ਕੁਲਸੁਮ ਦਾ ਲੰਡਨ ਦੇ ਹਾਰਲੇ ਸਟਰੀਟ ਕਲੀਨਿਕ ਵਿੱਚ ਜੂਨ 2014 ਤੋਂ ਹੀ ਇਲਾਜ ਚੱਲ ਰਿਹਾ ਸੀ। ਮੰਗਲਵਾਰ ਤੋਂ ਉਹ ਜੀਵਨ ਰੱਖਿਆ ਪ੍ਰਣਾਲੀ ਦੇ ਸਹਾਰੇ ਸਨ।


ਨਵਾਜ ਸ਼ਰੀਫ ਤੇ ਉਨ੍ਹਾਂ ਦਾ ਵਿਆਹ 1971 ਵਿੱਚ ਹੋਇਆ ਸੀ। ਕਲਾਮੂਮ ਨਵਾਜ਼ ਦਾ ਜਨਮ ਕਸ਼ਮੀਰੀ ਪਰਿਵਾਰ ਵਿੱਚ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਭੈਣ-ਭਰਾ ਹਨ। ਉਨ੍ਹਾਂ ਨੇ 1970 ਵਿਚ ਇਸਲਾਮਿਆ ਕਾਲਜ ਲਾਹੌਰ ਤੋਂ ਬੀ.ਏ. ਕੀਤੀ।