ਸਰੀ: ਕੈਨੇਡੀਅਨ ਸਿਆਸੀ ਪਾਰਟੀ ਐਨਡੀਪੀ ਦੇ ਕੌਮੀ ਲੀਡਰ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਜ਼ਿਮਨੀ ਚੋਣ ਜਿੱਤ ਲਈ ਹੈ। ਫਸਵੀਂ ਟੱਕਰ ਤੇ ਕੂੜ-ਪ੍ਰਚਾਰ ਦੇ ਬਾਵਜੂਦ ਇਸ ਤਿਕੋਣੀ ਚੋਣ ਜੰਗ 'ਚ ਉਨ੍ਹਾਂ ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਰਿਚਰਡ ਲੀ ਨੂੰ 2800 ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਅ ਸ਼ਿਨ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਲੌਰਾ-ਲਿਨ ਥਾਮਸਨ ਚੌਥੇ ਸਥਾਨ 'ਤੇ ਹਨ।
ਜਗਮੀਤ ਸਿੰਘ ਨੇ ਐਨਡੀਪੀ ਲੀਡਰਸ਼ਿਪ ਜਿੱਤਣ ਦੇ 18 ਮਹੀਨੇ ਬਾਅਦ ਸੋਮਵਾਰ ਰਾਤ ਨੂੰ ਬਰਨਬੀ ਦੱਖਣੀ ਜਿਮਨੀ ਚੋਣ ਜਿੱਤੀ। ਜਗਮੀਤ ਨੇ 38.4 ਫ਼ੀਸਦੀ ਵੋਟਾਂ ਹਾਸਲ ਕੀਤੀਆਂ।